MRSPTU ਵੱਲੋਂ ਵਿਦਿਆਰਥੀਆਂ ਦੀ ਨਵਚੇਤਨਾ ਨੂੰ ਮਿਲ ਰਿਹਾ ਉਤਸ਼ਾਹ: ਰੋਹਿਤ ਕੁਮਾਰ ਦਾ ਸਟਾਰਟਅੱਪ ਪਹੁੰਚਿਆ 2.5 ਕਰੋੜ ਰੁਪਏ ਦੀ ਕੀਮਤ ’ਤੇ

Date:

spot_img

Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (MRSPTU) ਆਪਣੇ 2020-2024 ਬੈਚ ਦੇ ਬੀ.ਟੈਕ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ) ਵਿਦਿਆਰਥੀ ਰੋਹਿਤ ਕੁਮਾਰ ਦੀ ਕਾਬਿਲ-ਏ-ਤਾਰੀਫ਼ ਉਦਯਮਤਾ ਦੀ ਪ੍ਰਾਪਤੀ ਦਾ ਜਸ਼ਨ ਮਨਾ ਰਹੀ ਹੈ, ਜਿਸਦਾ ਸਟਾਰਟਅੱਪ ScrollAR4U technologies Private Limited ਹੁਣ 2.5 ਕਰੋੜ ਰੁਪਏ ਦੀ ਵੈਲੂਏਸ਼ਨ ਤੱਕ ਪਹੁੰਚ ਚੁੱਕਾ ਹੈ।ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਨਾਲ ਸੰਬੰਧਤ ਰੋਹਿਤ ਦੀ ਕਹਾਣੀ ਹੌਸਲੇ, ਦ੍ਰਿਸ਼ਟੀਕੋਣ ਅਤੇ ਖੁਦ ’ਤੇ ਵਿਸ਼ਵਾਸ ਦੀ ਅਦਭੁਤ ਮਿਸਾਲ ਹੈ। ਸਿਰਫ 8 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਖੋ ਬੈਠਣ ਤੋਂ ਬਾਅਦ — ਜੋ ਇੱਕ ਦਿਲ ਅਤੇ ਛਾਤੀ ਦੇ ਮਾਹਿਰ ਡਾਕਟਰ ਸਨ — ਰੋਹਿਤ ਦੀ ਪਰਵਿਰਸ਼ ਉਸਦੀ ਮਜ਼ਬੂਤ-ਇੱਛਾਵਾਨ ਮਾਂ ਨੇ ਕੀਤੀ, ਜਿਸ ਨੇ ਹਮੇਸ਼ਾ ਉਸ ਨੂੰ ਹੌਸਲਾ ਦਿੱਤਾ।

ਇਹ ਵੀ ਪੜ੍ਹੋ  SDM ਦਫ਼ਤਰ ਦਾ ਕਲਰਕ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਤਕਨੀਕ ਪ੍ਰਤੀ ਗਹਿਰੀ ਦਿਲਚਸਪੀ ਰੱਖਦਿਆਂ ਰੋਹਿਤ ਨੇ 15 ਸਾਲ ਦੀ ਉਮਰ ਵਿੱਚ ਹੀ ਡਿਜੀਟਲ ਟੂਲਜ਼, ਕਨਟੈਂਟ ਕ੍ਰੀਏਸ਼ਨ ਅਤੇ ਔਨਲਾਈਨ ਲਰਨਿੰਗ ਪਲੇਟਫਾਰਮਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਨਾਲ ਉਸ ਨੇ ਕਲਾਸਰੂਮ ਦੀ ਸਿੱਖਿਆ ਤੋਂ ਪਰੇ ਅਮਲੀ ਕਾਬਲੀਆਂ ਹਾਸਲ ਕਰ ਲਈਆਂ।ਡਾ. ਗੁਰਿੰਦਰਪਾਲ ਸਿੰਘ ਬਰਾੜ ਰਜਿਸਟਰਾਰ ਐਮ.ਆਰ.ਐਸ.ਪੀ.ਟੀ.ਯੂ. ਅਤੇ ਹਰਜੋਤ ਸਿੰਘ ਸਿੱਧੂ ਡਾਇਰੈਕਟਰ ਸਿਖਲਾਈ ਅਤੇ ਪਲੇਸਮੈਂਟ ਵਿਭਾਗ, ਸ਼੍ਰੀ ਹਰਜਿੰਦਰ ਸਿੱਧੂ ਡਾਇਰੈਕਟਰ ਲੋਕ ਸੰਪਰਕ ਨੇ ਰੋਹਿਤ ਦੀ ਯਾਤਰਾ ’ਤੇ ਮਾਣ ਜਤਾਇਆ। ਰੋਹਿਤ ਦਾ ਸਟਾਰਟਅੱਪ ScrollAR4U ਭਾਰਤੀ ਸਿੱਖਿਆ ਪ੍ਰਣਾਲੀ ਨੂੰ Augmented Reality ਅਧਾਰਤ ਲਰਨਿੰਗ ਬੁੱਕਸ ਅਤੇ ਐਪਸ ਰਾਹੀਂ ਨਵੀਂ ਦਿਸ਼ਾ ਦੇ ਰਿਹਾ ਹੈ।

