ਮੁਕਤਸਰ ਪੁਲਿਸ ਵੱਲੋਂ ਟਰਾਂਸਫਾਰਮਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਤਾਂਬੇ ਅਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ

0
80
+1

Muktsar News:ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਤੁਸਾਰ ਗੁਪਤਾ ਦੀ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ ਮਲੋਟ ਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਥਾਣਾ ਸਦਰ ਮਲੋਟ ਦੇ ਮੁਖੀ ਇੰਸਪੈਕਟਰ ਵਰੁਣ ਯਾਦਵ ਵੱਲੋਂ ਟਰਾਂਸਫਾਰਮਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਤਾਂਬੇ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਇਸ ਸਬੰਧ ਵਿਚ ਲੰਘੀ 16 ਫ਼ਰਵਰੀ ਨੂੰ ਗੁਰਸ਼ਵਿੰਦਰ ਸਿੰਘ ਵਾਸੀ ਪਿੰਡ ਮਲੋਟ, ਬਲਦੇਵ ਸਿੰਘ ਅਤੇ ਜਗਜੀਤ ਸਿੰਘ ਪਿੰਡ ਭਗਵਾਨਪੁਰਾ ਦੇ ਖੇਤਾ ਵਿੱਚ ਲੱਗੇ ਟਰਾਸਫਾਰਮਰਾਂ ਵਿੱਚੋਂ ਤਾਂਬੇ ਦਾ ਸਮਾਨ ਚੋਰੀ ਕਰਨ ਦਾ ਪਰਚਾ ਦਰਜ਼ ਕੀਤਾ ਸੀ। ਇਸ ਮਾਮਲੇ ਦੀ ਪੜਤਾਲ ਦੌਰਾਨ ਅਜੈ ਕੁਮਾਰ ਵਾਸੀ ਈਦਗਾਹ ਬਸਤੀ ਅਬੋਹਰ ਅਤੇ ਗੁਰਸੇਵਕ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ NRI ਪ੍ਰਵਾਰ ਤੋਂ ਸੋਨੇ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ, ਪੁਲਿਸ ਨੇ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ

ਪੁਛਗਿਛ ਦੌਰਾਨ ਇੰਨ੍ਹਾਂ ਕੋਲੋਂ ਇੱਕ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ। ਇੰਨ੍ਹਾਂ ਦੀ ਪੁਛਗਿਛ ਦੇ ਆਧਾਰ ’ਤੇ ਇਸ ਕੇਸ ਵਿਚ ਸੂਰਜ ਸਿੰਘ ਉਰਫ ਮਊਆ, ਰਵੀ ਕੁਮਾਰ ਉਰਫ ਰਵੀ, ਕਾਲਾ ਸਿੰਘ , ਅਕਾਸ਼ ਨਰੂਲਾ ਉਰਫ ਅਕਾਸ਼ , ਰੋਹਿਤ ਉਰਫ ਡਾਂਸਰ , ਰਜਿੰਦਰ ਸਿੰਘ ਉਰਫ ਲਾਲਾ ਅਤੇ ਸੁਖਮੰਦਰ ਕੋਰ ਸਾਰੇ ਵਾਸੀ ਅਬੋਹਰ ਨੂੰ ਨਾਮਜਦ ਕੀਤਾ ਗਿਆ। ਇੰਨ੍ਹਾਂ ਵਿਚੋਂ ਸੂਰਜ ਸਿੰਘ ਉਰਫ ਮਊਆ, ਰਵੀ ਕੁਮਾਰ ਉਰਫ ਰਵੀ, ਕਾਲਾ ਸਿੰਘ,ਅਕਾਸ਼ ਨਰੂਲਾ ਉਰਫ ਅਕਾਸ਼, ਸੁਖਮੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਛਗਿਛ ਦੌਰਾਨ ਇੰਨ੍ਹਾਂ ਕੋਲੋਂ 450 ਕਿਲੋਗ੍ਰਾਮ ਤਾਂਬਾ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਵਾਰਦਾਤਾਂ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here