ਬੱਲ੍ਹੋ ਵਾਲਿਆਂ ਨੇ ਧੀਆਂ ਨੂੰ ਚਾਂਦੀ ਦੇ ਕੰਗਣ ਪਾ ਕੇ ਮਨਾਇਆ ਲੋਹੜੀ ਦਾ ਤਿਉਹਾਰ

Date:

spot_img

ਰਾਮਪੁਰਾ ਫੂਲ 12 ਜਨਵਰੀ : ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਨਿਵੇਕਲੇ ਕਾਰਜ ਕਰਨ ਵਾਲੀ ਗ੍ਰਾਮ ਪੰਚਾਇਤ ਬੱਲ੍ਹੋ ਦੇ ਨਾਲ ਸਾਂਝੇ ਰੂਪ ਵਿੱਚ ਮਿਲਕੇ ਨਵ-ਜੰਮੀਆਂ ਦੀ ਧੀਆਂ ਦੀ ਲੋਹੜੀ ਮਨਾਈ। ਸਮਾਗਮ ਦੀ ਪ੍ਰਧਾਨਗੀ ਅਮਰਜੀਤ ਕੌਰ ਸਰਪੰਚ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਰਦੀਪ ਸਿੰਘ ਡੀ.ਐਸ.ਪੀ. ਰਾਮਪੁਰਾ ਫੂਲ ਨੇ ਸਿਰਕਤ ਕੀਤੀ। ਡੀ.ਐਸ.ਪੀ ਪਰਦੀਪ ਸਿੰਘ ਨੇ ਨਵ-ਜੰਮੀਆਂ ਧੀਆਂ ਨੂੰ ਚਾਂਦੀ ਦੇ ਕੰਗਣ ਪਾਉਣ ਤੇ ਗਰਮ ਕੱਪੜਿਆ ਦੇ ਸੈਟ ਵੰਡਣ ਦੀ ਰਸਮ ਅਦਾ ਕੀਤੀ। ਡੀ.ਐਸ.ਪੀ ਪਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਵ-ਜੰਮੀਆਂ ਧੀਆਂ ਦੇ ਮਾਪਿਆ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਾਡੀਆਂ ਧੀਆਂ ਵੱਡੀਆਂ ਹੋ ਕੇ ਵਧੀਆਂ ਸਿੱਖਿਆ ਪ੍ਰਾਪਤ ਕਰਨ ਤੇ ਪਿੰਡ ਦਾ ਨਾਮ ਰੋਸ਼ਨ ਕਰਨ । ਹੁਣ ਧੀਆਂ ਕਿਸੇ ਗੱਲੋ ਘੱਟ ਨਹੀ ­ ਹਰੇਕ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ।

ਇਹ ਵੀ ਪੜ੍ਹੋ ਰਾਹਗੀਰਾਂ ਦੇ ਜੀਅ ਦਾ ਜੰਜ਼ਾਲ ਬਣਿਆਂ ਬਠਿੰਡਾ ਦਾ ਮਾਨਸਾ ਰੋਡ ਵਾਲਾ ‘ਅੰਡਰਬ੍ਰਿਜ’

