Mohali Police ਵੱਲੋਂ ਐਲ.ਈ.ਡੀ. ਟੀ.ਵੀ. ਚੋਰੀ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

Date:

spot_img

Mohali News: Mohali Police ਨੇ ਐਲ.ਈ.ਡੀ. ਟੀ.ਵੀ. ਚੋਰੀ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ (ਇੰਨਵੈਸਟੀਗੇਸ਼ਨ) ਸੌਰਵ ਜਿੰਦਲ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਇਹ ਸਫਲਤਾ ਪ੍ਰਾਪਤ ਹੋਈ ਹੈ। ਪੁਲਿਸ ਨੇ ਮਿਤੀ 07-11-2026 ਨੂੰ ਸ਼ਿਵਾਲਿਕ ਡਿਸਟ੍ਰੀਬਿਊਸ਼ਨ ਪ੍ਰਾਇਵੇਟ ਲਿਮਿ: ਦੇ ਗੋਦਾਮ ਮੋਦੀਕੁੰਜ ਜ਼ੀਰਕਪੁਰ ਵਿੱਚੋ ਚੋਰੀ ਕਰਨ ਵਾਲੇ ਇਸ ਗਿਰੋਹ ਪਾਸੋਂ 98 ਐਲ.ਈ.ਡੀਜ਼ ਟੀ.ਵੀ. 43 ਇੰਚ ਮਾਰਕਾ ਟੀਸੀਐਲ (ਜਿਨਾਂ ਦੀ ਕੁੱਲ ਕੀਮਤ 42,14,000/- ਰੁਪਏ ਹੈ)ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ 👉ਸ਼ਿਵਰਾਜ ਚੌਹਾਨ ਦੇ ਬਿਆਨ ਨੂੰ ਲੈ ਕੇ ਕੇਜਰੀਵਾਲ ਦਾ BJP ‘ਤੇ ਤੰਜ

ਉਨ੍ਹਾਂ ਅੱਗੇ ਦੱਸਿਆ ਕਿ ਸੁਮਿਤ ਪੁੱਤਰ ਲੇਟ ਸ਼੍ਰੀ ਰਾਮ ਨਾਥ ਵਾਸੀ ਨਰਾਇਣਗੜ੍ਹ ਜ਼ਿਲ੍ਹਾ ਅੰਬਾਲ਼ਾ ਹਰਿਆਣਾ ਦੇ ਬਿਆਨਾਂ ਦੇ ਅਧਾਰ ਨਾ-ਮਾਲੂਮ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 646 ਮਿਤੀ 12-11-2026 ਅ/ਧ 305, 324(4), 331(4)317(2), 61(2) ਬੀਐਨਐਸ ਥਾਣਾ ਜ਼ੀਰਕਪੁਰ ਦਰਜ ਕੀਤਾ ਗਿਆ ਸੀ। ਗੋਦਾਮ ਵਿੱਚੋਂ ਕੁੱਲ 133 ਪੀਸ ਐਲਈਡੀ ਟੀਵੀ ਚੋਰੀ ਹੋਣੇ ਪਾਏ ਗਏ ਸਨ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਸਾਹਿਲ ਉਰਫ ਸੋਨੂੰ ਵਾਸੀ ਜੱਗੀ ਕਲੋਨੀ ਪਿੰਡ ਜੰਡੋਲ਼ੀ, ਥਾਣਾ ਸਦਰ ਰਾਜਪੁਰਾ, ਦੀਪਕ ਵਾਸੀ ਪਿੰਡ ਯਾਰਾ, ਥਾਣਾ ਸਦਰ ਸ਼ਾਹਬਾਦ, ਜ਼ਿਲ੍ਹਾ ਕੁਰੂਕਸ਼ੇਤਰ ਅਤੇ ਰਵਿੰਦਰ ਸਿੰਘ ਉਰਫ ਬਹਾਦਰ ਬਸੀ ਬਨੂੜ, ਥਾਣਾ ਬਨੂੜ, ਜ਼ਿਲ੍ਹਾ ਐਸ.ਏ.ਐਸ. ਦੇ ਤੌਰ ‘ਤੇ ਹੋਈ ਹੈ। ਮੁਲਜਮਾਂ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਮਨਜੀਤ ਸਿੰਘ ਉਰਫ ਮਨੀ ਵਾਸੀ ਪਿੰਡ ਨਿਆਂ ਸ਼ਹਿਰ ਬਡਾਲ਼ਾ ਥਾਣਾ ਸਦਰ ਖਰੜ੍ਹ ਅਤੇ ਸ਼ਲੀਨ ਸਿੰਗਲਾ ਵਾਸੀ ਮੇਨ ਰੋਡ ਪਟਿਆਲ਼ਾ ਨਾਲ਼ ਮਿਲ਼ਕੇ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Finance Minister Harpal Singh Cheema ਵੱਲੋਂ ਸਾਰੇ ਵਿਭਾਗਾਂ ਨੂੰ ਪੋਸ਼ ਐਕਟ ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼

👉ਭਗਵੰਤ ਮਾਨ ਸਰਕਾਰ ਲਈ ਕੰਮਕਾਜੀ ਥਾਵਾਂ 'ਤੇ ਔਰਤਾਂ ਦੀ...

ਜਨਗਣਨਾ 2027: ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਨੇ ਕੀਤੀ ਸਵੈ ਗਣਨਾ

👉ਸਾਰੇ ਵਿਭਾਗ ਮੁਖੀਆਂ ਨੂੰ ਸਬੰਧਿਤ ਦਫਤਰਾਂ 'ਚ ਮੌਜੂਦ ਸਟਾਫ਼...