ਚੰਡੀਗੜ੍ਹ, 13 ਮਾਰਚ : ਹਰਿਆਣਾ ਦੇ ਬੀਤੇ ਕੱਲ ਨਵੇਂ ਬਣੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਰਕਾਰ ਨੇ ਅੱਜ ਵਿਧਾਨ ਸਭਾ ਵਿਚ ਵਿਸਵਾਸ ਦਾ ਵੋਟ ਹਾਸਲ ਕਰ ਲਿਆ। ਜੁਬਾਨੀ ਵੋਟਾਂ ਦੇ ਨਾਲ ਹੋਏ ਇਸ ਫੈਸਲੇ ਵਿਚ ਬਹੁਸੰਮਤੀ ਮੈਂਬਰਾਂ ਨੇ ਸੈਣੀ ਸਰਕਾਰ ਦੇ ਹੱਕ ਵਿਚ ਫ਼ਤਵਾ ਦਿੱਤਾ। ਜਿਸਤੋਂ ਬਾਅਦ ਹੁਣ ਸੂਬੇ ਵਿਚ ਨਿਰੋਲ ਭਾਜਪਾ ਦੀ ਸਰਕਾਰ ਬਣ ਗਈ ਹੈ। ਉਧਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਰਨਾਲ ਵਿਧਾਨ ਸਭਾ ਹਲਕੇ ਤੋਂ ਅਪਣਾ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਸਦਾ ਐਲਾਨ ਵਿਧਾਨ ਸਭਾ ਦੇ ਸੈਸਨ ਵਿਚ ਕੀਤਾ।
ਬਠਿੰਡਾ ’ਚ ‘ਸਿਟੀ ਪ੍ਰਧਾਨ’ ਦੀ ਨਿਯੁਕਤੀ ਤੋਂ ਬਾਅਦ ਉੱਠੀਆਂ ਬਾਗੀ ਸੁਰਾਂ
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਲੋਕ ਸਭਾ ਹਲਕੇ ਕਰਨਾਲ ਤੋਂ ਅਗਲੀ ਚੋਣ ਲੜ ਸਕਦੇ ਹਨ ਅਤੇ ਸ਼੍ਰੀ ਸੈਣੀ ਕਰਨਾਲ ਵਿਧਾਨ ਸਭਾ ਦੀ ਉੱਪ ਚੋਣ ਵਿਚ ਪਾਰਟੀ ਉਮੀਦਵਾਰ ਹੋਣਗੇ। ਇਸ ਦੌਰਾਨ ਇਸ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਸਦਨ ਵਿਚ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਫਕੀਰ ਚੰਦ ਅਗਰਵਾਲ ਦਾ ਸੋਗ ਪ੍ਰਸਤਾਵ ਵੀ ਪੜਿ੍ਹਆ ਗਿਆ।
Share the post "ਨਾਇਬ ਸਿੰਘ ਸੈਣੀ ਸਰਕਾਰ ਨੇ ਜਿੱਤਿਆ ਵਿਸਵਾਸ ਦਾ ਵੋਟ, ਖੱਟਰ ਨੇ ਦਿੱਤਾ ਅਸਤੀਫ਼ਾ"