ਬਠਿੰਡਾ, 8 ਮਈ: ਸਥਾਨਕ ਆਰ.ਬੀ.ਡੀ.ਏ.ਵੀ. ਦੇ ਕਿੰਡਰਗਾਰਟਨ ਬਲਾਕ ਵਿੱਚ ਮਾਂ ਦਿਵਸ ਦਾ ਜਸ਼ਨ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਅਤੇ ਕੇ.ਜੀ. ਬਲਾਕ ਕੋਆਰਡੀਨੇਟਰ ਸ੍ਰੀਮਤੀ ਸਰਲਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਅਤੇ ਮੁੱਖ ਮਹਿਮਾਨ ਰਵਨੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਅੰਜੂ ਲਖਨਪਾਲ ਅਤੇ ਸ੍ਰੀਮਤੀ ਪੂਨਮ ਚਾਵਲਾ ਨੇ ਕੀਤਾ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਨਰਮੇਂ ਦੀ ਬਿਜਾਈ ਦਾ ਕੀਤਾ ਨਿਰੀਖਣ
ਇਸ ਮੌਕੇ ‘ਤੇ “ਡਾਂਸਿੰਗ”, “ਸਿੰਗਿੰਗ” ਅਤੇ “ਕੂਕਿੰਗ ਵਿਦਾਇਟ ਫਾਇਰ” ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਕਲਾਸ 2 ਦੇ ਵਿਦਿਆਰਥੀਆਂ ਨੇ ਇੱਕ ਗਰੁੱਪ ਗੀਤ, ਰੋਲ ਪਲੇਅ ਅਤੇ ਕਲਾਸ 1 ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ। ਮੁੱਖ ਮਹਿਮਾਨ ਨੇ ਸਾਰੀਆਂ ਮਾਵਾਂ ਨੂੰ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸ਼੍ਰੀਮਤੀ ਨਵਜੋਤ ਨੂੰ ਸੁਪਰ ਮੋਮ ਦੇ ਖਿਤਾਬ ਨਾਲ ਨਿਵਾਜਿਆ ਗਿਆ। ਸ੍ਰੀਮਤੀ ਸਰਲਾ ਸ਼ਰਮਾ ਨੇ ਕਿੰਡਰਗਾਰਟਨ ਬਲਾਕ ਦੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਮਾਗਮ ਦੀ ਸਫਲਤਾ ਦਾ ਸਿਹਰਾ ਟੀਮ ਦੇ ਯਤਨਾਂ ਨੂੰ ਦਿੱਤਾ।