Bathinda ਦੇ ਹੋਰ ਨੌਜਵਾਨ Dubai ‘ਚ ਫ਼ਸੇ,ਸਰਕਾਰ ਨੂੰ ਵਾਪਸ ਲਿਆਉਣ ਦੀ ਕੀਤੀ ਅਪੀਲ

Date:

spot_img

Bathinda News: Bathinda ਦੇ ਦੋ ਹੋਰ ਨੌਜਵਾਨ Dubai ‘ਚ ਫ਼ਸ ਗਏ ਹਨ। ਖਾੜੀ ਦੇਸ਼ਾਂ ‘ਚ ਚੱਲ ਰਹੀ ਭਿਆਨਕ ਜੰਗ ਦੇ ਕਾਰਨ ਸਾਰੇ ਏਅਰਪੋਰਟ ਤੇ ਫ਼ਲਾਈਟਾਂ ਬੰਦ ਹੋ ਗਈਆਂ ਹਨ। ਦੋ ਦਿਨ ਪਹਿਲਾਂ ਬਠਿੰਡਾ ਦੇ ਹੀ ਪ੍ਰਿੰਸੀਪਲ ਜੋੜੇ ਦੀ ਦੁਬਈ ਤੋਂ ਵੀਡੀਓ ਵਾਈਰਲ ਹੋਈ ਸੀ, ਜਿਸਦੇ ਵਿਚ ਉਨਾਂ ਵਾਪਸੀ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲਾਂ ਕੀਤੀਆਂ ਸਨ। ਇਸ ਜੋੜੇ ਦੇ ਨਾਲ ਪੰਜਾਬ ਦੇ ਮੰਤਰੀ ਡਾ ਰਵਜੋਤ ਸਿੰਘ ਵੱਲੋਂ ਵੀ ਗੱਲਬਾਤ ਕੀਤੀ ਗਈ ਸੀ। ਹੁਣ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਅਵਨੀਸ਼ ਗੋਇਲ ਤੇ ਦਰਪਣ ਬਾਂਸਲ ਨਾਂ ਦੇ ਦੋ ਨੌਜਵਾਨਾਂ ਦੀ ਇਹ ਵੀਡੀਓ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ  ..ਤੇ ਪਤਨੀ ਹੀ ਨਿਕਲੀ ਮਾਸਟਰਮਾਈਂਡ; ਆਸ਼ਕ ਨਾਲ ਮਿਲਕੇ ਅਪਣੇ ਹੀ ਘਰ ਮਾਰਿਆ ‘ਡਾਕਾ’ !

ਜਿਸਦੇ ਵਿਚ ਉਨਾਂ ਵੱਲੋਂ ਦਸਿਆ ਜਾ ਰਿਹਾ ਕਿ ਉਹ 27 ਫ਼ਰਵਰੀ ਨੂੰ ਪੰਜ ਦਿਨਾਂ ਲਈ ਘੁੰਮਣ ਵਾਸਤੇ ਦੁਬਈ ਆਏ ਸਨ ਪ੍ਰੰਤੂ ਦੂਜੇ ਹੀ ਦਿਨ ਜੰਗ ਲੱਗ ਗਈ। 4 ਮਾਰਚ ਨੂੰ ਉਨ੍ਹਾਂ ਦੀ ਵਾਪਸੀ ਸੀ ਪ੍ਰੰਤੂ ਜੰਗ ਦੇ ਕਾਰਨ ਵਾਪਸੀ ਦੀ ਫ਼ਲਾਈਟ ਕੈਂਸਲ ਹੋ ਗਈ ਹੈ ਤੇ ਸਾਰੇ ਏਅਰਪੋਰਟ ਬੰਦ ਹੋ ਗਏ ਹਨ। ਇਸਤੋਂ ਇਲਾਵਾ ਦੇਸ ਵਾਪਸੀ ਲਈ ਕੋਈ ਰਾਸਤਾ ਵੀ ਨਹੀਂ ਮਿਲ ਰਿਹਾ। ਅਵਨੀਸ਼ ਤੇ ਦੀਪਕ ਮੁਤਾਬਕ ਉਹ ਆਪਣੇ ਟੂਰ ਮੁਤਾਬਕ ਪੰਜ ਦਿਨਾਂ ਦੇ ਪੈਸੇ ਲੈ ਕੇ ਆਏ ਸਨ ਪ੍ਰੰਤੂ ਹੁਣ ਸਾਰਾ ਕੁੱਝ ਖ਼ਤਮ ਹੁੰਦਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਵਪਾਰੀ ਆਗੂ ਅਮਿਤ ਕਪੂਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਵਾਪਸੀ ਲਈ ਇੰਤਜ਼ਾਮ ਕੀਤਾ ਜਾਵੇ। ਦੋਨਾਂ ਨੌਜਵਾਨਾਂ ਦੇ ਘਰ ਵਾਲੇ ਵੀ ਪ੍ਰੇਸ਼ਾਨ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Punjab Assembly Session; ਪੰਜਾਬ ਵਿਧਾਨ ਸਭਾ ‘ਚ SIR ਖਿਲਾਫ਼ ਸਰਬਸੰਮਤੀ ਨਾਲ ਮਤਾ ਪਾਸ

👉ਹਰੇਕ ਯੋਗ ਨਾਗਰਿਕ ਦੀ ਵੋਟ ਦੀ ਰਾਖੀ ਕੀਤੀ ਜਾਣੀ...

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਜਾਪਾਨ ਦੀ ਹਾਕੀ ਟੀਮ ਮੁਹਾਲੀ ਪੁੱਜੀ

 👉ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਪਾਨ ਟੀਮ...

Punjab Assembly session; Sukhpal Khaira ਨੂੰ ਵਿਧਾਨ ਸਭਾ ਦੇ ਰਹਿੰਦੇ ਪੂਰੇ ਸਮੇਂ ਲਈ ਕੀਤਾ ਮੁਅੱਤਲ

Chandigarh News: Punjab Assembly session; ਪੰਜਾਬ ਦੇ ਵਿਚ ਹਮੇਸ਼ਾ...