Moga News: ਐਸ.ਐਸ.ਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਗੈਰ ਕਾਨੂੰਨੀ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕੀਤਾ ਹੈ। ਸੂਚਨਾ ਮੁਤਾਬਕ ਥਾਣਾ ਸਦਰ ਮੋਗਾ ਦੇ ਸ:ਥ ਸਮਰਾਜ ਸਿੰਘ ਨੂੰ ਮੁਖਬਰ ਵੱਲੋ ਇਤਲਾਹ ਮਿਲੀ ਸੀ ਕਿ ਪਿੰਡ ਖੋਸਾ ਪਾਂਡੋ ਵਿਖੇ ਪਾਰਸ ਫੈਕਟਰੀ ਦੇ ਨਾਲ ਮੇਨ ਰੋਡ ਤੋ ਕਰੀਬ 100/200 ਮੀਟਰ ਸੱਜੇ ਹੱਥ ਵਾਲੀ ਸਾਈਡ ’ਤੇ ਗਲੀ ਦੇ ਅੰਦਰ ਜਾ ਕੇ ਜਿੱਥੇ ਕਿ ਖੇਤ ਸ਼ੁਰੂ ਹੁੰਦੇ ਹਨ ਉਥੇ ਇਕ ਘਰ ਮੌਜੂਦ ਹੈ ਜਿਸ ਨੂੰ ਨਸ਼ਾ ਛੁਡਾਊ ਕੇਦਰ ਤੌਰ ਤੇ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 24 ਘੰਟਿਆ ਵਿੱਚ ਹਰਿੰਦਰ ਦਾ ਕਤਲ ਕਰਨ ਵਾਲੇ 02 ਗ੍ਰਿਫਤਾਰ
ਇਸ ਸੈਟਰ ਦਾ ਮਾਲਕ ਜਤਿੰਦਰ ਸਿੰਘ ਵੱਲੋ ਨਸ਼ੇ ਤੋ ਪੀੜਿਤ ਵਿਅਕਤੀਆਂ ਦੇ ਵਾਰਸਾਂ ਨੂੰ ਨਸ਼ਾ ਛੁਡਾਉਣ ਦਾ ਲਾਲਚ ਦੇ ਧੋਖਾਧੜੀ ਨਾਲ ਪੈਸਿਆਂ ਦੀ ਠੱਗੀ ਮਾਰਦਾ ਹੈ ਅਤੇ ਕੁਝ ਨੌਜਵਾਨਾਂ ਨੂੰ ਬੰਧਕ ਬਣਾ ਕੇ ਵੀ ਰੱਖਿਆ ਹੋਇਆ ਹੈ । ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ ਵਿਅਕਤੀ ਕੋਲ ਨਸ਼ਾ ਛੁਡਾਊ ਕੇਦਰ ਸ਼ੁਰੂ ਕਰਨ ਸਬੰਧੀ ਕੋਈ ਵੀ ਲਾਇਸੰਸ ਨਹੀ ਹੈ ਜੋ ਕਿ ਫਰਜ਼ੀ ਖੋਲਿਆ ਹੋਇਆ ਹੈ।ਜਿਸ ਤੇ ਪੁਲਿਸ ਨੇ ਉਕਤ ਘਰ ਵਿਚ ਰੇਡ ਕੀਤਾ ਜਿੱਥੇ ਕੁੱਲ 26 ਨੌਜਵਾਨ ਮਿਲੇ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਢਾਇਆ ਨਸ਼ਾ ਤਸਕਰ ਅਜੇ ਕੁਮਾਰ ਬਿੱਲੀ ਦਾ ਘਰ
ਜਿਨ੍ਹਾਂ ਵਿਚੋ 20 ਨੌਜਵਾਨਾਂ ਨੂੰ ਬਾਅਦ ਤਫਤੀਸ਼ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਅਤੇ 05 ਨੌਜਵਾਨਾਂ ਨੂੰ ਬਾਅਦ ਕਰਾਉਣੇ ਮੈਡੀਕਲ ਨਸ਼ਾ ਛੁਡਾਊ ਕੇਦਰ ਜਨੇਰ ਵਿਖੇ ਦਾਖਿਲ ਕਰਵਾਇਆ ਗਿਆ । ਇਸਤੋਂ ਇਲਾਵਾ 1 ਨੌਜਵਾਨ ਜਿਸ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਬਿਰਧ ਆਸ਼ਰਮ ਰੌਲੀ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਬੁਲਾਰੇ ਨੇ ਦਸਿਆ ਕਿ ਕਥਿਤ ਦੋਸ਼ੀ ਜਤਿੰਦਰ ਸਿੰਘ ਵਿਰੁਧ ਮੁਕੱਦਮਾ ਨੰਬਰ 25 ਮਿਤੀ 12/03/2025 ਅ/ਧ 127(2),318(4) ਬੀਐਨਐਸ ਥਾਣਾ ਸਦਰ ਮੋਗਾ ਵਿਖੇ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੋਗਾ ਪੁਲਿਸ ਵੱਲੋਂ ਚੱਲ ਰਿਹਾ ਅਣਧਾਰਿਕਤ ਨਸ਼ਾ ਛਡਾਊ ਕੇਂਦਰ ਕੀਤਾ ਸੀਲ,ਮਾਲਕ ਵਿਰੁਧ ਪਰਚਾ ਦਰਜ"