ਐਮ.ਪੀ ਮੀਤ ਹੇਅਰ ਆਪ ਦੇ ਸੰਸਦ ’ਚ ਹੋਣਗੇ ਲੀਡਰ

Date:

spot_img

ਚੱਬੇਵਾਲ ਉਪ ਨੇਤਾ ਤੇ ਕੰਗ ਨੂੰ ਬਣਾਇਆ ਚੀਫ਼ ਵਿੱਪ
ਚੰਡੀਗੜ੍ਹ, 15 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਤਿੰਨ ਮੈਂਬਰ ਚੁਣੇ ਗਏ ਸਨ। ਇੰਨ੍ਹਾਂ ਵਿਚ ਸੰਗਰੂਰ ਤੋਂ ਇਤਿਹਾਸਕ ਵੋਟਾਂ ਦੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਆਗੂ ਮਾਲਵਿੰਦਰ ਸਿੰਘ ਕੰਗ ਤੇ ਹੁਸ਼ਿਆਰਪੁਰ ਤੋਂ ਡਾ ਰਾਜ ਕੁਮਾਰ ਚੱਬੇਵਾਲ।

ਅਕਾਲੀ ਦਲ ਨੇ ਸਿਕੰਦਰ ਮਲੂਕਾ ਕੋਲੋਂ ਹਲਕਾ ਇੰਚਾਰਜ਼ੀ ਤੋਂ ਬਾਅਦ ਅਨੁਸਾਸਨੀ ਕਮੇਟੀ ਦੀ ਚੇਅਰਮੈਨੀ ਵੀ ਖੋਹੀ

ਹੁਣ ਪਾਰਟੀ ਨੇ ਆਪਣੇ ਚੁਣੇ ਹੋਏ ਇੰਨ੍ਹਾਂ ਮੈਂਬਰਾਂ ਨੂੰ ਲੋਕ ਸਭਾ ਵਿਚ ਨਵੀਂਆਂ ਜਿੰਮੇਵਾਰੀਆਂ ਦਿੱਤੀਆਂ ਹਨ। ਇੰਨ੍ਹਾਂ ਜਿੰਮੇਵਾਰੀਆਂ ਤਹਿਤ ਮੀਤ ਹੇਅਰ ਨੂੰ ਲੋਕ ਸਭਾ ਵਿਚ ਆਪ ਦਾ ਲੀਡਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਡਾ ਚੱਬੇਵਾਲ ਨੂੰ ਉਪ ਨੇਤਾ ਤੇ ਮਾਲਵਿੰਦਰ ਕੰਗ ਨੂੰ ਪਾਰਟੀ ਵੱਲੋਂ ਚੀਫ਼ ਵਿੱਪ ਬਣਾਇਆ ਗਿਆ ਹੈ। ਪਿਛਲੇ ਦਿਨੀਂ ਇੰਨ੍ਹਾਂ ਨਵੇਂ ਚੁਣੇ ਮੈਂਬਰਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਮੁਲਾਕਾਤ ਕੀਤੀ ਸੀ।

 

spot_img
spot_img

Share post:

Popular

More like this
Related

ਸ਼ਰਾਬੀਆਂ ਦੀ ਲੱਗ ਗਈਆਂ ਮੌਜਾਂ..! ਦਾਰੂ ਹੋਵੇਗੀ ਸਸਤੀ

ਜੇਕਰ ਤੁਸੀਂ ਮਹਿੰਗੀ ਸ਼ਰਾਬ ਖਰੀਦਣ ਦੇ ਸ਼ੌਕੀਨ ਹੋ, ਤਾਂ...

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...