ਬਠਿੰਡਾ ਦੇ ਦੋ ਹੋਰ ਪਿੰਡਾਂ ’ਚ ਮਿਲੇ ਮਿਜ਼ਾਇਲਾਂ ਦੇ ਟੁਕੜੇ , ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਡਵਾਈਜ਼ਰੀ ਜਾਰੀ

Date:

spot_img

Bathinda News:ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਵਧਦੇ ਤਨਾਅ ਦੇ ਚੱਲਦਿਆਂ ਬੀਤੀ ਰਾਤ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਭਾਰਤ ਉਪਰ ਕੀਤੇ ਹਮਲਿਆਂ ਨੂੰ ਜਿੱਥੇ ਭਾਰਤੀ ਫ਼ੌਜ ਨੇ ਹਵਾ ਦੇ ਵਿਚ ਹੀ ਤਬਾਹ ਕਰਕੇ ਆਪਣੀ ਬਹਾਦਰੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਇੰਨ੍ਹਾਂ ਹਮਲਿਆਂ ਵਿਚ ਤਬਾਹ ਹੋਈਆਂ ਪਾਕਿਸਤਾਨੀਆਂ ਮਿਜ਼ਾਇਲਾਂ ਦੇ ਟੁਕੜੇ ਹਾਲੇ ਵੀ ਬਠਿੰਡਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਮਿਲਣੇ ਜਾਰੀ ਹਨ। ਰਾਤ ਕਰੀਬ ਪੌਣੇ 11 ਵਜੇਂ ਹੋਏ ਇਸ ਹਮਲੇ ਤੋਂ ਬਾਅਦ ਜ਼ਿਲ੍ਹੇ ਦੇ ਲੋਕਾਂ ਪੂਰੀ ਤਰ੍ਹਾਂ ਐਕਟਿਵ ਰਹੇ ਅਤੇ ਸਵੇਰ ਸਮੇਂ ਪਤਾ ਲੱਗਿਆ ਕਿ ਹਵਾ ਵਿਚ ਭਾਰਤੀ ਫ਼ੌਜਾਂ ਵੱਲੋਂ ਤਬਾਹ ਕੀਤੇ ਦੁਸਮਣ ਦੇਸ ਦੇ ਮਿਜਾਇਲ ਆਦਿ ਦੇ ਟੁਕੜੇ ਬਠਿੰਡਾ ਦੀ ਬੀੜ ਤਲਾਬ ਬਸਤੀ ਨੰਬਰ 4 ਅਤੇ ਪਿੰਡ ਤੂੰਗਵਾਲੀ ਵਿਚੋਂ ਮਿਲੇ ਹਨ।

ਇਹ ਵੀ ਪੜ੍ਹੋ  ਬਠਿੰਡਾ ਸਹਿਤ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਪਾਕਿਸਤਾਨੀ ਹਮਲਿਆਂ ਦਾ ਭਾਰਤੀ ਫ਼ੌਜ ਨੇ ਦਿੱਤਾ ਮੂੰਹ ਤੋੜਵਾ ਜਵਾਬ

