ਉਤਰਾਖੰਡ ਪੁਲਿਸ ਵੱਲੋਂ ਸਾਬਕਾ ਆਈਏਐਸ ਸਹਿਤ ਪੰਜ ਵਿਰੁਧ ਪਰਚਾ ਦਰਜ਼
ਉਧਮ ਸਿੰਘ ਨਗਰ, 30 ਮਾਰਚ: ਬੀਤੇ ਕੱਲ ਸਵੇਰ ਸਮੇਂ ਉੱਤਰਾਖੰਡ ਸੂਬੇ ਦੇ ਜ਼ਿਲ੍ਹਾ ਉਧਮ ਸਿੰਘ ਨਗਰ ਵਿਚ ਪੈਂਦੇ ਡੇਰਾ ਨਾਨਕਮੱਤਾ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਦੇ ਹੋਏ ਕਤਲ ਕਾਂਡ ਵਿਚ ਪੁਲਿਸ ਨੇ ਇੱਕ ਸਾਬਕਾ ਆਈ ਏ ਐਸ ਅਧਿਕਾਰੀ ਸਹਿਤ ਕੁੱਲ 5 ਜਣਿਆਂ ਵਿਰੁਧ ਕਤਲ ਅਤੇ ਸ਼ਾਜਸ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਮੁਢਲੀ ਜਾਂਚ ਮੁਤਾਬਕ ਇਹ ਕਤਲ ਗੁਰਦੂਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਨੇ ਇਕ ਸਾਜਸ ਦੇ ਤਹਿਤ ਕਰਵਾਇਆ ਸੀ। ਉਂਝ ਇਸ ਕਤਲ ਕਾਂਡ ਦੀ ਕਹਾਣੀ ਤੋਂ ਉਸ ਸਮੇਂ ਹੀ ਪਰਦਾਫਾਸ ਹੋ ਗਿਆ ਸੀ ਜਦ ਤਰਸੇਮ ਸਿੰਘ ਨੂੰ ਕਤਲ ਕਰਨ ਵਾਲੇ ਪੰਜਾਬ ਦੇ
ਗੁਰਦੁਆਰਾ ਨਾਨਕਮੱਤਾ ਦੇ ਮੁੱਖ ਸੇਵਾਦਾਰ ਦਾ ਗੋ+ਲੀਆਂ ਮਾਰ ਕੇ ਕੀਤਾ ਕ.ਤ.ਲ
ਜ਼ਿਲ੍ਹਾ ਤਰਨਤਾਰਨ ਦੇ ਮੀਆਂਵਿੰਡ ਵਾਸੀ ਸਰਬਜੀਤ ਸਿੰਘ ਨੇ ਸੋਸਲ ਮੀਡੀਆ ’ਤੇ ਖੁਦ ਹੀ ਜਿੰਮੇਵਾਰੀ ਚੁੱਕ ਲਈ ਸੀ। ਸਰਬਜੀਤ ਸਿੰਘ ਨੇ ਫੇਸਬੁੱਕ ’ਤੇ ਪਾਈ ਪੋਸਟ ਵਿਚ ਦੋਸ਼ ਲਗਾਏ ਸਨ ਕਿ ਬਾਬਾ ਤਰਸੇਮ ਸਿੰਘ ਨੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਸਵਾਗਤ ਲਈ ਗੁਰੂ ਘਰ ਵਿਚ ਕੁੜੀਆਂ ਨੂੰ ਨੱਚਣ ਲਈ ਮਜਬੂਰ ਕੀਤਾ ਸੀ ਤੇ ਇਹ ਹਰਕਤ ਉਸਦੀ ਮੱਸਾ ਰੰਗੜ੍ਹ ਵਰਗੀ ਸੀ, ਜਿਸਨੂੰ ਸਿੱਖ ਕੌਮ ਬਰਦਾਸਤ ਨਹੀਂ ਕਰ ਸਕਦੀ। ਇਸਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਹੁਣ ਸਰਬਜੀਤ ਸਿੰਘ ਵਾਸੀ ਤਰਨਤਾਰਨ ਤੋਂ ਇਲਾਵਾ ਅਮਰਜੀਤ ਸਿੰਘ ਵਾਸੀ ਯੂ ਪੀ, ਸਾਬਕਾ ਆਈਏਐਸ ਤੇ ਗੁਰਦੁਆਰਾ ਨਾਨਕਮੱਤਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਚੁੱਘ, ਤਰਾਈ ਦੇ ਸਿੱਖ ਆਗੂ ਪ੍ਰੀਤਮ ਸਿੰਘ ਸੰਧੂ ਤੇ ਬਾਬਾ ਅਨੂਪ ਸਿੰਘ ਵਾਸੀ ਨਵਾਬਗੰਜ ਵਿਰੁਧ ਕੇਸ ਦਰਜ ਕੀਤਾ ਹੈ।
Share the post "ਨਾਨਕਮੱਤਾ ਡੇਰਾ ਮੁਖੀ ਕਤਲ ਕਾਂਡ: ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੀ ਕਰਵਾਇਆ ਸੀ ਕਤਲ!"