ਜਲਦੀ ਹੀ ਪੁਲਿਸ ਪੁਛਗਿਛ ਲਈ ਡਿਬਰੂਗੜ੍ਹ ਜੇਲ੍ਹ ਵਿਚੋਂ ਅੰਮ੍ਰਿਤਪਾਲ ਸਿੰਘ ਨੂੰ ਲਿਆ ਸਕਦੀ ਹੈ ਪੰਜਾਬ
ਫ਼ਰੀਦਕੋਟ, 19 ਅਕਤੂੁਬਰ: ਜ਼ਿਲ੍ਹੇ ਦੇ ਪਿੰਡ ਹਰੀ ਨੌ ਵਿਖੇ ਇੱਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ ਵਿਚ ਹੁਣ ਪੁਲਿਸ ਨੇ ਤਰਨਤਾਰਨ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਐਮ.ਪੀ ਬਣਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਕੈਨੇਡਾ ਬੇਸਡ ਗੈਂਗਸਟਰ ਅਰਸ਼ ਡੱਲਾ ਸਹਿਤ ਤਿੰਨ ਜਣਿਆਂ ਨੂੰ ਨਾਮਜਦ ਕੀਤਾ ਹੈ। ਅੰਮ੍ਰਿਤਪਾਲ ਸਿੰਘ ਮੌਜੂਦਾ ਸਮੇਂ ਐਨਐਸਏ ਤਹਿਤ ਆਪਣੇ ਸਾਥੀਆਂ ਨਾਲ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਉਹ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਮੁੱਖ ਆਗੂ ਬਣਨ ਤੋਂ ਬਾਅਦ ਚਰਚਾ ਵਿਚ ਆਇਆ ਸੀ।
ਇਹ ਵੀ ਪੜ੍ਹੋ:ਬਜ਼ੁਰਗ ਵੱਲੋਂ ਦਰਬਾਰ ਸਾਹਿਬ ਦੇ ਸਰੋਵਰ ’ਚ ਛਾਲ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼
ਗੁਰਪ੍ਰੀਤ ਸਿੰਘ ਦਾ ਕਤਲ 9 ਅਕਤੂਬਰ ਨੂੰ ਉਸਦੇ ਪਿੰਡ ਵਿਚ ਹੀ ਉਸ ਸਮੇਂ ਕਰ ਦਿੱਤਾ ਸੀ ਜਦ ਉਹ ਸ਼ਾਮ ਨੂੰ ਗੁਰੂ ਘਰ ਤੋਂ ਵਾਪਸ ਘਰ ਜਾ ਰਿਹਾ ਸੀ। ਇਸ ਮਾਮਲੇ ਵਿਚ ਉਸਦੀ ਰੈਕੀ ਕਰਨ ਵਾਲੇ ਪਿੰਡ ਦੇ ਤਿੰਨ ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਸ਼ੂਟਰਾਂ ਦੀ ਗ੍ਰਿਫਤਾਰੀ ਬਾਕੀ ਹੈ। ਬੀਤੇ ਕੱਲ ਗੁਰਪ੍ਰੀਤ ਸਿੰਘ ਹਰੀ ਨੌ ਦੇ ਮਾਮਲੇ ਵਿਚ ਡੀਜੀਪੀ ਗੌਰਵ ਯਾਦਵ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿਚ ਸਪੱਸ਼ਟ ਤੌਰ ‘ਤੇ ਦਸਿਆ ਗਿਆ ਸੀ ਕਿ ਹੁਣ ਤੱਕ ਇਸ ਮਾਮਲੇ ਵਿਚ ਹੋਈ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਵੱਡੀ ਭੂਮਿਕਾ ਸਾਹਮਣੇ ਆ ਰਹੀ ਹੈ ਤੇ ਇਹ ਮੰਨਿਆ ਜਾ ਰਿਹਾ ਕਿ ਇਹ ਕਤਲ ਉਸਦੇ ਇਸ਼ਾਰੇ ’ਤੇ ਹੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:CM Nayab Saini ਦੇ CPS ਲਗਾਏ Rajesh Khullar ਦੀ ਨਿਯੂਕਤੀ ’ਤੇ ਲੱਗੀ ਰੋਕ
ਜਿਸਤੋਂ ਬਾਅਦ ਹੁਣ ਫ਼ਰੀਦਕੋਟ ਪੁਲਿਸ ਨੇ ਇਸ ਮਾਮਲੇ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਅਰਸ਼ ਡੱਲਾ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਕੈਨੇਡਾ ਰਹਿ ਰਹੇ ਨੌਜਵਾਨ ਗੁਰਜੀਤ ਸਿੰਘ ਗੋਰਾ ਨੂੰ ਵੀ ਇਸ ਮੁਕੱਦਮੇ ਵਿਚ ਨਾਮਜਦ ਕੀਤਾ ਹੈ। ਉਧਰ ਪੁਲਿਸ ਅਧਿਕਾਰੀ ਦੱਬੀ ਜੁਬਾਨ ਵਿਚ ਇਹ ਗੱਲ ਦੱਸ ਰਹੇ ਹਨ ਕਿ ਇਸ ਕਤਲ ਕਾਂਡ ਮਾਮਲੇ ਦੀ ਜਾਂਚ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਜਲਦ ਹੀ ਅੰਮ੍ਰਿਤਪਾਲ ਸਿੰਘ ਤੋਂ ਪੁਛਗਿਛ ਕੀਤੀ ਜਾ ਸਕਦੀ ਹੈ ਤੇ ਇਸਦੇ ਲਈ ਜਾਂ ਤਾਂ ਉਸਨੂੰ ਇੱਥੇ ਪ੍ਰੋਡਕਸ਼ਨ ਵਰੰਟ ਉਪਰ ਲਿਆਂਦਾ ਜਾ ਸਕਦਾ ਹੈ ਜਾਂ ਫ਼ਿਰ ਜੇਲ੍ਹ ਵਿਚ ਪੁਛਗਿਛ ਕੀਤੀ ਜਾ ਸਕਦੀ ਹੈ।
Share the post "Bhai Amritpal Singh and gangster Arsh Dalla ਸਿੱਖ ਆਗੂ ਦੇ ਕ+ਤਲ ਮਾਮਲੇ ’ਚ ਨਾਮਜਦ"