SAS Nagar News: ਐਸ.ਏ.ਐਸ ਨਗਰ ਦੀ ਪੁਲਿਸ ਨੇ ਐਸਐਸਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਇੱਕ ਵਹੀਕਲ ਚੋਰ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਇਸ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਦਿਆਂ 6 ਚੋਰੀ ਦੀਆਂ ਕਾਰਾਂ ਅਤੇ 1 ਐਕਟਿਵਾ ਬਰਾਮਦ ਕੀਤੀ ਹੈ। ਅੱਜ ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਡੀਐਸਪੀ ਤਲਵਿੰਦਰ ਸਿੰਘ ਨੇ ਦਸਿਆ ਕਿ ਮਿਤੀ 04-03-2025 ਨੂੰ ਸੀ.ਆਈ.ਏ. ਸਟਾਫ ਦੇ ਸਬ ਇੰਸਪੈਕਟਰ ਹਰਭੇਜ ਸਿੰਘ ਵੱਲੋਂ ਮੁੱਖਬਰੀ ਮਿਲੀ ਸੀ ਕਿ ਇੰਦਰਪ੍ਰੀਤ ਸਿੰਘ ਵਾਸੀ ਬਸਤੀ ਘੁਮਿਆਰਾ ਵਾਲ਼ੀ ਜਲਾਲਬਾਦ ਜਿਲਾ ਫਾਜਿਲਕਾ ਹਾਲ ਵਾਸੀ ਖਰੜ੍ਹ, ਜਰਮਨਜੀਤ ਸਿੰਘ ਤੇ ਸੁਖਰਾਜ ਸਿੰਘ ਉਰਫ ਸੁੱਖਾ ਦੋਨੋਂ ਵਾਸੀ ਪਿੰਡ ਠੱਠਾ ਜਿਲਾ ਤਰਨਤਾਰਨ ਅਤੇ ਗੁਰਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖਰੜ੍ਹ ਮਿਲਕੇ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਨੂੰ ਅੱਗੇ ਵੇਚ ਦਿੰਦੇ ਹਨ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 24 ਘੰਟਿਆ ਵਿੱਚ ਹਰਿੰਦਰ ਦਾ ਕਤਲ ਕਰਨ ਵਾਲੇ 02 ਗ੍ਰਿਫਤਾਰ
ਜਿਸਦੇ ਚੱਲਦੇ ਇੰਨ੍ਹਾਂ ਵਿਰੁਧ ਥਾਣਾ ਸਦਰ ਖਰੜ ਵਿਖੇ ਇੱਕ ਮੁਕੱਦਮਾ (ਨੰ: 60 ਮਿਤੀ 04-03-2025 ਅ/ਧ 303(2), 317(2), 3(5) ਬੀਐਨਐਸ ) ਦਰਜ਼ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਉਰਫ ਪ੍ਰਿੰਸ ਨੂੰ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਚੋਰੀ ਸ਼ੁਦਾ ਕਾਰ ਬ੍ਰਾਮਦ ਕੀਤੀ । ਤਫਤੀਸ਼ ਦੌਰਾਨ ਦੋਸ਼ੀ ਜਰਮਨਜੀਤ ਸਿੰਘ ਨੂੰ ਵੀ ਮਿਤੀ 05-03-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮਿਤੀ 06-03-2025 ਨੂੰ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਚੋਰੀ ਸ਼ੁਦਾ ਕਾਰ ਅਤੇ ਇੱਕ ਐਕਟਿਵਾ ਬ੍ਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋਸ਼ੀ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਰੇਡ ਕੀਤੀ ਗਈ, ਜਿਸਦੇ ਪਿੰਡ ਠੱਠਾ ਤੋਂ 02 ਕਾਰਾਂ ਬ੍ਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ ਅਪਰੇਸ਼ਨ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਡਰੱਗ ਹੋਟਸਪੋਟ ਏਰੀਆ ਦੀ ਚੈਕਿੰਗ ਅਤੇ ਨਸੀਲੇ ਪਦਾਰਥ ਬਰਾਮਦ
ਡੀਐਸਪੀ ਨੇ ਅੱਗੇ ਦਸਿਆ ਕਿ ਮੁਲਜਮਾਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਸਾਲ 2007 ਤੋਂ ਪੁਰਾਣੀਆਂ ਮਾਰੂਤੀ-ਸੁਜੂਕੀ ਦੀਆਂ ਕਾਰਾਂ ਹੀ ਚੋਰੀ ਕਰਦੇ ਸਨ, ਕਿਉਂਕਿ ਇਹਨਾਂ ਕਾਰਾਂ ਵਿੱਚ ਕੋਈ ਸੈਂਸਰ ਵਗੈਰਾ ਨਹੀਂ ਹੁੰਦਾ ਸੀ, ਇਹਨਾਂ ਕਾਰਾਂ ਦੇ ਲਾਕ ਪੁਰਾਣੇ ਹੋਣ ਕਰਕੇ ਮੋਟਰਸਾਈਕਲਾਂ ਦੀ ਚਾਬੀਆਂ ਨਾਲ਼ ਹੀ ਖੋਲ ਲੈਂਦੇ ਸਨ। ਇੰਨਾਂ ਇਹ ਵੀ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ, ਜੋ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਮੁਹਾਲੀ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ ਵਹੀਕਲ ਚੋਰ ਗਿਰੋਹ ਦਾ ਪਰਦਾਫ਼ਾਸ, 6 ਚੋਰੀ ਦੀਆਂ ਕਾਰਾਂ ਬਰਾਮਦ"