ਮੋਗਾ, 12 ਜਨਵਰੀ: ਐਸ.ਐਸ.ਪੀ ਅਜੈ ਗਾਂਧੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਐਸਪੀ ਬਾਲ ਕਿਸ਼ਨ ਸਿੰਗਲਾ ਅਤੇ ਡੀਐਸਪੀ ਲਵਦੀਪ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਮੋਗਾ ਨੂੰ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਇੱਕ ਸਵਿਫ਼ਟ ਕਾਰ ਵਿਚ ਸਵਾਰ 3 ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 432 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਥਾਣੇਦਾਰ ਅਸੋਕ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਗੋਲ ਚੌਕ ਫੋਕਲ ਪੁਆਇਟ ਮੋਗਾ ਪਾਸ ਰੇਡ ਕਰਕੇ ਇੱਕ ਸਵਿਫ਼ਟ ਕਾਰ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ ਆਂਡਿਆਂ ਦੀ ਰੇਹੜੀ ਲਾਉਣ ਵਾਲੇ ਨੂੰ ਦੂਜੇ ਦੀ ‘ਘਰਵਾਲੀ’ ਰੱਖਣੀ ਪਈ ਮਹਿੰਗੀ ,ਪਤੀ ਨੇ ਗਰਮ ਤੇਲ ’ਚ ‘ਆਂਡੇ’ ਵਾਂਗ ਉਬਾਲਿਆ
ਇਸ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਪਹਿਚਾਣ ਕਮਲਦੀਪ ਸਿੰਘ ਉਰਫ ਕਮਲ, ਇਸਦੀਪ ਸਿੰਘ ਉਰਫ ਅਰਸ ਵਾਸੀ ਪਿੰਡ ਕਾਉੇਕੇ ਕਲਾਂ ਜਿਲ੍ਹਾ ਲੁਧਿਆਣਾ ਅਤੇ ਸੁਖਵਿੰਦਰ ਸਿੰਘ ਉਰਫ ਨਿੱਕਾ ਵਾਸੀ ਸੰਦੋੜ ਜਿਲ੍ਹਾ ਮਲੇਰਕੋਟਲਾ ਵਜੋਂ ਹੋਈ। ਮੁਢਲੀ ਪੜਤਾਲ ਮੁਤਾਬਕ ਮੁਲਜਮ ਬਾਹਰਲੇ ਸੂਬਿਆਂ ਵਿਚੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਮੋਗਾ ਪੁਲਿਸ ਵੱਲੋ ਚੰਡੀਗੜ੍ਹ ਮਾਰਕਾ ਦੀਆਂ 36 ਪੇਟੀਆਂ ਸਰਾਬ ਸਹਿਤ ਸਵਿਫ਼ਟ ਕਾਰ ਸਵਾਰ 3 ਕਾਬੂ"