Big News: ਨਾਇਬ ਸਿੰਘ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ

0
5
23 Views

ਚੰਡੀਗੜ੍ਹ, 12 ਮਾਰਚ:  ਹਰਿਆਣਾ ਦੀ ਸਿਆਸਤ ਵਿੱਚ ਕੁਝ ਘੰਟਿਆਂ ਵਿੱਚ ਹੀ ਹੋਈ ਵੱਡੀ ਸਿਆਸੀ ਉੱਥਲ-ਪੁੱਥਲ ਦੌਰਾਨ ਹੁਣ ਭਾਜਪਾ ਵਿਧਾਇਕ ਦਲ ਨੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਆਪਣਾ ਨਵਾਂ ਮੁੱਖ ਮੰਤਰੀ ਚੁਣ‌ਲਿਆ ਹੈ। ਉਹ ਕੁਝ ਹੀ ਘੰਟਿਆਂ ਦੇ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਨਾਂ ਨੂੰ ਭਾਜਪਾ ਵਿਧਾਇਕਾਂ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਆਜ਼ਾਦ ਵਿਧਾਇਕਾਂ ਨੇ ਵੀ ਹਿਮਾਇਤ ਦਿੱਤੀ ਹੈ। ਇਸਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਸਤੀਫਾ ਦੇ ਦਿੱਤਾ ਸੀ।

ਸੂਬਾ ਸਰਕਾਰ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਦੇ ਲੋਕਾਂ ਦਾ ਨਿਰਾਦਰ ਕਰ ਰਹੀ ਹੈ ਕੇਂਦਰ ਸਰਕਾਰਃ ਮੁੱਖ ਮੰਤਰੀ

ਇਸਦੇ ਨਾਲ ਹੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ਵਿੱਚ ਭਾਜਪਾ ਦੀ ਹਮਸਾਇਆ ਬਣੀ ਆ ਰਹੀ ਜਨਨਾਇਕ ਜਨਤਾ ਪਾਰਟੀ (ਜਜਪਾ) ਹੁਣ ਸੱਤਾ ਤੋਂ ਬਾਹਰ ਹੋ ਗਈ ਹੈ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਜਜਪਾ ਦੇ ਕੁਝ ਵਿਧਾਇਕ ਵੀ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। ਅੱਜ ਸਵੇਰ ਤੋਂ ਹੀ ਸ਼ੁਰੂ ਹੋਏ ਇਹ ਸਿਆਸੀ ਘਟਨਾਕਰਮ ਦੌਰਾਨ ਸਭ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅੱਜ ਸਵੇਰੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ,

ਹਰਿਆਣਾ ਦੇ CM ਮਨੋਹਰ ਲਾਲ ਖੱਟਰ ਨੇ ਦਿੱਤਾ ਅਸਤੀਫ਼ਾ, ਨਵੇਂ ਮੁੱਖ ਮੰਤਰੀ ਦਾ ਨਾਂਅ ਆਇਆ ਸਾਹਮਣੇ

ਜਿੱਥੇ ਉਹਨਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਪੂਰੀ ਕੈਬਨਿਟ ਸਹਿਤ ਹਰਿਆਣਾ ਦੇ ਗਵਰਨਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।ਅਸਤੀਫਾ ਸੌਂਪਣ ਤੋਂ ਬਾਅਦ ਭਾਜਪਾ ਦੇ ਦਿੱਲੀ ਹਾਈ ਕਮਾਂਡ ਤੋਂ ਪੁੱਜੇ ਆਗੂਆਂ ਦੀ ਹਾਜ਼ਰੀ ਵਿੱਚ ਮੁੜ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋਈ। ਜਿਸ ਵਿੱਚ ਕਾਫੀ ਲੰਮੀ ਚਰਚਾ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।

ਪੰਜਾਬ ’ਚ ਕਈ ਥਾਈਂ ਐਨ.ਆਈ.ਏ ਟੀਮਾਂ ਦੀ ਛਾਪੇਮਾਰੀ

ਸ੍ਰੀ ਸੈਣੀ ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਮੌਜੂਦਾ ਐਮਪੀ ਵੀ ਹਨ। ਕੁਝ ਹੀ ਸਾਲਾਂ ਵਿੱਚ ਸਿਆਸਤ ਦੀ ਸਿਖਰ ‘ਤੇ ਪੁੱਜੇ ਸ੍ਰੀ ਸੈਣੀ ਨੇ ਭਾਜਪਾ ਦੇ ਵਰਕਰ ਦੇ ਤੌਰ ‘ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਸੀ। ਉਧਰ ਇਹ ਵੀ ਪਤਾ ਚੱਲਿਆ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਅਨਿਲ ਵਿੱਜ ਮੀਟਿੰਗ ਵਿੱਚੋਂ ਹੀ ਛੱਡ ਕੇ ਚਲੇ ਗਏ। ਹਾਲਾਕਿ ਭਾਜਪਾ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਵਿੱਚ ਸਾਰਾ ਕੁਝ ਠੀਕ ਠਾਕ ਹੈ।

 

LEAVE A REPLY

Please enter your comment!
Please enter your name here