👉ਹੁਣ ਸਲਾਹਕਾਰ ਦੀ ਥਾਂ ਮੁੱਖ ਸਕੱਤਰ ਹੋਵੇਗਾ ਪ੍ਰਸ਼ਾਸਨਿਕ ਮੁਖੀ
ਚੰਡੀਗੜ੍ਹ, 8 ਜਨਵਰੀ: ਕੇਂਦਰ ਸਰਕਾਰ ਨੇ ਹੁਣ ਇੱਕ ਵੱਡਾ ਫੈਸਲਾ ਲੈਂਦਿਆਂ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ Advisor ਦਾ ਅਹੁੱਦਾ ਖ਼ਤਮ ਕਰ ਦਿੱਤਾ ਹੈ। ਇਸ ਦੀ ਥਾਂ ’ਤੇ ਦੂਜੇ ਸੂਬਿਆਂ ਵਾਂਗ ਮੁੱਖ ਸਕੱਤਰ ਦੀ ਪੋਸਟ ਬਣਾਈ ਗਈ ਹੈ, ਜੋ ਸ਼ਹਿਰ ਦੇ ਪ੍ਰਸ਼ਾਸਨ ਦਾ ਧੁਰਾ ਹੋਵੇਗਾ। ਕੇਂਦਰ ਵੱਲੋਂ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਨਿਯਮਾਂ ਵਿਚ ਕਰੀਬ 40 ਸਾਲਾਂ ਬਾਅਦ ਇਹ ਵੱਡਾ ਬਦਲਾਅ ਕੀਤਾ ਹੈ। ਜਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਚੱਲੀ ਆ ਰਿਵਾਇਤ ਮੁਤਾਬਕ ਪੰਜਾਬ ਦਾ ਰਾਜਪਾਲ ਹੀ ਚੰਡੀਗੜ੍ਹ ਦਾ ਮੁੱਖ ਪ੍ਰਸ਼ਾਸਕ ਹੁੰਦਾ ਹੈ, ਜੋ ਇੱਥੇ ਤੈਨਾਤ ਅਧਿਕਾਰੀਆਂ ਦੀ ਸਹਾਇਤਾ ਨਾਲ ਪ੍ਰਸ਼ਾਸਨ ਚਲਾਉਂਦਾ ਹੈ।
ਇਹ ਵੀ ਪੜ੍ਹੋ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਹੋਇਆ ਐਲਾਨ, ਰਾਜਧਾਨੀ ’ਚ ਮੁੜ ਸਿਆਸੀ ਸਰਗਰਮੀਆਂ ਵਧੀਆਂ
ਕੇਂਦਰ ਵੱਲੋਂ ਹੁਣ ਕੀਤੇ ਇਸ ਪ੍ਰਸਾਸਨਿਕ ਫ਼ੇਰਬਦਲ ਵਿਚ ਯੂਟੀ ਚੰਡੀਗੜ੍ਹ ਲਈ 2 ਹੋਰ ਆਈਏਐਸ ਆਸਾਮੀਆਂ ਦੀ ਵੀ ਵਾਧਾ ਕੀਤਾ ਹੈ। ਜਿਸਦੇ ਨਾਲ ਇੱਥੇ ਆਈਏਐਸ ਅਧਿਕਾਰੀਆਂ ਦੀ ਗਿਣਤੀ ਵਧ ਕੇ 11 ਹੋ ਜਾਵੇਗੀ। ਕੇਂਦਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਮੁੱਖ ਸਕੱਤਰ ਤੋਂ ਇਲਾਵਾ ਇੱਕ ਗ੍ਰਹਿ ਸਕੱਤਰ, ਇੱਕ ਵਿਤ ਸਕੱਤਰ, ਇੱਕ ਸੰਯੁਕਤ ਸਕੱਤਰ ਵਿੱਤ, ਇੱਕ ਡਿਪਟੀ ਕਮਿਸ਼ਨਰ, ਇੱਕ ਵਧੀਕ ਡਿਪਟੀ ਕਮਿਸ਼ਨਰ, ਇੱਕ ਐਕਸਾਈਜ਼ ਕਮਿਸ਼ਨਰ ਅਤੇ ਦੋ ਸਕੱਤਰ ਸਹਿਤ ਇੱਕ ਵਧੀਕ ਸਕੱਤਰ ਦੀ ਪੋਸਟ ਹੋਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite