
Moga News:ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਐਸ ਐਸ ਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ 120 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੂਚਨਾ ਮੁਤਾਬਕ ਸੀ.ਆਈ.ਏ ਸਟਾਫ ਮੋਗਾ ਵੱਲੋ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ 140 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮਾ ਦੀ ਤਫਤੀਸ ਦੌਰਾਨਫਾਰਵਾਰਡ ਲਿੰਕ ਵਿੱਚ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ASI ਸੁਖਵਿੰਦਰ ਸਿੰਘ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬੱਸ ਅੱਡਾ ਮੈਹਿਣਾ ਮੇਨ ਜੀ.ਟੀ ਰੋਡ ਮੋਗਾ ਲੁਧਿਆਣਾ ਮੌਜੂਦ ਸੀ
ਇਹ ਵੀ ਪੜ੍ਹੋ ਦਿੱਲੀ ਨਤੀਜਿਆਂ ਤੋਂ ਬਾਅਦ ਆਪ ਨੇ ਸੱਦੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਦਿੱਲੀ ’ਚ ਮੀਟਿੰਗ
ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਹੰਸਰਾਜ ਸਿੰਘ ਉਰਫ ਹੰਸਾ ਵਾਸੀ ਭਦੌੜ ਜਿਲ੍ਹਾ ਬਰਨਾਲਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਹੈਰੋਇਨ ਲੈ ਕੇ ਮੋਗਾ ਆਇਆ ਹੋਇਆ ਹੈ ਤੇ ਇਸ ਸਮੇਂ ਮੇਨ ਹਾਈਵੇਅ ਮੋਗਾ-ਲੁਧਿਆਣਾ ਤੋ ਪਿੰਡ ਬੁੱਘੀਪੁਰਾ ਨੂੰ ਜਾਂਦੀ ਲਿੰਕ ਰੋਡ ਦੇ ਮੋੜ ਉਪਰ ਮੌਜੂਦ ਹੈ। ਪੁਲਿਸ ਨੇ ਇਸ ਸੂਚਨਾ ਦੇ ਆਧਾਰ ਤੇ ਹੰਸਰਾਜ ਸਿੰਘ ਉਰਫ ਹੰਸਾ਼ ਦੇ ਖਿਲਾਫ ਮੁਕੱਦਮਾ ਨੰਬਰ:11 ਅ/ਧ 21-61-85 NDPS ACT ਥਾਣਾ ਮੈਹਿਣਾ ਦਰਜ ਕਰਨ ਤੋਂ ਹੰਸਰਾਜ ਸਿੰਘ ਉਰਫ ਹੰਸਾ ਨੂੰ ਕਾਬੂ ਕੀਤਾ ਗਿਆ। ਪੁਛਗਿੱਛ ਦੌਰਾਨ ਮੁਲਜ਼ਮ ਹੰਸਾ ਨੇ ਦੱਸਿਆ ਕਿ ਉਹ ਇਹ ਹੈਰੋਇਨ ਬਰਾਮਦ ਹੋਈ ਹੈ, ਉਹ ਉਸ ਨੇ ਪ੍ਰੀਤਮ ਰਾਮ ਦਾਸ ਉਰਫ ਗੱਗੂ ਮੋਟਾ ਵਾਸੀ ਬੁੱਕਣਵਾਲਾ ਰੋਡ ਮੋਗਾ ਨੂੰ ਸਪਲਾਈ ਕਰਨੀ ਸੀ ।
ਇਹ ਵੀ ਪੜ੍ਹੋ Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ
ਜਿਸਤੇ ਮੁਕੱਦਮਾ ਹਜਾ ਵਿੱਚ ਪ੍ਰੀਤਮ ਰਾਮ ਦਾਸ ਉਰਫ ਗੱਗੂ ਮੋਟਾ ਉਕਤ ਨੂੰ ਮੁਕੱਦਮਾ ਹਜਾ ਵਿੱਚ ਬਤੌਰ ਫਾਰਵਾਰਡ ਲਿੰਕ ਹੱਕੀ ਦੋਸੀ ਨਾਮਜਦ ਕਰਕੇ ਜੁਰਮ 29 ਐਨ.ਡੀ.ਪੀ.ਐਸ ਐਕਟ ਦਾ ਵਾਧਾ ਕੀਤਾ ਗਿਆ ਅਤੇ ਮੁਕੱਦਮਾ ਹਜਾ ਵਿੱਚ ਨਾਮਜਦ ਦੋਸੀ ਪ੍ਰੀਤਮ ਰਾਮ ਦਾਸ ਉਰਫ ਗੱਗੂ ਮੋਟਾ ਨੂੰ ਮਿਤੀ 09.02.25 ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਹੰਸਰਾਜ ਸਿੰਘ ਉਰਫ ਹੰਸਾ ਅਤੇ ਪ੍ਰੀਤਮ ਰਾਮ ਦਾਸ ਉਰਫ ਗੱਗੂ ਮੋਟਾ ਉਕਤਾਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਫਾਰਵਾਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।




