spot_img

ਮੋਗਾ ਪੁਲਿਸ ਵੱਲੋ 12 ਘੰਟਿਆਂ ਵਿਚ ਕਾਤਲ ਗ੍ਰਿਫਤਾਰ

Date:

spot_img

Moga News:ਮਿਤੀ 01.05.2025 ਨੂੰ ਗੁਰਮੀਤ ਸਿੰਘ ਉਰਫ ਕਾਕਾ ਪੁੱਤਰ ਉਦਮ ਸਿੰਘ ਵਾਸੀ ਘੋਲੀਆ ਖੁਰਦ ਨੇ ਥਾਣੇਦਾਰ ਪੂਰਨ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਪਾਸ ਬਿਆਨ ਤਹਿਰੀਰ ਕਰਵਾਇਆ ਸੀ ਕਿ ਤਿੰਨ ਪਰਵਾਸੀ ਮਜਦੂਰ ਵਿਜੈ ਰਾਮ ਪੁੱਤਰ ਵਿਦੈ ਰਾਮ, ਮਹੇਸ਼ ਰਾਮ ਪੁੱਤਰ ਸ਼ਿਵਜੀ ਰਾਮ ਅਤੇ ਰਾਮ ਸ਼ਰਨ ਪੁੱਤਰ ਰੀਜਨ ਰਾਮ ਵਾਸੀ ਮਾਨਾ ਚੌਕ ਜਿਲ੍ਹਾ ਸੀਤਾ ਮੜੀ ਬਿਹਾਰ ਹਾੜੀ ਦਾ ਸੀਜਨ ਲਾਉਣ ਲਈ ਉਸ ਪਾਸ ਆਏ ਸਨ। ਜੋ ਉਸ ਦੀ ਖੇਤ ਮੋਟਰ ਦੀ ਕੋਠੀ ਵਿੱਚ ਰਹਿੰਦੇ ਸਨ। ਮਿਤੀ 30.04.2025 ਦੀ ਰਾਤ ਨੂੰ ਤੇਜਧਾਰ ਹਥਿਆਰ ਨਾਲ ਸੱਟਾ ਮਾਰਕੇ ਵਿਜੈ ਰਾਮ ਪੁੱਤਰ ਵਿਦੈ ਰਾਮ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ  SSP ਸਹਿਤ Pujnab Police ਦੇ 10 ਅਫਸਰਾਂ ਦੇ ਹੋਏ ਤਬਾਦਲੇ

ਜਿਸ ਬਾਰੇ ਮੁਦਈ ਨੇ ਪੜਤਾਲ ਕਰਕੇ ਦੱਸਿਆ ਕਿ ਵਿਜੈ ਰਾਮ ਆਪਣੇ ਸਾਥੀ ਮਹੇਸ਼ ਰਾਮ ਦੀ ਭਰਜਾਈ ਨਾਲ ਮੋਬਾਇਲ ਫੋਨ ਪਰ ਗੱਲਾ ਕਰਦਾ ਸੀ । ਜਿਸ ਨੂੰ ਮਹੇਸ਼ ਰਾਮ ਨੇ ਗੱਲਾ ਕਰਨ ਤੋ ਰੋਕਿਆ ਸੀ। ਇਸੇ ਗੱਲੋ ਇਨ੍ਹਾ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ। ਇਸੇ ਰੰਜਿਸ਼ ਕਰਕੇ ਵਿਜੈ ਰਾਮ ਦੇ ਸਾਥੀ ਮਹੇਸ਼ ਰਾਮ ਅਤੇ ਰਾਮ ਸ਼ਰਨ ਨੇ ਮੌਕਾ ਤਾੜ ਕੇ ਤੇਜਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਹੈ। ਜਿਸ ਤੇ ਗੁਰਮੀਤ ਸਿੰਘ ਉਕਤ ਦੇ ਬਿਆਨਾਂ ਪਰ ਮੁਕਦੱਮਾ ਨੰਬਰ 61 ਮਿਤੀ 01.05.2025 ਅ/ਧ 103,3(5) ਬੀ.ਐਨ.ਐਨ.ਐਸ ਥਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ  ਪਾਣੀਆਂ ਦੇ ਵਿਵਾਦ ਦੌਰਾਨ ਇੱਕ ‘ਮੰਚ ’ ਉਪਰ ਨਜ਼ਰ ਆਏ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ

ਅਜੇ ਗਾਂਧੀ IPS ਦੀਆ ਹਦਾਇਤਾਂ ਮੁਤਾਬਿਕ, ਬਾਲ ਕ੍ਰਿਸ਼ਨ SP(D) ਤੇ ਅਨਵਰ ਅਲੀ ਪੀ.ਪੀ.ਐਸ,ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਦੀ ਸੁਚੱਜੀ ਅਗਵਾਈ ਹੇਠ 51 ਪੂਰਨ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਵੱਲੋ ਹਿਊਮਨ ਇਟੈਲੀਜੈਸ ਅਤੇ ਤਕਨੀਕੀ ਮਦਦ ਨਾਲ ਮਹਿਜ 12 ਘੰਟਿਆਂ ਦੇ ਅੰਦਰ ਹੀ ਦੋਨੋ ਦੋਸ਼ੀਆਂ ਮਹੇਸ਼ ਰਾਮ ਅਤੇ ਰਾਮ ਸ਼ਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...