Sunday, February 15, 2026

ਨਗਰ ਨਿਗਮ ਚੋਣਾਂ;ਕਾਂਗਰਸ ਨੇ ਕਮਿਸ਼ਨਰ ਕੋਲੋਂ ਕੀਤੀ ਸਹੀ ਵੋਟਰ ਲਿਸਟਾਂ ਜਾਰੀ ਕਰਨ ਦੀ ਮੰਗ

Date:

spot_img

👉ਨਿਗਮ ਪ੍ਰਸ਼ਾਸਨ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਬਣੀਆਂ ਵੋਟਾਂ ਨੂੰ ਵੀ ਕਰੇ ਲਿਸਟਾਂ ਵਿੱਚ ਸ਼ਾਮਿਲ
Bathinda News: Municipal Corporation Elections; ਨਗਰ ਨਿਗਮ ਦੇ ਅਗਲੇ ਸਾਲ ਹੋਣ ਵਾਲੀਆਂ ਸੰਭਾਵਿਤ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਕਾਂਗਰਸ ਹੁਣ ਤੋਂ ਹੀ ਤਿਆਰੀਆਂ ਵਿਚ ਜੁੱਟ ਗਈ ਹੈ। ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਇੱਕ ਵਫਦ ਵੱਲੋਂ ਅੱਜ ਫਿਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਸਹੀ ਵੋਟਰ ਲਿਸਟਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਰਗ ਨੇ ਕਿਹਾ ਕਿ ਸ਼ਹਿਰ ਦੇ ਵਧੇ ਵਸੋਂ ਵਾਲੇ ਏਰੀਏ ਦੀਆਂ ਵਿਧਾਨ ਸਭਾ ਲਿਸਟਾਂ ਵਿੱਚ ਬਣੀਆਂ ਵੋਟਾਂ ਨਿਗਮ ਲਿਸਟਾਂ ਵਿੱਚ ਸ਼ਾਮਿਲ ਕੀਤੀਆਂ ਜਾਣ, ਐਸਸੀ, ਬੀਸੀ, ਓਬੀਸੀ ਅਤੇ ਹੋਰ ਜਾਤੀ ਅਧਾਰਤ ਜਨ ਗਣਨਾ ਦੇ ਬਣੇ ਬਲਾਕ ਵਰਕਰਾਰ ਰਹਿਣ,ਬਲੋਕ ਤੋੜਨ ਦੀ ਸਾਜਿਸ਼ ਨਾ ਰਚੀ ਜਾਵੇ, ਸਾਰੀਆਂ ਨਵੀਆਂ ਲਿਸਟਾਂ ਚੋਂ ਜਿਲ੍ਹਾ ਚੋਣ ਅਧਿਕਾਰੀ ਅਧੀਨ ਬਣੀਆਂ ਹਨ ਉਹ ਕਾਂਗਰਸ ਪਾਰਟੀ ਨੂੰ ਮੁਹਇਆ ਕਰਵਾਈਆਂ ਜਾਣ।

ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਚੋਣਾਂ; ਬਠਿੰਡਾ ‘ਚ ਬਹੁ-ਕੌਣੇ ਮੁਕਾਬਲੇ ਬਣੇ,ਪਿੰਡਾਂ ‘ਚ ਸਿਆਸੀ ਮਾਹੌਲ ਭਖਿਆ

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਿਗਮ ਦੇ ਵਾਰਡਾਂ ਤੋਂ ਗਿਣਤੀ ਵਧਣੀ ਲਗਭਗ ਤੈਅ ਹੈ। ਉਨ੍ਹਾਂ ਮੰਗ ਕੀਤੀ ਕਿ ਹਨ ਕਿ ਜਿਹੜੀ ਵਾਰਡਵੰਦੀ ਅਧਾਰਤ ਨਵੀਆਂ ਲਿਸਟਾਂ ਬਣੀਆਂ ਹਨ ਉਹਨਾਂ ਨੂੰ ਜਾਰੀ ਕੀਤਾ ਜਾਵੇ ਕਿਉਂਕਿ ਜਿਲਾ ਚੋਣ ਅਧਿਕਾਰੀ ਦੀਆਂ ਲਿਸਟਾਂ ਦਾ ਮੁੱਖ ਚੋਣ ਕਮਿਸ਼ਨ ਤਹਿਤ ਲਿਸਟਾਂ ਨਾਲ ਮੇਲ ਖਾਣਾ ਨਜ਼ਰ ਨਹੀਂ ਆਉਂਦਾ, ਜਿਸਦੇ ਚੱਲਦੇ ਇਸ ਵਿੱਚ ਵੱਡੀ ਘਪਲੇਬਾਜੀ ਦੀ ਵੀ ਅਸ਼ੰਕਾ ਹੁੰਦੀ ਹੈ, ਜਿਸ ਕਰਕੇ ਉਹ ਮੰਗ ਕਰਦੇ ਹਨ ਕਿ ਯੂਆਈਡੀ ਨੰਬਰ ਤਹਿਤ ਬਣੀਆਂ ਵੋਟਾਂ ਅਤੇ ਨੰਬਰਾਂ ਤੋਂ ਬਿਨਾਂ ਰਿਹਾਇਸ਼ੀ ਇਲਾਕੇ ਦੀਆਂ ਬਣੀਆਂ ਵੋਟਾਂ ਵੀ ਨਿਗਮ ਵਿੱਚ ਸ਼ਾਮਿਲ ਕੀਤੀਆਂ ਜਾਣ ਅਤੇ ਉਹਨਾਂ ਨੂੰ ਵਾਰਡਬੰਦੀ ਸਬੰਧੀ ਇੱਕਜੁੱਟ ਨਕਸ਼ਾ ਮੁਹਇਆ ਕਰਵਾਇਆ ਜਾਵੇ ਨਹੀਂ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਉਹਨਾਂ ਸ਼ਹਿਰ ਤੇ ਘਰਾਂ ਵਿੱਚੋਂ ਕੂੜਾ ਨਾ ਚੱਕਣ ਦਾ ਵੀ ਮੁੱਦਾ ਉਠਾਇਆ ਤੇ ਨਿਗਮ ਕਮਿਸ਼ਨਰ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਠੇਕੇਦਾਰ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਬਿੰਦਰਾ ਜਿਲਾ ਮੀਤ ਪ੍ਰਧਾਨ, ਮਾਧਵ ਸ਼ਰਮਾ ਅਤੇ ਹਰਵਿੰਦਰ ਸਿੰਘ ਲੱਡੂ (ਬਲਾਕ ਪ੍ਰਧਾਨ), ਰਾਜਨਦੀਪ, ਬਲਜੀਤ ਸਿੰਘ ਯੂਥ ਆਗੂ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related