WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਮਾਲਵਾ ਕਾਲਜ ਬਠਿੰਡਾ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ

ਬਠਿੰਡਾ, 30 ਅਗਸਤ : ਸਥਾਨਕ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ ਰਾਸ਼ਟਰੀ ਖੇਡ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਵਿੱਚ ਕ੍ਰਿਕਟ ਦਾ ਇੰਟਰਾਮੂਲਰ ਕਰਵਾਇਆ ਗਿਆ। ਇਸ ਇੰਟਰਾਮੂਲਰ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਭਾਗ ਲਿਆ। ਇੰਟਰਾਮੂਲਰ ਦੀ ਸ਼ੁਰੂਆਤ ਮੌਕੇ ਆਰ ਸੀ ਸ਼ਰਮਾ ਡੀਨ ਮਾਲਵਾ ਕਾਲਜ ਫਿਜੀਕਲ ਐਜੂਕੇਸ਼ਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨਾਂ ਨੇ ਆਪਣੇ ਸੰਬੋਧਨ ਵਿੱਚ ਰਾਸ਼ਟਰੀ ਖੇਡ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜੀਵਨ ਉੱਪਰ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਇਸ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਮਨੁੱਖੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

Big News: ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ

ਇੰਟਰਾਮੂਲਰ ਦੇ ਦੌਰਾਨ ਮਾਲਵਾ ਕਾਲਜ ਫਿਜੀਕਲ ਐਜੂਕੇਸ਼ਨ ਅਤੇ ਆਰਟਸ ਵਿਭਾਗ ਮਾਲਵਾ ਕਾਲਜ, ਮੈਨੇਜਮੈਂਟ ਅਤੇ ਕਮਰਸ ਵਿਭਾਗ ਅਤੇ ਕੰਪਿਊਟਰ ਵਿਭਾਗ ਦਰਮਿਆਨ ਕ੍ਰਿਕਟ ਦੇ ਮੈਚ ਕਰਵਾਏ ਗਏ। ਇਸ ਇੰਟਰਮੂਲਰ ਵਿੱਚ ਕਾਲਜ ਦੇ ਸਟਾਫ ਵੱਲੋਂ ਵੀ ਕ੍ਰਿਕਟ ਮੈਚ ਖੇਡਿਆ ਗਿਆ। ਇਸ ਇੰਟਰਾਮੂਲਰ ਨੂੰ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੀ ਕ੍ਰਿਕਟ ਟੀਮ ਨੇ ਜਿੱਤਿਆ। ਇਸ ਇੰਟਰਾਮੂਲਰ ਵਿੱਚ ਮਾਲਵਾ ਕਾਲਜ ਬਠਿੰਡਾ ਦੇ ਕੰਪਿਊਟਰ ਵਿਭਾਗ ਦੀ ਕ੍ਰਿਕਟ ਟੀਮ ਦੂਜੇ ਸਥਾਨ ਉੱਪਰ ਰਹੀ। ਨਵਦੀਪ ਸਿੰਘ ਕਲਾਸ ਬੀਪੀਐਡ ਭਾਗ ਪਹਿਲਾ ਨੂੰ ਬੈਸਟ ਬੈਟਸਮੈਨ ਐਲਾਨਿਆ ਗਿਆ ਅਤੇ ਹਰਭਜਨ ਸਿੰਘ ਕਲਾਸ ਬੀਸੀਏ ਭਾਗ ਦੂਜਾ ਨੂੰ ਬੈਸਟ ਬਾਲਰ ਐਲਾਨਿਆ ਗਿਆ। ਰਜੇਸ਼ ਨੂੰ ਮੈਨ ਆਫ ਦਾ ਸੀਰੀਜ ਦਾ ਸਨਮਾਨ ਦਿੱਤਾ ਗਿਆ।

ਪੰਜਾਬ ਦੇ ਜੇਲ੍ਹ ਵਿਭਾਗ ਵਿਚ ਵੱਡੀ ਪੱਧਰ ’ਤੇ ਰੱਦੋ-ਬਦਲ, 33 ਅਧਿਕਾਰੀ ਕੀਤੇ ਇੱਧਰੋ-ਉਧਰ

ਇਹ ਇੰਟਰਾਮੂਲਰ ਸਹਾਇਕ ਪ੍ਰੋਫੈਸਰ ਜਸਬੀਰ ਸਿੰਘ ਰਾਣਾ ਅਤੇ ਸਹਾਇਕ ਪ੍ਰੋਫੈਸਰ ਅਜੇ ਕੁਮਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਹਰਵਿੰਦਰ ਸਿੰਘ ਵੱਲੋਂ ਨਿਭਾਈ ਗਈ। ਇੰਟਰਾਮੂਲਰ ਮੌਕੇ ਮੈਨੇਜਮੈਂਟ ਤੇ ਕਮਰਸ ਵਿਭਾਗ ਦੇ ਮੁਖੀ ਮੈਡਮ ਇੰਦਰਪ੍ਰੀਤ ਕੌਰ,ਆਰਟਸ ਵਿਭਾਗ ਦੇ ਮੁਖੀ ਡਾਕਟਰ ਲਖਵਿੰਦਰ ਕੌਰ,ਸਹਾਇਕ ਪ੍ਰੋਫੈਸਰ ਰਾਜਵਿੰਦਰ ਸਿੰਘ, ਗਰੀਸ਼ ਸ਼ਰਮਾ, ਹਰਪ੍ਰੀਤ ਸਿੰਘ, ਨਿਰਵੈਰ ਸਿੰਘ, ਜਗਦੀਪ ਸਿੰਘ, ਅਮਰਜੋਤ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ ਮਨੀ, ਯੋਗਤਾ ਸ਼ਰਮਾ, ਅਰਸ਼ਦੀਪ ਕੌਰ, ਰਮਨਦੀਪ ਕੌਰ, ਸੁਖਪਾਲ ਕੌਰ, ਅਮਨਦੀਪ ਕੌਰ, ਪ੍ਰਿਅੰਕਾ ਸਿੰਘ, ਸਰਬਜੀਤ ਕੌਰ, ਰਮਨਦੀਪ ਕੌਰ, ਜਸਵਿੰਦਰ ਕੌਰ ਅਤੇ ਤੰਜੁਲਾ ਸ਼ਰਮਾ ਮੌਕੇ ਤੇ ਮੌਜੂਦ ਸਨ।

 

Related posts

ਕਿਸੇ ਵੀ ਯੋਗ ਲਾਭਪਾਤਾਰੀ ਨੂੰ ਲੋਕ ਭਲਾਈ ਸਕੀਮਾਂ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਵਾਝਾਂ : ਜਗਰੂਪ ਗਿੱਲ

punjabusernewssite

ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਕੈਮਿਸਟਰੀ ਵਰਕਸ਼ਾਪ ਦਾ ਅਗਾਜ਼

punjabusernewssite

MRS University & SBI ਵੱਲੋਂ ਸਾਂਝੀ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

punjabusernewssite