ਹਰਿਆਣਾ ਨਿਊਜ਼: ਬੀਤੀ ਦਿਨੀ ਹੋਏ ਸਿੰਮੀ ਚੌਧਰੀ ਕਤਲ ਮਾਮਲੇ ਵਿੱਚ ਉਸ ਦੇ ਦੋਸਤ ਸੁਨੀਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 14 ਜੂਨ ਦੀ ਸੀਸੀਟੀਵੀ ਫੁਟੇਜ ਵਿੱਚ ਸੁਨੀਲ ਸਿੰਮੀ ਦੇ ਨਾਲ ਨਜ਼ਰ ਆਇਆ ਸੀ। ਸੁਨੀਲ ਹਸਪਤਾਲ ਵਿੱਚ ਦਾਖਲ ਸੀ ਜਿੱਥੋਂ ਪੁਲਿਸ ਨੇ ਉਸਨੂੰ ਗਿ੍ਫਤਾਰ ਕੀਤਾ ।ਸੁਨੀਲ ਨੇ ਕਬੂਲ ਕੀਤਾ ਕਿ ਉਸਨੇ ਹੀ ਸਿੰਮੀ ਦਾ ਕਤਲ ਕੀਤਾ ਹੈ ਉਸਨੇ ਦੱਸਿਆ ਕਿ ਉਹ ਪਾਣੀਪਤ ਲਈ ਨਿਕਲੇ ਸਨ ਤੇ ਰਾਸਤੇ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿੱਚ ਕਹਾ ਸੁਣੀ ਹੋ ਗਈ। ਜਿਸ ਤੋਂ ਬਾਅਦ ਸੁਨੀਲ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਗਰਦਨ ਉਪਰ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਸ ਤੋਂ ਬਾਅਦ ਆਪਣੇ ਬਚਾਅ ਲਈ ਉਸਨੇ ਫਰਜ਼ੀ ਕਹਾਣੀ ਬਣਾਈ ਤੇ ਕਾਰ ਨੂੰ ਨਹਿਰ ਵਿੱਚ ਸੁੱਟ ਦਿੱਤਾ।
ਸੋਸ਼ਲ ਮੀਡੀਆ ਇਫਲੂਐਂਸਰ Deepika Luthra ਦਾ ਇੰਸਟਾਗ੍ਰਾਮ ਅਕਾਊਂਟ ਬੰਦ
ਸੁਨੀਲ ਤੈਰ ਕੇ ਬਾਹਰ ਨਿਕਲ ਆਇਆ ਤੇ ਸਿੰਮੀ ਦੀ ਲਾਸ਼ ਨਹਿਰ ਵਿਚ ਰਹਿ ਗਈ, ਜੋ ਕਿ ਬਾਅਦ ਵਿੱਚ ਸੋਨੀਪਤ ਦੇ ਖਰਖੋਦਾ ਥਾਣੇ ਅਧੀਨ ਆਉਂਦੇ ਪਿੰਡ ਖਾਂਡਾ ਵਿਖੇ ਬਰਾਮਦ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਕਤਲ ਦਾ ਮਾਸਟਰ ਮਾਇੰਡ ਕੇਵਲ ਸੁਨੀਲ ਹੀ ਸੀ ਉਸਨੇ ਹੀ ਸਿੰਮੀ ਦਾ ਕਤਲ ਕੀਤਾ। ਹਾਲਾਂਕਿ ਕਤਲ ਦੀ ਅਸਲੀ ਵਜਹਾ ਕੀ ਸੀ ਇਸ ਦਾ ਕੁਝ ਵੀ ਪਤਾ ਨਹੀਂ ਚੱਲਿਆ। ਅੱਜ ਪੁਲਿਸ ਸੁਨੀਲ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਤੇ ਉਸ ਦਾ ਰਿਮਾਂਡ ਹਾਸਲ ਕਰੇਗੀ । ਜ਼ਿਕਰਯੋਗ ਹੈ ਕਿ ਸੁਨੀਲ ਅਤੇ ਸਿੰਮੀ ਦੋਨੇ ਹੀ ਵਿਆਹੇ ਹੋਏ ਸਨ ਅਤੇ ਸਿੰਮੀ ਦਾ ਆਪਣੇ ਘਰ ਵਾਲੇ ਨਾਲ ਵਿਵਾਦ ਚੱਲਦੇ ਹੋਣ ਕਾਰਨ ਉਹ ਆਪਣੀ ਭੈਣ ਕੋਲ ਅਲੱਗ ਰਹਿ ਰਹੀ ਸੀ ਅਤੇ ਇਸ ਦੌਰਾਨ ਹੀ ਉਸਦੀ ਸੁਨੀਲ ਨਾਲ ਦੋਸਤੀ ਹੋ ਗਈ ਸੀ।ਮਾਡਲ ਸਿੰਮੀ ਚੌਧਰੀ ਦੇ ਕ.ਤ+ਲ ਕਾਂਡ ਵਿੱਚ ਉਸਦਾ ਦੋਸਤ ਸੁਨੀਲ ਗ੍ਰਿਫਤਾਰ