Tuesday, February 3, 2026

ਦੇਰ ਰਾਤ ਨੂੰ ਗੋ+ਲੀਆਂ ਨਾਲ ਦਹਿਲਿਆਂ ਮੋਗਾ ਸ਼ਹਿਰ; ਸਿਵ ਸੈਨਾ ਆਗੂ ਦੀ ਹੋਈ ਮੌ+ਤ, ਬੱਚੇ ਸਹਿਤ ਦੋ ਜਖ਼ਮੀ

Date:

spot_img

Moga News: ਬੀਤੀ ਦੇਰ ਰਾਤ ਮੋਗਾ ਸ਼ਹਿਰ ਗੋਲੀਆਂ ਨਾਲ ਦਹਿਲ ਗਿਆ ਹੈ। ਅੱਧੀ ਦਰਜ਼ਨ ਤੋਂ ਵੱਧ ਨੌਜਵਾਨਾਂ ਵੱਲੋਂ ਅੰਧਾਧੁੰਦ ਚਲਾਈਆਂ ਗੋਲੀਆਂ ਕਾਰਨ ਸਿਵ ਸੈਨਾ ਆਗੂ ਮੰਗਤ ਰਾਏ ਮੰਗਾ ਦੀ ਮੌਤ ਹੋ ਗਈ। ਜਦਕਿ ਇੱਕ ਛੋਟਾ ਬੱਚਾ ਤੇ ਸੈਲੂਨ ਮਾਲਕ  ਗੰਭੀਰ ਰੂਪ ਵਿਚ ਜਖ਼ਮੀ ਹੋ ਗਏ । ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਹਮਲਾਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੋਗਾ ਦੀ ਥਾਣਾ ਸਿਟੀ ਸਾਊਥ ਵੱਲੋਂ ਮ੍ਰਿਤਕ ਸਿਵ ਸੈਨਾ ਆਗੂ ਦੀ ਪਤਨੀ ਰੇਨੂ ਬਾਲਾ ਦੀ ਸਿਕਾਇਤ ਉਪਰ ਮੋਗਾ ਸ਼ਹਿਰ ਦੇ ਹੀ ਅੱਧੀ ਦਰਜ਼ਨ ਵਿਅਕਤੀਆਂ ਸਿਕੰਦਰ, ਵਰਿੰਦਰ, ਸਾਹਿਲ, ਜੱਗਾ, ਸ਼ੰਕਰ ਅਤੇ ਅਰੁਣ ਸਹਿਤ ਕੁੱਝ ਅਗਿਆਤ ਵਿਅਕਤੀਆਂ ਵਿਰੁਧ ਬੀਐਨਐਸ ਦੀ ਧਾਰਾ 103(1), 191(3) , 190,25,27 ਆਰਜ਼ਮ ਐਕਟ ਤਹਿਤ ਪਰਚਾ ਦਰਜ਼ ਕਰਕੇ ਮੁਲਜਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ।

ਇਹ ਵੀ ਪੜ੍ਹੋ ਚੰਡੀਗੜ੍ਹ ’ਚ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ 2 ਪੁਲਿਸ ਮੁਲਾਜਮਾਂ ਸਹਿਤ 3 ਦੀ ਹੋਈ ਮੌ+ਤ

ਮਾਮਲੇ ਦੀ ਪੁਸ਼ਟੀ ਕਰਦਿਆਂ ਮੋਗਾ ਦੇ ਐਸਪੀ ਡੀ ਬਾਲ ਕ੍ਰਿਸ਼ਨ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਮ੍ਰਿਤਕ ਅਤੇ ਮੁਲਜਮਾਂ ਵਿਚਕਾਰ ਪਹਿਲਾਂ ਵੀ ਗਰੁੱਪਬਾਜ਼ੀ ਕਾਰਨ ਝਗੜਾ ਚੱਲਦਾ ਸੀ। ਹਾਲਾਂਕਿ ਸਟੇਡੀਅਮ ਰੋਡ ’ਤੇ ਇੱਕ ਸਲੂਨ ਮਾਲਕ ਉਪਰ ਗੋਲੀਆਂ ਚਲਾਉਣ ਦੀ ਕਹਾਣੀ ਪਿੱਛੇ ਕਾਰਨ ਸਾਹਮਣੇ ਨਹੀਂ ਆਏ ਜਦਕਿ ਮੋਗਾ ਵਿੱਚ ਬੱਗਿਆਨਾ ਬਸਤੀ ਵਿੱਚ ਮੰਗਤ ਰਾਏ ਮੰਗਾ, ਜੋ ਕਿ ਸ਼ਿਵ ਸੈਨਾ ਸ਼ਿੰਦੇ ਦੇ ਪ੍ਰਧਾਨ ਹਨ, ਉਪਰ ਗੋਲੀਆਂ ਚਲਾਉਣ ਸਮੇਂ ਇੱਕ ਬੱਚਾ ਵੀ ਪੱਟ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਐਸਪੀ ਨੇ ਦੱਸਿਆ ਕਿ ਸਿਵ ਸੈਨਾ ਆਗੂ ਦੀ ਮੌਤ ਦੇ ਮਾਮਲੇ ਦਾ ਸਬੰਧ ਬੀਤੇ ਦਿਨੀ ਹੋਈ ਆਪਸੀ ਲੜਾਈ ਕਾਰਨ ਨਿੱਜੀ ਰੰਜਿਸ਼ ਨਾਲ ਹੈ।ਪੁਲੀਸ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...