ਬਠਿੰਡਾ, 18 ਜੂਨ: ਅਪਣੇ ਪੁਲਿਸ ਵਿਚ ਭਰਤੀ ਪੁੱਤ ਦਾ ਇਕ ਮਾਂ ਨੂੰ ਜਿਆਦਾ ‘ਗੁਮਾਨ’ ਕਰਨਾ ਮਹਿੰਗਾ ਪੈ ਗਿਆ। ਆਪਣੇ ਵਰਦੀਦਾਰੀ ਪੁੱਤ ਦਾ ਰੋਹਬ ਦਿਖ਼ਾ ਕੇ ਸਰਕਾਰੀ ਬੱਸ ਦੇ ਕੰਡਕਟਰ ਨੂੰ ਗਾਲ੍ਹਾਂ ਕੱਢਣ ਵਾਲੀ ਮਾਤਾ ਦੇ ਨਾਲ-ਨਾਲ ਉਸਦੇ ਪੁੱਤਰ ’ਤੇ ਵੀ ਪੁਲਿਸ ਨੇ ਪਰਚਾ ਕੱਟ ਦਿੱਤਾ। ਇਸ ਘਟਨਾ ਦੀ ਵਾਈਰਲ ਹੋਈ ਵੀਡੀਓ ’ਚ ਬੱਸ ਵਿਚ ਸਵਾਰੀਆਂ ਇਸ ਮਾਤਾ ਦਾ ਕਸੂਰ ਹੀ ਕੱਢਦੀਆਂ ਦਿਖ਼ਾਈ ਦੇ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਪੀਆਰਟੀਸੀ ਦੇ ਕੰਢਕਟਰ ਗੁਰਜੰਟ ਸਿੰਘ ਨੇ ਦੁਖ਼ੀ ਹੋ ਕੇ ਬੱਸ ਨੂੰ ਥਾਣਾ ਨਹਿਆਵਾਲਾ ਦੇ ਅੱਗੇ ਲਗਾ ਦਿੱਤਾ।
ਨਸ਼ਿਆਂ ਵਿਰੁਧ ਜੰਗ,ਹੁਣ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਇਕ ਹਫ਼ਤੇ ਅੰਦਰ ਹੋਣਗੀਆਂ ਜਾਇਦਾਦਾਂ ਜਬਤ:ਮੁੱਖ ਮੰਤਰੀ
ਜਿਸਤੋਂ ਬਾਅਦ ਪੁਲਿਸ ਨੇ ਸਰਕਾਰ ਡਿਊਟੀ ’ਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਸ਼ਿੰਦਰਪਾਲ ਕੌਰ ਅਤੇ ਉਸਦੇ ਪੁੱਤਰ ਗੁਰਸਹਿਜ਼ ਸਿੰਘ ਵਾਸੀ ਗੋਨਿਆਣਾ ਮੰਡੀ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਬੱਸ ਕੰਢਕਟਰ ਨੇ ਪੁਲਿਸ ਕੋਲ ਘਟਨਾ ਦੀ ਸਿਕਾਇਤ ਦਿੰਦਿਆਂ ਦਸਿਆ ਕਿ ਬੀਤੇ ਦਿਨ ਉਹ ਬੱਸ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਵੱਲ ਨੂੰ ਆ ਰਹੇ ਸਨ। ਇਸ ਦੌਰਾਨ ਜਦ ਉਹ ਗੋਨਿਆਣਾ ਪਹੁੰਚੇ ਤਾਂ ਉਕਤ ਔਰਤ ਬੱਸ ਵਿੱਚ ਸਵਾਰ ਹੋਣ ਲੱਗੀ ਤਾਂ ਉਸਨੇ ਜਿਆਦਾ ਭੀੜ ਹੋਣ ਕਾਰਨ ਉਸਨੂੰ ਪਿਛਲੀ ਬੱਸ ਵਿਚ ਆਉਣ ਲਈ ਕਹਿ ਦਿੱਤਾ। ਜਿਸਤੋਂ ਬਾਅਦ ਉਹ ਔਰਤ ਨਾ ਸਿਰਫ਼ ਬੱਸ ਵਿਚ ਚੜ ਗਈ, ਬਲਕਿ ਉਸਦੇ ਨਾਲ ਬਹਿਸ-ਬਸਾਈ ਸੁਰੂ ਕਰ ਦਿੱਤੀ ਅਤੇ ਗਾਲ੍ਹਾਂ ਵੀ ਕੱਢੀਆਂ।
ਨਸ਼ਿਆਂ ਵਿਰੁਧ ਜਾਗਰੂਕਤਾ ਫ਼ੈਲਾਉਣ ਲਈ ਬਠਿੰਡਾ ’ਚ ਹੋਵੇਗੀ ਐਂਟੀ ਡਰੱਗ ਕ੍ਰਿਕਟ ਲੀਗ: ਐਸ.ਐਸ.ਪੀ
ਇਸਦੇ ਨਾਲ ਹੀ ਉਕਤ ਔਰਤ ਦੇ ਵੱਲੋਂ ਉਸਨੂੰ ਧਮਕੀ ਦਿੱਤੀ ਗਈ ਕਿ ਉਸਦਾ ਪੁੱਤਰ ਗੁਰਸਹਿਜ ਸਿੰਘ ਬਠਿੰਡਾ ਪੁਲਸ ਵਿਚ ਤਾਇਨਾਤ ਹੈ ਆਪਣੇ ਪੁੱਤਰ ਨੂੰ ਕਹਿ ਕਿ ਉਹ ਉਸਨੂੰ ਇੱਕ ਮਿੰਟ ਵਿਚ ਅੰਦਰ ਕਰਵਾ ਦੇਵੇਗੀ। ਇਸ ਦੌਰਾਨ ਕੰਢਕਟਰ ਗਰਮੀ ਦੇ ਚੱਲਦੇ ਬੇਹੋਸ਼ ਹੋ ਗਿਆ ਤੇ ਗੋਨਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਹੋ ਗਿਆ,ਜਿੱਥੇ ਉਕਤ ਔਰਤ ਦਾ ਪੁਲਿਸ ਮੁਲਾਜਮ ਪੁੱਤਰ ਵੀ ਆਪਣੇ ਸਾਥੀਆਂ ਸਹਿਤ ਮੌਕੇ ’ਤੇ ਪੁੱਜ ਗਿਆ ਤੇ ਉਸਨੂੰ ਧਮਕੀਆਂ ਤੇ ਗਾਲਾਂ ਕੱਢਣ ਲੱਗਿਆ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਤੇ ਸ਼ਿਕਾਇਤ ਉਪਰੰਤ ਸ਼ਿੰਦਰਪਾਲ ਕੌਰ ਅਤੇ ਗੁਰਸਹਿਜ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
Share the post "ਮਾਤਾ ਨੂੰ ਪੁਲਸੀਏ ਪੁੱਤ ਦਾ ਸਰਕਾਰੀ ਬੱਸ ਦੇ ਕੰਢਕਟਰ ’ਤੇ ਰੋਹਬ ਮਾਰਨਾਂ ਪਿਆ ਮਹਿੰਗਾ, ਮਾਂ-ਪੁੱਤ ਵਿਰੁਧ ਪਰਚਾ ਦਰਜ਼"