Moga News:ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਅਜੈ ਗਾਂਧੀ ਦੀ ਅਗਵਾਈ ਹੇਠ ਨਸ਼ਿਆ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਏ ਜਾ ਰਹੇ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕਾਸੋ) ਦੀ ਲੜੀ ਤਹਿਤ ਐਸਪੀ ਗੁਰਸ਼ਰਨਜੀਤ ਸਿੰਘ ਸੰਧੂ ਦੀ ਹਾਜਰੀ ਵਿੱਚ ਸਬ-ਡਵੀਜਨ ਧਰਮਕੋਟ ਦੇ ਡਰੱਗ ਹੋਟਸਪੋਟ ਪਿੰਡ ਨੂਰਪੁਰ ਹਕੀਮਾਂ ਵਿਚ ਮੰਗਲਵਾਰ ਨੂੰ ਤੜਕਸਾਰ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ 01 ਐਸ.ਪੀ, 01 ਡੀ.ਐਸ.ਪੀ, 04 ਥਾਣਿਆਂ ਦੇ ਮੁੱਖ ਅਫਸਰਾਨ, 117 (ਐਨ.ਜੀ.ਓ ਅਤੇ ਈ.ਪੀ.ਓ), ਪੁਲਿਸ ਕਰਮਚਾਰੀਆਂ ਵੱਲਂੋ ਸਬ-ਡਵੀਜਨ ਧਰਮਕੋਟ ਅਧੀਨ ਆਉਦੇ ਪਿੰਡ ਨੂਰਪੁਰ ਹਕੀਮਾਂ ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ ਬਠਿੰਡਾ ’ਚ NRI ਪ੍ਰਵਾਰ ਤੋਂ ਸੋਨੇ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ, ਪੁਲਿਸ ਨੇ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ
ਇਸ ਅਪਰੇਸ਼ਨ ਦੌਰਾਨ 15 ਸ਼ੱਕੀ ਘਰਾਂ ਦੀ ਸਰਚ ਕੀਤੀ ਗਈ।ਇਸ ਦੌਰਾਨ ਤਰਸੇਮ ਸਿੰਘ ਵਾਸੀ ਭੋਡੀ ਵਾਲਾ ਅਤੇ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਹਕੀਮਾਂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾ ਪਾਸੋਂ 25 ਗ੍ਰਾਮ ਹੈਰੋਇਨ ਅਤੇ 58000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਕੀਤੀ ਗਈ। ਸੀਨੀਅਰ ਕਪਤਾਨ ਪੁਲਿਸ ਅਜੈ ਗਾਂਧੀ ਨੇ ਇਸ ਕਾਰਵਾਈ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।