Municipal Corporation and Council Elections: ਅੱਜ ਨਾਮਜਦਗੀਆਂ ਦੇ ਆਖ਼ਰੀ ਦਿਨ ਕਾਗਜ਼ ਭਰਨ ਵਾਲਿਆਂ ਦਾ ਲੱਗਿਆ ਰਿਹਾ ਤਾਂਤਾ

0
50

ਚੰਡੀਗੜ੍ਹ, 12 ਦਸੰਬਰ: Municipal Corporation and Council Elections: ਪੰਜਾਬ ਭਰ ਦੇ ਵਿਚ 5 ਮਹਾਂਨਗਰਾਂ (ਲੁਧਿਆਣਾ,ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਫਗਵਾੜਾ) ਤੋਂ ਇਲਾਵਾ 43 ਨਗਰ ਕੋਂਸਲਾਂ/ਨਗਰ ਪੰਚਾਇਤਾਂ ਅਤੇ ਕਈ ਥਾਵੀਂ ਹੋਣ ਵਾਲੀਆਂ ਉਪ ਚੋਣਾਂ ਲਈ ਨਾਮਜਦਗੀਆਂ ਭਰਨ ਦਾ ਆਖ਼ਰੀ ਦਿਨ ਸੀ। ਇਸ ਆਖ਼ਰੀ ਦਿਨ ਦੌਰਾਨ ਕਾਗਜ਼ ਦਾਖ਼ਲ ਕਰਵਾਉਣ ਵਾਲਿਆਂ ਦੀ ਚੋਣ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਭਾਰੀ ਭੀੜ ਰਹੀ। ਇਹ ਚੋਣਾਂ ਕੁੱਲ 977 ਵਾਰਡਾਂ ਲਈ ਹੋ ਰਹੀਆਂ ਹਨ। ਇਹ ਚੋਣਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਨਿਸ਼ਾਨ ‘ਤੇ ਲੜੀਆਂ ਜਾ ਰਹੀਆਂ ਹਨ,

ਇਹ ਵੀ ਪੜ੍ਹੋ ਦੋ ਭਿਆਨਕ ਸੜਕ ਹਾਦਸਿਆਂ ’ਚ ਦੋ ਨੌਜਵਾਨਾਂ ਦੀ ਹੋਈ ਮੌ+ਤ, ਦੋ ਹੋਏ ਗੰਭਰ ਜਖ਼ਮੀ

ਜਿਸ ਕਾਰਨ ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ(ਆਪ, ਕਾਂਗਰਸ, ਭਾਜਪਾ ਤੇ ਅਕਾਲੀ ਦਲ) ਲਈ ਇਹ ਚੋਣਾਂ ਸਿਰ ਧੜ ਦੀ ਬਾਜ਼ੀ ਬਣੀਆਂ ਹੋਈਆਂ ਹਨ। ਪਹਿਲਾਂ ਪੰਚਾਇਤ ਚੋਣਾਂ ਤੇ ਮੁੜ ਜਿਮਨੀ ਚੋਣਾਂ ਜਿੱਤ ਕੇ ਉਤਸ਼ਾਹਤ ਸੱਤਾਧਾਰੀ ਆਮ ਆਦਮੀ ਪਾਰਟੀ ਇੰਨ੍ਹਾਂ ਸਥਾਨਕ ਚੋਣਾਂ ਵਿਚ ਆਪਣਾ ਦਬਦਬਾ ਕਾਇਮ ਰੱਖਣ ਲਈ ਪੂਰੀ ਮਿਹਨਤ ਕਰ ਰਹੀ ਹੈ, ਉਥੇ ਸ਼ਹਿਰੀ ਚੋਣਾਂ ਹੋਣ ਕਾਰਨ ਭਾਜਪਾ ਵੀ ਪੂਰੇ ਜੋਰਾਂ-ਸ਼ੋਰਾਂ ਨਾਲ ਚੋਣ ਮੈਦਾਨ ਵਿਚ ਨਿੱਤਰੀ ਹੋਈ ਹੈ। ਇਸੇ ਤਰ੍ਹਾਂ ਲੋਕ ਸਭਾ ਵਿਚ 7 ਸੀਟਾਂ ਜਿੱਤ ਕੇ ਸਾਲ 2027 ਵਿਚ ਪੰਜਾਬ ’ਚ ਮੁੜ ਵਾਪਸੀ ਦਾ ਸੁਪਨਾ ਦੇਖਣ ਵਾਲੀ ਕਾਂਗਰਸ ਲਈ ਇਹ ਚੋਣਾਂ ਕਰੋ ਜਾਂ ਮਰੋ ਵਾਲੀਆਂ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਅੱਜ ਦੁਪਿਹਰ ਕਰਨਗੇ ਵੱਡਾ ਐਲਾਨ

ਜਦਕਿ ਲੰਘੀਆਂ ਜਿਮਨੀ ਚੋਣਾਂ ਦਾ ਬਾਈਕਾਟ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਚੋਣਾਂ ਲੜਣ ਦਾ ਐਲਾਨ ਕੀਤਾ ਗਿਆ ਪ੍ਰੰਤੂ ਮੌਜੂਦਾ ਸਮੇਂ ਜਿਆਦਾਤਰ ਲੀਡਰਸ਼ਿਪ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਧਾਰਮਿਕ ਸਜ਼ਾ ਨੂੰ ਪੂਰਾ ਕਰਨ ਵਿਚ ਹੀ ਲੱਗੀ ਹੋਈ ਹੈ। ਗੌਰਤਲਬ ਹੈ ਕਿ ਇੰਨ੍ਹਾਂ ਚੋਣਾਂ ਨੂੰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੈਮੀਫ਼ਾਈਨਲ ਮੰਨਿਆ ਜਾ ਰਿਹਾ, ਕਿਉਂਕਿ ਇਸਦੇ ਨਾਲ ਸ਼ਹਿਰੀ ਵੋਟਰਾਂ ਦੇ ਮਨ ਦਾ ਪਤਾ ਚੱਲ ਸਕੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here