spot_img

ਵਿਧਾਇਕ ਕੁਲਵੰਤ ਸਿੰਘ ਨੇ ਜਗਤਪੁਰਾ ਦੇ ਆਂਗਨਵਾੜੀ ਸੈਂਟਰ ਅਤੇ ਸਾਲਿਡ ਵੇਸਟ ਮੈਨੇਜਮੈਂਟ ਦਾ ਰੱਖਿਆ ਨੀਂਹ ਪੱਥਰ

Date:

spot_img

👉ਧਰਮਗੜ੍ਹ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ 280 ਮੀਟਰ ਡੂੰਘਾ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਾਏ ਨਵੇਂ ਟਿਊਬਵੈੱਲ ਨੂੰ ਪਿੰਡ ਵਾਸੀਆਂ ਨੂੰ ਅਰਪਿਤ ਕੀਤਾ
SAS Nagra News:ਪੰਜਾਬ ਦੇ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਇਹ ਪ੍ਰਗਟਾਵਾ ਐਸ.ਏ.ਐਸ. ਨਗਰ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਜਗਤਪੁਰਾ ਵਿਖੇ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਂਗਨਵਾੜੀ ਸੈਂਟਰ ਅਤੇ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਸਾਲਿਡ ਵੇਸਟ ਮੈਨੇਜਮੈਂਟ ਦਾ ਨੀਂਹ ਪੱਥਰ ਰੱਖਣ ਅਤੇ ਪਿੰਡ ਧਰਮਗੜ੍ਹ ਵਿਖੇ ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ 280 ਮੀਟਰ ਡੂੰਘੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲਗਾਏ ਨਵੇਂ ਟਿਊਬਵੈੱਲ ਨੂੰ ਪਿੰਡ ਵਾਸੀਆਂ ਦੀ ਸੇਵਾ ਵਿੱਚ ਅਰਪਣ ਕਰਨ ਸਮੇਂ ਕਹੀ।

ਇਹ ਵੀ ਪੜ੍ਹੋ ਮੁੱਖ ਮੰਤਰੀ ਵਲੋਂ ਮੋਹਾਲੀ ਵਿਖੇ ਸ਼ਹਿਰ ਦੀ ਨਿਗਰਾਨੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ

ਪਿੰਡ ਜਗਤਪੁਰਾ ਵਿਖੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਬਿਹਤਰ ਬਣਾਉਣ ਲਈ ਇੱਕ ਨਵਾਂ ਟਿਊਬਵੈੱਲ ਜਲਦ ਹੀ ਲਗਾਏ ਜਾਣ ਦੀ ਘੋਸ਼ਣਾ ਕੀਤੀ ਅਤੇ ਕਿਹਾ ਕਿ ਪਿੰਡ ਦੀ ਬਿਹਤਰੀ ਲਈ ਹੋਰ ਵੀ ਜੋ ਹੋਰ ਕੰਮ ਹੋਣ ਵਾਲੇ ਹਨ ਉਹ ਵੀ ਜਲਦ ਕਰਵਾ ਦਿੱਤੇ ਜਾਣਗੇ। ਪਿੰਡ ਧਰਮਗੜ੍ਹ ਵਿਖੇ ਬੋਲਦੇ ਹੋਏ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਹਰ ਪਿੰਡ ਵਿੱਚ ਪੀਣ ਲਈ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ

ਇਹ ਵੀ ਪੜ੍ਹੋ ‘ਸਿਹਤਮੰਦ ਪੰਜਾਬ’ ਦੀ ਗਾਰੰਟੀ ਪੂਰੀ ਕਰਨ ਵਿੱਚ ਸਫਲ ਹੋਏ ਹਾਂ-ਮੁੱਖ ਮੰਤਰੀ

ਕਿਉਂਕਿ ਜੇਕਰ ਪੰਜਾਬ ਵਾਸੀਆਂ ਨੂੰ ਪੀਣ ਲਈ ਸਾਫ-ਸੁਥਰਾ ਪਾਣੀ ਮਿਲੇਗਾ ਤਾਂ ਉਹ ਸਿਹਤਮੰਦ ਰਹਿਣਗੇ ਕਿਉਂਕਿ ਜਿਆਦਾਤਰ ਬਿਮਾਰੀਆਂ ਸਾਫ-ਸੁਥਰਾ ਪਾਣੀ ਪੀਣ ਲਈ ਉਪਲਬਧ ਨਾ ਹੋਣ ਕਾਰਨ ਪੈਦਾ ਹੁੰਦੀਆਂ ਹਨ।ਇਸ ਮੌਕੇ ਪਿੰਡ ਜਗਤਪੁਰਾ ਵਿਖੇ ਸ਼੍ਰੀ ਜਸਪਾਲ ਮਸੀਂਹ ਏ.ਈ., ਧੀਰਜ ਕੁਮਾਰ ਗੌਰੀ, ਰਣਜੀਤ ਰਾਣਾ, ਕਰਮਜੀਤ ਸਿੰਘ ਕਾਲਾ, ਸਤਵਿੰਦਰ ਸਿੰਘ ਲਾਲਾ, ਦਵਿੰਦਰ ਸਿੰਘ ਸਰਪੰਚ ਅਤੇ ਪਿੰਡ ਧਰਮਗੜ੍ਹ ਵਿਖੇ ਰਮਨਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ, ਰਜਿੰਦਰ ਸਚਦੇਵਾ ਐਸ.ਡੀ.ਓ., ਆਰ.ਪੀ. ਸ਼ਰਮਾ, ਹਰਵਿੰਦਰ ਸਿੰਘ ਲਾਡੀ, ਸੁਰਿੰਦਰ ਸਿੰਘ, ਜੱਗਾ ਧਰਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਨਿਵਾਸੀ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img

Share post:

Popular

More like this
Related

Punjab ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

👉ਸਮੁੱਚੇ ਜੀਐਸਟੀ ਵਿੱਚ 17.39% ਵਾਧਾ, ਐਸਜੀਐਸਟੀ ਨਕਦ ਵਾਧਾ ਦੇਸ਼...

ਤਿੰਨ ਉੱਤਰਾਖੰਡ ਨਿਵਾਸੀਆਂ ਸਣੇ ਚਾਰ ਵਿਅਕਤੀ ਗ੍ਰਿਫਤਾਰ ;ਸੱਤ ਆਧੁਨਿਕ ਪਿਸਤੌਲਾਂ ਬਰਾਮਦ

👉ਦੁਬਈ ਅਤੇ ਅਮਰੀਕਾ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ...