ਖੰਨਾ, 6 ਸਤੰਬਰ: ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਛਿਆੜ੍ਹ ’ਚ ਇੱਕ ਔਰਤ ਦਾ ਪ੍ਰਵਾਸੀ ਮਜਦੂਰ ਦੇ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਨਜਾਇਜ਼ ਸਬੰਧਾਂ ਦਾ ਦਸਿਆ ਜਾ ਰਿਹਾ, ਜਿਸਦੇ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਵੱਲੋਂ ਪ੍ਰਵਾਸੀ ਮਜਦੂਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ, ਜੋਕਿ ਮਨਰੇਗਾ ਵਿਚ ਕੰਮ ਕਰਦੀ ਸੀ। ਮ੍ਰਿਤਕ ਸਤਪਾਲ ਕੌਰ ਦੇ ਪਤੀ ਗੁਲਰਾਜ ਸਿੰਘ ਨੇ ਦਸਿਆ ਕਿ ਉਹ ਪੈਂਟਰ ਵਜੋਂ ਕੰਮ ਕਰਦਾ ਹੈ ਤੇ ਬੀਤੀ ਰਾਤ ਆਪਣੇ ਪ੍ਰਵਾਰ ਨੂੰ ਰੋਟੀ ਖਵਾਉਣ ਤੋਂ ਬਾਅਦ ਉਹ ਬਾਹਰ ਚਲੀ ਗਈ ਤੇ ਕੁੱਝ ਸਮੇਂ ਬਾਅਦ ਉਸਨੂੰ ਪਿੰਡ ਦੇ ਸਰਪੰਚ ਦਾ ਫ਼ੋਨ ਆਇਆ ਤੇ ਉਸਤੋਂ ਬਾਅਦ ਹੀ ਪਤਾ ਲੱਗਿਆ।
ਸਾਈਬਰ ਫਰਾਡ ਮਾਮਲੇ ’ਚ ਵਿਰੋਧੀਆਂ ਨੇ ਮੰਗੀ ਜਾਂਚ, ਮੰਤਰੀ ਬੈਂਸ ਨੇ ਕਿਹਾ ਕਿ ਇਮਾਨਦਾਰੀ ਸਾਡਾ ਧਰਮ
ਪਤਾ ਲੱਗਿਆ ਹੈ ਕਿ ਬਿਹਾਰ ਨਾਲ ਸਬੰਧਤ ਪ੍ਰਵਾਸੀ ਮਜਦੂਰ ਬਬਲੂ ਛਿਆੜ ਪਿੰਡ ਵਿਚ 1995 ਤੋਂ ਹੀ ਰਹਿ ਰਿਹਾ ਸੀ। ਇਸ ਦੌਰਾਨ ਜਿਸ ਕੋਠੀ ਵਿਚ ਉਹ ਰਹਿੰਦਾ ਸੀ ਤੇ ਉਸ ਵਿਚ ਮ੍ਰਿਤਕ ਔਰਤ ਸਤਪਾਲ ਕੌਰ ਕੰਮ ਕਰਨ ਜਾਂਦੀ ਸੀ। ਇਸ ਦੌਰਾਨ ਦੋਨਾਂ ਦੀ ਜਾਣ ਪਹਿਚਾਣ ਹੋ ਗਈ। ਪੁਲਿਸ ਚੌਕੀ ਛਿਆੜ੍ਹ ਦੇ ਇੰਚਾਰਜ਼ ਥਾਣੇਦਾਰ ਸੁਖਦੀਪ ਸਿੰਘ ਗਿੱਲ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਬਬਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਮੁਢਲੀ ਸੂਚਨਾ ਮੁਤਾਬਕ ਸੱਦਣ ਤੋਂ ਬਾਅਦ ਬਬਲੂ ਨੇ ਕਥਿਤ ਤੌਰ ’ਤੇ ਤੇਜਧਾਰ ਹਥਿਆਰਾਂ ਨਾਲ ਕਤਲ ਕੀਤਾ। ਚੌਕੀ ਇੰਚਾਰਜ਼ ਮੁਤਾਬਕ ਮੁਢਲੀ ਜਾਂਚ ਮੁਤਾਬਕ ਮੁਲਜਮ ਨੂੰ ਸ਼ੱਕ ਸੀ ਕਿ ਮ੍ਰਿਤਕ ਔਰਤ ਹੁਣ ਉਸਤੋਂ ਦੂਰ ਜਾ ਰਹੀ ਹੈ, ਜਿਸ ਕਾਰਨ ਉਸ ਘਟਨਾ ਨੂੰ ਅੰਜਾਮ ਦਿੱਤਾ।
Share the post "ਪ੍ਰਵਾਸੀ ਮਜਦੂਰ ਨਾਲ ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹੀ ਤਿੰਨ ਬੱਚਿਆਂ ਦੀ ਮਾਂ, ਬੇਰਹਿਮੀ ਨਾਲ ਕੀਤਾ ਕ+ਤਲ"