ਉਨਾਂ ਪੰਚਾਇਤ ਤੇ ਸੰਸਥਾਂ ਦੇ ਕਾਰਜਾਂ ਦੀ ਸਲਾਘਾਂ ਕਰਦਿਆ ਕਿਹਾ ਕਿ ਸੰਸਥਾਂ ਦੇ ਨੇਕ ਭਲਾਈ ਦੇ ਕਾਰਜ ਦੀ ਹਰ ਕੋਈ ਦਾਦ ਦੇ ਰਿਹਾ ਹੈ ­ ਸਾਨੂੰ ਸਾਰਿਆ ਨੂੰ ਪਿੰਡ ਦੇ ਭਲੇ ਲਈ ਯਤਨ ਕਰਨੇ ਚਾਹੀਦੇ ਹਨ।ਉੱਘੇ ਕਥਾ ਵਾਚਕ ਬਾਬਾ ਗੁਰਪ੍ਰੀਤ ਸਿੰਘ ਬੱਲ੍ਹੋ ਨੇ ਸੰਬੋੱਧਨ ਕਰਦਿਆ ਕਿਹਾ ਕਿ ਧੀਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਮਾਣ ਬਖਸਿਆ ਹੈ । ਧੀਆਂ ਨੇ ਤਾਂ ਵੱਡੇ ਵੱਡੇ ਰਿਕਾਰਡ ਪੈਦਾ ਕਰਕੇ ਹਰ ਖੇਤਰ ਵਿੱਚ ਮੁੰਡਿਆਂ ਨੂੰ ਪਛਾੜਿਆਂ ਹੈ, ਭਾਵੇ ਉਹ ਪੜਾਈ ਜਾਂ ਖੇਡਾਂ ਦਾ ਖੇਤਰ ਹੋਵੇ । ਸੰਸਥਾਂ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਧੀਆਂ ਲਈ ਸੰਸਥਾਂ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਤੇ ਲੋਹੜੀ ਦੇ ਤਿਉਹਾਰ ਦੀ ਮੁਬਾਰਕਵਾਦ ਦਿੱਤੀ।ਸਮਾਗਮ ਦੋਰਾਨ 23 ਨਵ-ਜੰਮੀਆਂ ਬੱਚੀਆਂ ਨੂੰ ਚਾਂਦੀ ਦੇ ਕੰਗਣ ਤੇ ਗਰਮ ਕੱਪੜੇ ਵੰਡੇ ਗਏ ਅਤੇ ਬੱਚਿਆਂ ਦਾ ਸਮੇ ਸਿਰ ਟੀਕਾਕਰਨ ਕਰਵਾਉਣ ਵਾਲੇ ਮਾਪਿਆਂ ਦਾ ਹਸਪਤਾਲ ਦੇ ਸਟਾਫ ਵੱਲੋ ਵਿਸੇਸ ਸਨਮਾਨ ਕੀਤਾ ਗਿਆ ।

ਇਹ ਵੀ ਪੜ੍ਹੋ ਮੋਗਾ ਪੁਲਿਸ ਨੇ ਮੋਟਰਸਾਈਕਲ ਸਵਾਰ ਨੂੰ 148 ਗ੍ਰਾਂਮ ਹੈਰੋਇਨ ਸਹਿਤ ਕੀਤਾ ਕਾਬੂ

ਅਧਿਆਪਕ ਗੁਰਜੀਤ ਕੋਰ ਨੇ ਧੀਆਂ ਦੀ ਕਵਿਤਾਂ ਗਾ ਕੇ ਵਾਹ ਵਾਹ ਖੱਟੀ । ਇਸ ਮੋਕੇ ਡਾਕਟਰ ਨਵਸਿਮਰਨ ਸਿੰਘ­ ਸੀ ਐਚ ੳ ਹਰਵਿੰਦਰ ਕੌਰ ­ ਏ ਐਨ ਐਮ ਮਨਿੰਦਰ ਕੋਰ ­ ਸੁਖਪਾਲ ਕੋਰ ਆਂਗਣਵਾੜੀ ਵਰਕਰ­ ਸਿਲਾਈ ਟੀਚਰ ਕੁਲਜੀਤ ਕੋਰ ­ ਕਰਮਜੀਤ ਸਿੰਘ ਪ੍ਰਧਾਨ ­ਰਾਜਵਿੰਦਰ ਕੋਰ ਲਾਇਬਰੇਰੀਅਨ ­ ਰਸਪ੍ਰੀਤ ਸਿੰਘ ਕੰਪਿਊਟਰ ਟੀਚਰ ­ ਪੰਚ ਕਰਮਜੀਤ ਸਿੰਘ ­ ਰਾਮ ਸਿੰਘ ­ ਹਾਕਮ ਸਿੰਘ ­ ਹਰਬੰਸ ਸਿੰਘ ­ ਜਗਸੀਰ ਸਿੰਘ ­ਰਾਜਵੀਰ ਕੋਰ ­ ਹਰਵਿੰਦਰ ਸਿੰਘ ­ ਰਣਜੀਤ ਕੋਰ ­ ਪਰਮਜੀਤ ਕੋਰ ­ਅਵਤਾਰ ਸਿੰਘ ਨੰਬਰਦਾਰ , ਕੇਵਲ ਸਿੰਘ ਪ੍ਰਧਾਨ ਅਤੇ ਪਰਮਜੀਤ ਭੁੱਲਰ ਹਾਜਰ ਸਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...