ਇਹ ਵੀ ਪੜ੍ਹੋ  Big News: ਪੁਲਿਸ ਵਾਲੀ Chitta Queen ‘ਅਮਨੇ’ ਦੀਆਂ ਮੁਸ਼ਕਿਲਾਂ ਵਧੀਆਂ, ਵਿਜੀਲੈਂਸ ਨੇ ਵੀ ਖੋਲੀ ਪੜਤਾਲ

ਇਹ ਏ.ਆਰ. ਕਿਤਾਬਾਂ 34 ਵਿਜ਼ੁਅਲਜ਼ ਅਤੇ ਕਹਾਣੀਬੰਦੀ ਰਾਹੀਂ ਪਾਠਾਂ ਨੂੰ ਇੰਟਰਐਕਟਿਵ ਅਨੁਭਵਾਂ ਵਿੱਚ ਬਦਲਦੀਆਂ ਹਨ — ਜਿਸ ਨਾਲ ਬੱਚਿਆਂ ਲਈ ਪੜ੍ਹਾਈ ਮਜ਼ੇਦਾਰ ਅਤੇ ਦਿਲਚਸਪ ਬਣ ਜਾਂਦੀ ਹੈ। ਇਹ ਪੈਟੰਟ ਕੀਤੇ ਹੋਏ ਮਾਡਲ ਨਾਲ ਕੰਪਨੀ ਨਰਸਰੀ ਤੋਂ ਪੰਜਵੀ ਤੱਕ ਦੇ ਬੱਚਿਆਂ ਲਈ ਕਿਤਾਬਾਂ ਤਿਆਰ ਕਰਦੀ ਹੈ। ਜੋ ਕੰਮ ਇਕੱਲੇ ਤੋਂ ਸ਼ੁਰੂ ਹੋਇਆ ਸੀ, ਉਹ ਅੱਜ ਸਹਿ-ਸੰਸਥਾਪਕ, ਨਿਰਦੇਸ਼ਕ, ਇੰਟਰਨ, ਪ੍ਰਮੋਟਰ ਅਤੇ ਫੁਲ-ਟਾਈਮ ਕਰਮਚਾਰੀਆਂ ਸਮੇਤ 14 ਮੈਂਬਰਾਂ ਦੀ ਟੀਮ ਬਣ ਚੁੱਕਾ ਹੈ।ਇਸ ਮੌਕੇ ਪ੍ਰੋ.(ਡਾ.) ਅਸ਼ੀਸ਼ ਬਾਲਦੀ ਡਾਇਰੈਕਟਰ, ਆਈ.ਕਿਊ.ਏ.ਸੀ. ਅਤੇ ਡਾ. ਜੋਤੀ ਰਾਣੀ, ਐਸੋਸੀਏਟ ਪ੍ਰੋਫੈਸਰ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵੀ ਹਾਜਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਬੁਢਾਪਾ ਤੇ ਵਿਧਵਾ ਪੈਨਸ਼ਨ ਬਾਰੇ ਜਾਣੋ ਨਵਾਂ ਅਪਡੇਟ, ਦਿਵਿਆਂਗਾਂ ਨੂੰ ਮਿਲੇਗੀ ਵੱਧ ਸਹਾਇਤਾ

ਨਿਊਜ਼ ਡੈਸਕ : ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ...

ਅਮਰੀਕਾ ’ਚ ਵੀਜ਼ਾ ਨਿਯਮ ਸਖ਼ਤ, ਵਰਕ ਪਰਮਿਟ ਆਟੋ-ਰੀਨਿਊਅਲ ਖਤਮ

ਨਿਊਜ਼ ਡੈਸਕ : ਜ਼ਰਾ ਸੋਚੋ, ਤੁਸੀਂ ਅਮਰੀਕਾ ਵਿੱਚ ਨੌਕਰੀ ਕਰ...

Parvinder Singh Jhota Murder Case; ਦਿਨ ਚੜ੍ਹਣ ਤੋਂ ਪਹਿਲਾਂ CBI ਦੀ ਟੀਮ Mansa ਪੁੱਜੀ

Mansa News: Parvinder Singh Jhota Murder Case; ਲੰਘੀ 13...

रावण दहन के साथ अपने भीतर की बुराइयों को भी समाप्त करने का लें संकल्प:-मुख्यमंत्री नायब सिंह सैनी

👉*रामराज्य की परिकल्पना गरीबों के सम्मान, कमजोरों को न्याय,...