ਪ੍ਰੰਤੂ ਦੁਪਿਹਰ ਹੁੰਦੇ ਹੁੰਦੇ ਹੀ ਜ਼ਿਲ੍ਹੇ ਦੇ ਦੋ ਹੋਰ ਪਿੰਡਾਂ ਬੱਲੂਆਣਾ ਅਤੇ ਬੁਰਜ਼ ਵਿਚ ਵੀ ਅਜਿਹੇ ਟੁਕੜੇ ਪਾਏ ਗਏ। ਪਿੰਡ ਬੁਰਜ ਦੇ ਵਾਸੀ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਨੇ ਦਸਿਆ ਕਿ ਰਾਤ ਕਰੀਬ ਪੌਣੇ 11 ਵਜੇਂ ਤਿੰਨ ਧਮਾਕੇ ਸੁਣਨ ਨੂੰ ਮਿਲੇ ਸਨ ਅਤੇ ਸਵੇਰ ਸਮੇਂ ਪਤਾ ਲੱਗਿਆ ਕਿ ਖੇਤਾਂ ਵਿਚ ਮਿਜਾਇਲ ਦੇ ਟੁਕੜੇ ਪਏ ਹੋਏ ਹਨ। ਇਸਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਤੋਂ ਬਾਅਦ ਫ਼ੌਜ ਅਤੇ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ ਅਤੇ ਬਰਾਮਦ ਟੁਕੜਿਆਂ ਨੂੰ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਗਿਆ। ਦਸਣਾ ਬਣਦਾ ਹੈਕਿ ਬਠਿੰਡਾ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ, ਏਅਰ ਫ਼ੋਰਸ ਸਟੇਸ਼ਨ, ਸਿਵਲ ਏਅਰਪੋਰਟ, ਵੱਡਾ ਰੇਲ ਜੰਕਸ਼ਨ, ਤੇਲ ਸੋਧਕ ਕਾਰਖ਼ਾਨਾ ਅਤੇ ਆਸਪਾਸ ਤੇਲ ਦੇ ਡਿੱਪੂ ਹੋਣ ਤੋਂ ਇਲਾਵਾ ਰਾਸ਼ਟਰੀ ਖਾਦ ਕਾਰਖ਼ਾਨੇ ਸਹਿਤ ਹੋਰ ਕਈ ਵੱਡੇ ਉਦਯੋਗਿਕ ਸੰਸਸਥਾਨ ਹਨ, ਜਿਸਦੇ ਕਾਰਨ ਇਹ ਇਲਾਕਾ ਹਮੇਸ਼ਾ ਦੁਸਮਣ ਦੇ ਨਿਸ਼ਾਨੇ ‘ਤੇ ਰਿਹਾ।

ਇਹ ਵੀ ਪੜ੍ਹੋ  ਭਾਰਤ-ਪਾਕਿਸਤਾਨ ਤਨਾਅ: ਪੰਜਾਬ ’ਚ ਹਾਈ ਅਲਰਟ, ਪੁਲਿਸ ਤੇ ਸਿਹਤ ਮੁਲਾਜਮਾਂ ਦੀਆਂ ਛੁੱਟੀਆਂ ਰੱਦ

ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ 7-8 ਮਈ ਨੂੰ ਵੀ ਬਠਿੰਡਾ ਨੂੰ ਸਾਹਮਣੇ ਰੱਖ ਕੇ ਹਮਲੇ ਕੀਤੇ ਗਏ ਸਨ ਪ੍ਰੰਤੂ ਭਾਰਤੀ ਫ਼ੌਜਾਂ ਨੇ ਇਸਨੂੰ ਰਾਸਤੇ ਵਿਚ ਹਵਾ ’ਚ ਖ਼ਤਮ ਕਰ ਦਿੱਤਾ ਸੀ। ਇਸੇ ਤਰ੍ਹਾਂ 8-9 ਮਈ ਦੀ ਰਾਤ ਨੂੰ ਵੀ ਅਜਿਹੇ ਹਮਲੇ ਹੋਏ, ਜਿੰਨ੍ਹਾਂ ਨੂੰ ਭਾਰਤੀ ਫ਼ੌਜ ਨੇ ਮੁੜ ਬੇਅਸਰ ਕਰ ਦਿੱਤਾ। ਉਧਰ, ਜਿਲ੍ਹਾ ਪ੍ਰਸ਼ਾਸਨ ਨੇ ਮੀਡੀਆ ਕਰਮਚਾਰੀਆਂ ਸਮੇਤ ਸਾਰੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਪਛਾਤੀ ਵਸਤੂ ਜਾਂ ਉਨ੍ਹਾਂ ਦੇ ਟੁਕੜਿਆਂ ਤੋਂ ਦੂਰ ਰਹਿਣ। ਅਜਿਹੀਆਂ ਵਸਤੂਆਂ ਤੋਂ ਲਗਭਗ 100 ਮੀਟਰ ਦੀ ਸਪਸ਼ਟ ਦੂਰੀ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਮੈਜਿਸਟਰੇਟ ਮੁਤਾਬਕ ਹਥਿਆਰਬੰਦ ਬਲਾਂ ਅਤੇ ਰਾਜ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਬੇਲੋੜੀਆਂ ਅਫਵਾਹਾਂ ਫੈਲਾਉਣ ਤੋਂ ਸਖ਼ਤੀ ਨਾਲ ਬਚਿਆ ਜਾਵੇ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਢੁਕਵੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...