👉ਹੜ੍ਹ ਪੀੜਤਾਂ ਨੂੰ ਦਵਾਈਆਂ, ਤਰਪਾਲਾਂ ਅਤੇ ਰਾਸ਼ਨ ਕਿੱਟਾਂ ਕਰਵਾਈਆਂ ਮੁਹਈਆ
Fazilka News: mla jagroop singh gill; ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਹੜ੍ਹਾਂ ਪੀੜਤ ਖੇਤਰ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ ਸ਼ਹਿਰੀ ਸ ਜਗਰੂਪ ਸਿੰਘ ਗਿੱਲ ਨੇ ਪਿੰਡ ਕਾਵਾਂ ਵਾਲੀ ਪੱਤਣ ਵਿਖੇ ਹੜਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਮੌਕੇ ਉੱਥੋਂ ਦੀ ਪੰਚਾਇਤ ਨਾਲ ਗੱਲਬਾਤ ਕਰਦਿਆਂ ਕੀਤਾ।
ਇਹ ਵੀ ਪੜ੍ਹੋ Big Breaking; ਬਠਿੰਡਾ ਦਾ ਕਾਂਗਰਸੀ ਆਗੂ ਨਾਬਾਲਿਗ ਲੜਕੀ ਨਾਲ ਬਲਾ+ਤ.ਕਾਰ ਦੇ ਦੋਸ਼ਾਂ ਦੇ ਹੇਠ ਗ੍ਰਿਫ+ਤਾਰ
ਇਸ ਮੌਕੇ ਉਹਨਾਂ ਹੜ ਪੀੜਤਾਂ ਨੂੰ ਦਵਾਈਆਂ, 200 ਦੇ ਕਰੀਬ ਰਾਸ਼ਨ ਕਿੱਟਾਂ ਅਤੇ 30 ਤਰਪਾਲਾਂ ਵੀ ਮੁਹਈਆ ਕਰਵਾਈਆਂ ਗਈਆਂ।ਇਸ ਮੌਕੇ ਵਿਧਾਇਕ ਸ ਜਗਰੂਪ ਸਿੰਘ ਗਿੱਲ ਨੇ ਉਥੋਂ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀਆਂ ਫਸਲਾਂ ਅਤੇ ਪਸ਼ੂਆਂ ਆਦਿ ਦੀ ਭਰਭਾਈ ਲਈ ਵਚਨਵੱਧ ਹੈ।
ਇਹ ਵੀ ਪੜ੍ਹੋ AAP MP ਅਸ਼ੋਕ ਮਿੱਤਲ ਦਾ ਵੱਡਾ ਐਲਾਨ;ਹੜ੍ਹਾਂ ‘ਚ ਜਾਨ ਗਵਾਉਣ ਵਾਲੇ ਹਰ ਪਰਿਵਾਰ ਨੂੰ ਮਿਲੇਗੀ ਪੱਕੀ ਨੌਕਰੀ
ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਉਹਨਾਂ ਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਵੱਲੋਂ ਹਰ ਸੰਭਵ ਮਦਦ ਮੁੱਹਈਆ ਕਰਵਾਈ ਜਾਵੇਗੀ।ਇਸ ਮੌਕੇ ਚੀਫ ਵਾਰਡਨ ਸਿਵਿਲ ਡਿਫੈਂਸ ਡਾਕਟਰ ਤਰਸੇਮ ਗਰਗ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਬਲਾਕ ਪ੍ਰਧਾਨ ਜਗਤਾਰ ਵਿੱਕੀ, ਹਰਪਾਲ ਔਲਖ, ਜਗਦੀਸ ਸਿੰਘ ਅਤੇ ਕੌਂਸਲਰ ਸੁਖਦੀਪ ਢਿੱਲੋਂ ਤੋਂ ਇਲਾਵਾ ਸਿਵਿਲ ਡਿਫੈਂਸ ਦੀ ਪੂਰੀ ਟੀਮ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













