Donald Trump ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ USA ਪੁੱਜੇ Narendra Modi

0
136
+1

👉ਦੋਨਾਂ ਆਗੂਆਂ ਵਿਚਕਾਰ ਮੀਟਿੰਗ ਸ਼ੁੱਕਰਵਾਰ ਤੜਕਸਾਰ
International News: Donald Trump ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਹਿਲੀ ਫ਼ੇਰੀ ਦੌਰਾਨ ਵੀਰਵਾਰ ਤੜਕੇ ਦੋ ਦਿਨਾਂ ਦੌਰੇ ’ਤੇ ਅਮਰੀਕਾ ਪੁੱਜ ਗਏ ਹਨ। ਉਨ੍ਹਾਂ ਅਮਰੀਕਾ ਪੁੱਜਣ ਤੋਂ ਬਾਅਦ ਸ਼੍ਰੀ ਮੋਦੀ ਨੇ ਅਮਰੀਕਾ ਦੀ ਨਵਨਿਯੁਕਤ ਨੈਸ਼ਨਲ ਇੰਟੈਲੀਂਜੈਸ ਦੀ ਮੁਖੀ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਤੁਲਸੀ ਅਮਰੀਕੀ ਹਿੰਦੂ ਵਰਗ ਵਿਚੋਂ ਟਰੰਪ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੀ ਉੱਚ ਅਧਿਕਾਰੀ ਹੈ।

ਇਹ ਵੀ ਪੜ੍ਹੋ Big News: USA ‘ਚੋਂ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ 15 ਨੂੰ ਪੁੱਜੇਗਾ ਅੰਮ੍ਰਿਤਸਰ ੲੈਅਰਪੋਰਟ!

ਆਪਣੇ ਦੋ ਰੋਜ਼ਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ ਢਾਈ ਵਜੇਂ ਰਾਸ਼ਟਰਪਤੀ ਟਰੰਪ ਨਾਲ ਮੀਟਿੰਗ ਕਰਨਗੇ। ਟਰੰਪ ਦੇ ਰਾਸਟਰਪਤੀ ਬਣਨ ਬਾਅਦ ਇਹ ਦੋਨਾਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਹੋਵੇਗੀ। ਹਾਲਾਂਕਿ ਟਰੰਪ ਦੇ ਪਿਛਲੇ ਕਾਰਜ਼ਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੋਨੋਂ ਵਧੀਆ ਦੋਸਤ ਰਹੇ ਹਨ। ਵਿਦੇਸ਼ ਵਿਭਾਗ ਦੇ ਮੁਤਾਬਕ ਦੋਨਾਂ ਨੇਤਾਵਾਂ ਵਿਚਕਾਰ ਇਹ ਮੀਟਿੰਗ ਕਰੀਬ 45 ਮਿੰਟ ਤੱਕ ਚੱਲੇਗੀ ਤੇ ਉਸਤੋਂ ਬਾਅਦ ਦੋਨੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ ਚਾਰ ਮਹੀਨਿਆਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਇਹ ਹੋ ਸਕਦੇ ਹਨ ਫੈਸਲੇ

ਹਾਲਾਕਿ ਮੀਟਿੰਗ ਦਾ ਏਜੰਡਾ ਸਾਹਮਣੇ ਨਹੀਂ ਆਇਆ ਪ੍ਰੰਤੂ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਸ਼੍ਰੀ ਮੋਦੀ ਇਸ ਮੌਕੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਸੰਭਾਵਿਤ ਟੈਰਿਫ ਤੋਂ ਇਲਾਵਾ ਮੌਜੂਦਾ ਸਮੇਂ ਭਾਰਤ ਅੰਦਰ ਸਭ ਤੋਂ ਚਰਚਿਤ ਮੁੱਦਾ ਬਣੇ ਅਮਰੀਕਾ ਵਿਚ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਮੁੱਦਾ ਵੀ ਚੁੱਕ ਸਕਦੇ ਹਨ। ਇਸੇ ਤਰ੍ਹਾਂ ਭਾਰਤ ਵਿਚ ਖ਼ਤਰਨਾਕ ਅਪਰਾਧਾਂ ਲਈ ਲੋੜੀਦੇ ਕਰੀਬ ਇੱਕ ਦਰਜ਼ਨ ਅੱਤਵਾਦੀਆਂ ਦੀ ਵੀ ਭਾਰਤ ਵਾਪਸੀ ’ਤੇ ਚਰਚਾ ਹੋ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here