ਚੰਡੀਗੜ੍ਹ, 2 ਫਰਵਰੀ – ਹਰਿਆਣਾ ਦੇ ਉਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਇੱਥੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਨਵੇਂ ਨਿਯੁਕਤ ਚੇਅਰਮੈਨ ਸ੍ਰੀ ਨੰਦ ਲਾਲ ਸ਼ਰਮਾ ਨੂੰ ਅਹੁਦਾ, ਜਿਮੇਵਾਰੀ ਅਤੇ ਗੁਪਤਤਾ ਦੀ ਸੁੰਹ ਦਿਵਾਈ।ਇੰਨ੍ਹਾਂ ਤੋਂ ਇਲਾਵਾ, ਉਨ੍ਹਾਂ ਨੇ ਐਚਈਆਰਸੀ ਦੇ ਨਵੇਂ ਨਿਯੁਕਤ ਮੈਂਬਰ ਸ੍ਰੀ ਮੁਕੇਸ਼ ਗਰਗ ਨੂੰ ਵੀ ਅਹੁਦਾ, ਜਿਮੇਵਾਰੀ ਅਤੇ ਗੁਪਤਤਾ ਦੀ ਸੁੰਹ ਦਿਵਾਈ। ਉਰਜਾ ਮੰਤਰੀ ਨੇ ਦੋਵਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀ।
ਹਰਿਆਣਾ ਸਰਕਾਰ ਨੇ 17 ਜਿਲ੍ਹਿਆਂ ਦੀ 264 ਕਲੋਨੀਆਂ ਕੀਤੀਆਂ ਨਿਯਮਤ: ਮਨੋਹਰ ਲਾਲ
ਵਰਨਣਯੋਗ ਹੈ ਕਿ ਨੰਦ ਲਾਲ ਸ਼ਰਮਾ ਨੇ ਐਸ ਜੇ ਵੀ ਐਨ ਵਿਚ 3 ਸਾਲਾਂ ਤਕ ਕਾਰਜਕਰੀ ਨਿਰਦੇਸ਼ਕ ਵਜੋ ਕੰਮ ਕੀਤਾ ਹੈ। ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਵਿਚ ਉਨ੍ਹਾਂ ਨੇ 3 ਸਾਲਾਂ ਤਕ ਸਕੱਤਰ ਵਜੋ ਜਿਮੇਵਾਰੀ ਨਿਭਾਈ। ਇਕ ਦਸੰਬਰ, 2017 ਨੂੰ ਉਨ੍ਹਾਂ ਨੇ ਐਸਜੇਵੀਐਨ ਲਿਮੀਟੇਡ ਸ਼ਿਮਲਾ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਹੁਦਾ ਦਾ ਕਾਰਜਭਾਰ ਸੰਭਾਲਿਆ। ਇਕ ਜੁਲਾਈ, 2023 ਤੋਂ ਉਨ੍ਹਾਂ ਨੇ ਬੀਬੀਐਮਬੀ ਦੇ ਚੇਅਰਮੈਨ ਦਾ ਵੱਧ ਕਾਰਜਭਾਰ ਵੀ ਯੌਂਪਿਆ ਅਿਗਾ । ਬਿਜਲੀਖੇਤਰ ਵਿਚ ਉਨ੍ਹਾਂ ਦਾ ਲਗਭਗ 18 ਸਾਲ ਅਤੇ ਕਾਨੂੰਨ ਪ੍ਰਸਾਸ਼ਨ ਵਿਚ 16 ਸਾਲਾਂ ਦਾ ਲੰਬਾ ਤਜਰਬਾ ਹੈ।
ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਲਈ ਪੀਪਲੀ ਵਿਚ ਬਣੇਗੀ ਸ਼ਾਨਦਾਰ ਯਾਦਗਰ
ਸਹੁੰ ਚੁੱਕ ਸਮਾਰੋਹ ਵਿਚ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਹਰਿਆਣਾ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਅਮਿਤ ਅਗਰਵਾਲ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਪੀਸੀ ਮੀਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਿਰਪਾਠੀ ਸਮੇਤ ਹੋਰ ਅਧਿਕਾਰੀ ਤੇ ਨਵੇਂ ਨਿਯੁਕਤ ਚੇਅਰਮੈਨ ਅਤੇ ਮੈਂਬਰ ਦੇ ਪਰਿਵਾਰਵਾਲੇ ਮੌਜੂਦ ਰਹੇ।
Share the post "ਐਚਈਆਰਸੀ ਦੇ ਨਵੇਂ ਚੇਅਰਮੈਨ ਬਣੇ ਨੰਦ ਲਾਲ ਸ਼ਰਮਾ ਉਰਜਾ ਮੰਤਰੀ ਰਣਜੀਤ ਸਿੰਘ ਨੇ ਚੁਕਾਈ ਸੁੰਹ"