57 ਕਿਲੋ ਭਾਰ ਵਿੱਚ ਮੁਸਕਾਨ ਨੇ ਮਾਰੀ ਬਾਜ਼ੀ

0
13

ਬਠਿੰਡਾ 27 ਨਵੰਬਰ:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ 68 ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਵਿੱਚ ਦਿਲਚਸਪ ਮੁਕਾਬਲੇ ਹੋ ਰਹੇ ਹਨ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਕੁੜੀਆਂ 52 ਕਿਲੋ ਵਿੱਚ ਸਿਵਾਨੀ ਲੁਧਿਆਣਾ ਨੇ ਪਹਿਲਾ, ਹਰਪ੍ਰੀਤ ਕੌਰ ਰੂਪਨਗਰ ਨੇ ਦੂਜਾ, ਸਾਹਿਬਮੀਤ ਕੌਰ ਬਠਿੰਡਾ ਨੇ ਤੀਜਾ, 57 ਕਿਲੋ ਵਿੱਚ ਮੁਸ਼ਕਾਨ ਬਠਿੰਡਾ ਨੇ ਪਹਿਲਾ, ਕਿਰਨਦੀਪ ਕੌਰ ਰੂਪਨਗਰ ਨੇ ਦੂਜਾ, ਫ਼ਲਕ ਬੇਗਮ ਮਲੇਰਕੋਟਲਾ ਨੇ ਤੀਜਾ, 63 ਕਿਲੋ ਵਿੱਚ ਜੈਸਮੀਨ ਲੁਧਿਆਣਾ ਨੇ ਪਹਿਲਾ, ਜਸਪ੍ਰੀਤ ਕੌਰ ਬਰਨਾਲਾ ਨੇ ਦੂਜਾ, ਪਲਕ ਗੋਇਲ ਬਠਿੰਡਾ ਨੇ ਤੀਜਾ, 66 ਕਿਲੋ ਵਿੱਚ ਲਵਲੀ ਕੌਰ ਨੇ ਪਹਿਲਾ,

ਇਹ ਵੀ ਪੜੋ ਸੁਖਬੀਰ ਬਾਦਲ ਨੂੰ ਸਜ਼ਾ ਦੇਣ ਦਾ ਮਾਮਲਾ: ਅਜਾਦ ਜਿੱਤੇ ਐਮ.ਪੀ ਵਫ਼ਦ ਸਹਿਤ ਪੁੱਜੇ ਸ਼੍ਰੀ ਅਕਾਲ ਤਖ਼ਤ ਸਾਹਿਬ

ਦਿਲਪ੍ਰੀਤ ਕੌਰ ਪਟਿਆਲਾ ਨੇ ਦੂਜਾ, ਤਰਨਪ੍ਰੀਤ ਕੌਰ ਫਾਜ਼ਿਲਕਾ ਨੇ ਤੀਜਾ, 72 ਕਿਲੋ ਤੋਂ ਵੱਧ ਭਾਰ ਵਿੱਚ ਮਹਿਕ ਬਠਿੰਡਾ ਨੇ ਪਹਿਲਾ, ਹਰਸ਼ਦੀਪ ਕੌਰ ਪਟਿਆਲਾ ਨੇ ਦੂਜਾ, ਗੁਰਇਨਾਇਤ ਕੌਰ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਮੈਡਲ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਮੇਲ ਸਿੰਘ, ਮੁੱਖ ਅਧਿਆਪਕ ਗੁਰਪ੍ਰੀਤ ਕੌਰ,ਮੁੱਖ ਅਧਿਆਪਕ ਰਮਨਦੀਪ ਕੌਰ, ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਹਰਵੀਰ ਸਿੰਘ ਕਨਵੀਨਰ, ਲੈਕਚਰਾਰ ਹਰਮੰਦਰ ਸਿੰਘ, ਭੁਪਿੰਦਰ ਸਿੰਘ ਤੱਗੜ,ਸੁਨੀਤਾ ਰਾਣੀ, ਇੰਦਰਜੀਤ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ, ਨੀਲਮ ਰਾਣੀ, ਨਵਜੋਤ ਸਿੰਘ, ਕਮਲਜੀਤ ਕੌਰ, ਹਰਬਿੰਦਰ ਸਿੰਘ ਨੀਟਾ, ਰਣਧੀਰ ਸਿੰਘ ਧੀਰਾ ਹਾਜ਼ਰ ਸਨ।

 

LEAVE A REPLY

Please enter your comment!
Please enter your name here