ਅੰਮ੍ਰਿਤਸਰ, 1 ਅਕਤੂਬਰ: ਲੰਘੀਆਂ ਲੋਕ ਸਭਾ ਚੋਣਾਂ ’ਚ ਤਰਨਤਾਰਨ ਲੋਕ ਸਭਾ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਨਵੀਂ ਪੰਥਕ ਪਾਰਟੀ ਬਣਾਉਣ ਲਈ ਅਹਿਮ ਐਲਾਨ ਕੀਤਾ ਹੈ। ਇਸ ਸਬੰਧ ਵਿਚ ਉਨ੍ਹਾਂ ਦਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚੋਂ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਨਵੀਂ ਪਾਰਟੀ ਬਣਾਉਣ ਦੀ ਰੂਪ ਰੇਖਾ ਸਬੰਧੀ ਦਸਿਆ ਗਿਆ ਹੈ। ਇਹ ਬਿਆਨ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਜੀਤ ਕੌਰ ਵੱਲੋਂ ਇੱਕ ਟਵੀਟ ਰਾਹੀਂ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ: ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਚਾਰ-ਚੁਫ਼ੇਰੇ ਚਰਚਾ, ਘਰੇ ਵੜੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ
ਇਸ ਟਵੀਟ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ‘‘ ਸਮੂਹ ਸੰਗਤਾ ਦੀ ਅਪੀਲ ਤੇ ਲੰਮੀ ਵਿਚਾਰ ਮਗਰੋਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਤੇ ਪੰਥ ਨੂੰ ਦਰਪੇਸ਼ ਮਸਲਿਆਂ ਨੂੰ ਨਜਿੱਠਣ ਲਈ ਪੰਜਾਬ ਨੂੰ ਇਕ ਖੇਤਰੀ ਸਿਆਸੀ ਧਿਰ ਦੀ ਲੋੜ ਹੈ, ਅਕਾਲੀ ਦਲ ਦੇ ਹਾਸ਼ੀਏ ਤੇ ਜਾਣ ਕਾਰਨ ਸਿੱਖਾਂ ਦੇ ਮੁੱਦੇ ਸਿਆਸਤ ਚੋ ਲਗਭਗ ਮਨਫੀ ਹੋ ਚੁੱਕੇ ਹਨ ਅਤੇ ਹੋਰ ਪੰਥਕ ਅਖਵਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ ਤੇ ਸੰਗਤਾ ਵਿੱਚ ਜਗਾ ਬਣਾਉਣ ਵਿਚ ਅਸਫਲ ਰਹੀਆਂ ਹਨ। ਇਸ ਪਾਰਟੀ ਦਾ ਮੰਤਵ ਪੰਜਾਬ ਦੇ ਹੱਕਾਂ ਹਕੂਕਾਂ ਲਈ ਸੰਘਰਸ਼ ਲੜਨਾ ਹੈ। ’’
ਇਹ ਖ਼ਬਰ ਵੀ ਪੜ੍ਹੋ: ਗੋ+ਲੀ ਲੱਗਣ ਕਾਰਨ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਹੋਇਆ ਜਖ਼ਮੀ
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਵਾਰਸ ਪੰਜਾਬ ਦੇ ਜਥੇਬੰਦੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਦੇ ਮੈਂਬਰ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋਏ ਸਨ, ਜਿੱਥੇ ਉਨ੍ਹਾਂ ਜਲਦੀ ਹੀ ਇੱਕ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ। ਇਸੇ ਐਲਾਨ ਨੂੰ ਅੱਗੇ ਵਧਾਉਂਦਿਆਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਪਣੇ ਟਵੀਟ ਰਾਹੀਂ ਸਪੱਸ਼ਟ ਕੀਤਾ ਹੈ ਕਿ ‘‘ ਪੰਥ, ਪੰਜਾਬ ਦੀਆਂ ਮੰਗਾਂ ਤੇ ਹੱਕਾਂ ਦੀ ਪੂਰਤੀ ਲਈ ਇਕ ਮਤਾ ਵੀ ਸੰਗਤਾ ਅੱਗੇ ਛੇਤੀ ਪੇਸ਼ ਕਰਾਂਗੇ ਜੋ ਪੰਜਾਬ ਲਈ ਵੱਧ ਅਧਿਕਾਰਾਂ ਦੀ ਲੜਾਈ ਦਾ ਅਧਾਰ ਬਣੇਗਾ।
ਇਹ ਖ਼ਬਰ ਵੀ ਪੜ੍ਹੋ:Big Breaking: ਚੋਣ ਕਮਿਸ਼ਨ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮਨਜ਼ੂਰ ਕੀਤੀ 20 ਦਿਨਾਂ ਪੈਰੋਲ ਅਰਜ਼ੀ
ਵੱਖ ਵੱਖ ਮੁੱਦਿਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਨੂੰ ਇਕ ਨਿਸ਼ਾਨ ਹੇਠਾਂ ਇਕੱਠੇ ਕਰਕੇ ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇਗਾ। ’’ ਗੌਰਤਲਬ ਹੈ ਕਿ ਨਵੀਂ ਪੰਥਕ ਪਾਰਟੀ ਬਣਾਉਣ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਜਿੱਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਵੀ ਪਹਿਲਾਂ ਹੀ ਸਹਿਮਤੀ ਦਿੱਤੀ ਜਾ ਚੁੱਕੀ ਹੈ। ਇਸ ਪੰਥਕ ਧਿਰ ਵੱਲੋਂ ਆਗਾਮੀ ਸਮੇਂ ਦੌਰਾਨ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ ਲੜਣ ਦਾ ਵੀ ਐਲਾਨ ਕੀਤਾ ਗਿਆ ਹੈ।