13 Views
ਚੰਡੀਗੜ੍ਹ, 16 ਮਈ: ਸੇਂਟ ਸਟੀਫੰਸ ਸਕੂਲ ਚੰਡੀਗੜ੍ਹ ਨੇ ਕਾਊਂਸਿਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਏਗਜਾਮੀਨਿੇਸ਼ਨ (ਸੀਆਈਐਸਸੀਈ) ਦੇ ਸਹਿਯੋਗ ਨਾਲ ਆਪਣੇ ਪਰਿਸਰ ਵਿਚ ਪ੍ਰਬੰਧਿਤ ਤਿੰਨ ਦਿਨਾਂ ਦੀ ਕੌਮੀ ਪ੍ਰੀ-ਯੋਗ ਓਲੰਪਿਆਡ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਸੀਆਈਐਸਸੀਈ ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਡਾ. ਜੋਸੇਫ ਇਮੈਨੂਏਲ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀ ਬੈਰੀ ਫਰਾਂਸਿਸ ਦੀ ਮੌਜੂਦ ਸੀ, ਜਿਨ੍ਹਾਂ ਨੇ ਗਰਮਜੋਸ਼ੀ ਨਾਲ ਸਵਾਗਤ ਭਾਸ਼ਨ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ’ਆਪ’ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ’ਚ ਕੀਤੀ ਵਿਸ਼ਾਲ ਜਨਸਭਾ
ਇਸ ਪ੍ਰੋਗ੍ਰਾਮ ਵਿਚ ਪੂਰੇ ਦੇਸ਼ ਵਿਚ ਕਈ 200 ਪ੍ਰੋਫੈਸਰਾਂ ਨੇ ਹਿੱਸਾ ਲਿਆ । ਕੌਮੀ ਪ੍ਰੀ-ਯੋਗ ਓਲੰਪਿਆਡ 2024 ਯੋਗ ਦੀ ਪੁਰਾਣੀ ਰਿਵਾਇਤ ਨੁੰ ਪ੍ਰੋਤਸਾਹਨ ਦੇਣ ਅਤੇ ਸਮੂਚੀ ਭਲਾਈ ਰਾਹੀਂ ਕੌਮੀ ਏਕਤਾ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿਚ ਸੇਂਟ ਸਟੀਫੰਸ ਸਕੂਲ, ਚੰਡੀਗੜ੍ਹ ਅਤੇ ਸੀਆਈਐਸਸੀਈ ਦੀ ਅਟੁੱਟ ਪ੍ਰਤੀਬੱਧਤਾ ਦਾ ਇਕ ਪ੍ਰਮਾਣ ਹੈ।