ਲੁਧਿਆਣਾ, 23 ਅਗਸਤ: ਸ਼ੁੱਕਰਵਾਰ ਨੂੰ ਵਾਪਰੇ ਇੱਕ ਘਟਨਾਕ੍ਰਮ ਵਿਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਸਵਾ ਦੋ ਸਾਲ ਪਹਿਲਾਂ ਆਪਣੇ ਹੱਥੀ ਬੁੱਢੇ ਨਾਲੇ ਦੀ ਸਫ਼ਾਈ ਦੇ ਰੱਖੇ ਗਏ ਨੀਂਹ ਪੱਥਰ ਨੂੰ ਤੋੜ ਦਿੱਤਾ ਗਿਆ। ਇਸ ਮੌਕੇ ਪੁੱਜੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਗੀ ਨੇ ਅਧਿਕਾਰੀਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਵਿਧਾਇਕ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ 650 ਕਰੋੜ ਦੀ ਲਾਗਤ ਵਾਲਾ ਪ੍ਰੋਜੈਕਟ ਸੀ ਜੋ ਤੋੜਨਾ ਪਿਆ ਕਿਉਂਕਿ ਅਧਿਕਾਰੀ ਕੋਈ ਕੰਮ ਨਹੀ ਕਰ ਰਹੇ ਹਨ।
Big News: ਬਠਿੰਡਾ ਦੀ ਕਾਰ ਪਾਰਕਿੰਗ ਦੀਆਂ ਟੋਹ ਵੈਨ ਨਗਰ ਨਿਗਮ ਨੇ ਆਪਣੇ ਹੱਥਾਂ ਵਿਚ ਲਈਆਂ
ਹਾਲਾਂਕਿ ਬਾਅਦ ਵਿਚ ਉਨ੍ਹਾਂ ਮੀਡੀਆ ਦੇ ਇੱਕ ਹਿੱਸੇ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਇਸਨੂੰ ਤੋੜਿਆ ਨਹੀਂ ਗਿਆ, ਬਲਕਿ ਪੱਥਰ ਨੂੰ ਹਟਾਇਆ ਗਿਆ। ਇਹ ਨੀਂਹ ਪੱਥਰ 18 ਮਈ 2022 ਨੂੰ ਆਪ ਸਰਕਾਰ ਬਣਨ ਦੇ ਕੁੱਝ ਮਹੀਨਿਆਂ ਬਾਅਦ ਹੀ ਰੱਖਿਆ ਗਿਆ ਸੀ। ਦਸਣਾ ਬਣਦਾ ਹੈ ਕਿ ਸਾਲ 2020 ਵਿਚ ਬਣੇ ਇਸ ਪ੍ਰੋਜੈਕਟ ਦੇ ਤਹਿਤ ਸੂਬਾ ਸਰਕਾਰ ਵੱਲੋਂ 342 ਕਰੋੜ, ਕੇਂਦਰ ਵੱਲੋਂ206 ਕਰੋੜ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ100 ਕਰੋੜ ਰੁਪਏ ਦਿੱਤੇ ਜਾਣੇ ਹਨ।