ਬਠਿੰਡਾ, 28 ਜਨਵਰੀ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਸਭ ਤੋਂ ‘ਹੋਟ’ ਸੀਟ ’ਤੇ ਅਪਣੀ ਦਾਅਵੇਦਾਰੀ ਜਤਾਉਦਿਆਂ ਸਰਦੂਲਗੜ੍ਹ ਹਲਕੇ ਤੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਨੇ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਮਜਬੂਤ ਦਾਅਵੇਦਾਰ ਰਹੇ ਸ਼੍ਰੀ ਮੋਫ਼ਰ ਵਲੋਂ ਹਲਕੇ ਦੇ ਅਧੀਨ ਆਉਂਦੇ ਪਿੰਡਾਂ ਤੇ ਸ਼ਹਿਰਾਂ ਦਾ ਤੁਫ਼ਾਨੀ ਦੌਰਾ ਵਿੱਢਿਆ ਹੋਇਆ ਹੈ। ਮਾਲਵਾ ਪੱਟੀ ’ਚ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵਿਚ ਸ਼ੁਮਾਰ ਮੋਫ਼ਰ ਤਿੰਨ ਵਾਰ ਸਰਦੂਲਗ੍ਹੜ ਹਲਕੇ ਤੋਂ ਅਕਾਲੀ ਦਲ ਦੇ ਵੱਡੇ ਆਗੂ ਬਲਵਿੰਦਰ ਸਿੰਘ ਭੂੰਦੜ ਤੋਂ ਜੇਤੂ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਉਨ੍ਹਾਂ ਦੇ ਪੁੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਅਪਣੇ ਪਿਤਾ ਦੀ ਵਿਰਾਸਤ ਸੰਭਾਲਦਿਆਂ ਦੂਜਾ ਸਥਾਨ ਹਾਸਲ ਕੀਤਾ ਸੀ।
ਕਾਂਗਰਸ ਵੱਲੋਂ ਨਵਜੋਤ ਸਿੱਧੂ ਦੇ ‘ਪਰ ਕੁਤਰਨੇ’ ਸ਼ੁਰੂ, ਦੋ ਨਜਦੀਕੀਆਂ ਨੂੰ ਪਾਰਟੀ ਵਿਚੋਂ ਕੱਢਿਆ
ਮੋਫ਼ਰ ਪ੍ਰਵਾਰ ਦੇ ਨਜਦੀਕੀਆਂ ਮੁਤਾਬਕ ਲੋਕ ਸਭਾ ਹਲਕੇ ਦੀ ਟਿਕਟ ਲਈ ਪਾਰਟੀ ਹਾਈਕਮਾਂਡ ਅੱਗੇ ਵੀ ਦਾਅਵੇਦਾਰੀ ਜਤਾਈ ਜਾ ਚੁੱਕੀ ਹੈ। ਐਤਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਵਿਚ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰਦਿਆਂ ਸ: ਮੋਫ਼ਰ ਨੇ ਦਾਅਵਾ ਕੀਤਾ ਕਿ ਪਾਰਟੀ ਦੀਆਂ ਉਮੀਦਾਂ ‘ਤੇ ਖ਼ਰਾ ਉਤਰਦਿਆਂ ਉਹ ਲੋਕ ਸਭਾਂ ਹਲਕਾ ਬਠਿੰਡਾ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਦੀਆਂ ਸਮੱਸਿਆਵਾਂ ਨੂੰ ਪਾਰਲੀਮੈਂਟ ਵਿੱਚ ਉਠਾਉਣਗੇ ਤੇ ਪਿਛੜੇ ਇਲਾਕੇ ਦੇ ਪਿੰਡਾਂ ਨੂੰ ਉਤਾਂਹ ਚੱਕਣ ਲਈ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਸਿਰ ਤੋੜ ਯਤਨ ਕਰਨਗੇ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵੱਲੋਂ ਵੱਡਾ ਫ਼ੇਰਬਦਲ, 557 ਨਵੇਂ ਅਹੁੱਦੇਦਾਰ ਬਣਾਏ
ਇਸ ਮੌਕੇ ਅਜੀਤਇੰਦਰ ਸਿੰਘ ਮੋਫ਼ਰ ਦਾ ਸਵਾਗਤ ਕਰਦਿਆਂ ਪਾਰਟੀ ਆਗੂ ਨਛੱਤਰ ਸਿੰਘ ਕਾਲਾ ਪ੍ਰਧਾਨ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਟਿਕਟ ਨਾਲ ਨਿਵਾਜਦੀ ਹੈ ਤਾਂ ਕਾਂਗਰਸ ਪਾਰਟੀ ਦੇ ਸਮੁੱਚੇ ਵਰਕਰ ਪੂਰੀ ਤਨਦੇਹੀ ਨਾਲ ਉਹਨਾਂ ਦੀ ਜਿੱਤ ਵਿੱਚ ਆਪਣਾ ਭਰਵਾਂ ਯੋਗਦਾਨ ਪਾਉਣਗੇ। ਇਸ ਮੌਕੇ ਯੂਥ ਆਗੂ ਸੰਦੀਪ ਸਿੰਘ ਭੁੱਲਰ ਤੋਂ ਇਲਾਵਾ ਦੀਪ ਇੰਦਰ ਸਿੰਘ ਮਾਨ, ਗੁਰਜੀਤ ਸਿੰਘ, ਆਕਾਸ਼ ਦੀਪ ਸਿੰਘ, ਪਰਮਜੀਤ ਸਿੰਘ ,ਹਰਨਾਮ ਸਿੰਘ, ਜਗਜੀਤ ਸਿੰਘ, ਗੁਰਜੰਟ ਸਿੰਘ, ਜਸਪ੍ਰੀਤ ਸ਼ਰਮਾ, ਧਨਰਾਜ ਸਿੰਘ, ਜਗਸੀਰ ਸਿੰਘ, ਗੁਰਦੀਪ ਸਿੰਘ, ਮੇਜਰ ਸਿੰਘ , ਨਿਰਮਲ ਸਿੰਘ, ਯਾਦਵਿੰਦਰ ਸਿੰਘ ਮਾਨ, ਗੁਰਦੇਵ ਸਿੰਘ, ਹਰਜੀਤ ਸਿੰਘ, ਸਾਦਾ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ ਮਾਨ ਸਾਬਕਾ ਡਾਇਰੈਕਟਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।