👉ਕਾਲਜ ਵਿਦਿਆਰਾਥੀਆਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦਾ ਲੈਣਾ ਚਾਹੀਦੈ ਅਹਿਦ: ਡਾ. ਬਲਬੀਰ ਸਿੰਘ
👉ਹੋਰਨਾਂ ਨੂੰ ਖੂਨਦਾਨ ਲਈ ਪ੍ਰੇਰਣ ਵਾਸਤੇ ਵਲੰਟੀਅਰਜ਼ ਨੂੰ ‘ਸਟਾਰ ਡੋਨਰਜ਼’ ਤੋਂ ‘ਸਟਾਰ ਮੋਟੀਵੇਟਰਜ਼’ ਬਣਨ ਦੀ ਕੀਤੀ ਅਪੀਲ
👉ਪਠਾਨਕੋਟ ਨੂੰ ‘ਸਕਸ਼ਮ ਜ਼ਿਲ੍ਹਾ’ ਅਤੇ ਛੇ ਹੋਰ ਜ਼ਿਲਿ੍ਹਆਂ ਨੂੰ ‘ਸੁਰੱਖਿਅਤ ਜ਼ਿਲ੍ਹੇ’ ਦਾ ਦਿੱਤਾ ਖ਼ਿਤਾਬ
Chandigarh news:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਰਿਆਂ ਲਈ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਵਚਨਵਧਤਾ ਦੁਹਰਾਉਂਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਮਿਉਂਸਪਲ ਭਵਨ ਵਿਖੇ ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਖੂਨਦਾਨੀਆਂ, ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੂਨ ਕੇਂਦਰਾਂ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ, ਸਿਹਤ ਮੰਤਰੀ ਨੇ ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖੂਨ ਦਾਨ ਕਰਨ ਵਿੱਚ ਦੇਸ਼ ਭਰ ’ਚੋਂ ਤੀਜਾ ਸਥਾਨ ਹਾਸਲ ਕਰਨ ਅਤੇ ਦੁਬਾਰਾ ਖੂਨਦਾਨ ਕਰਨ ਵਾਲੇ ਸਵੈ-ਇੱਛਤ ਦਾਨੀਆਂ’ ਦੀ ਗਿਣਤੀ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਪੰਜਾਬ ਦੀ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਜ਼ਾਹਰ ਕੀਤਾ। ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਊਂਸਲ ਦਾ ਵਿਸ਼ੇਸ਼ ਯਾਦਗਾਰੀ ਕਿਤਾਬਚਾ ਵੀ ਜਾਰੀ ਕੀਤਾ, ਜਿਸ ਵਿੱਚ ਸੂਬੇ ਦੀਆਂ ਪ੍ਰਮੁੱਖ ਪ੍ਰਾਪਤੀਆਂ, ਵਧੀਆ ਕਾਰਜ-ਪ੍ਰਣਾਲੀਆਂ ਅਤੇ ਖੂਨਦਾਨੀਆਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ।ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਸਿਹਤ ਸੰਭਾਲ ਅਤੇ ਖੂਨ ਸੰਚਾਰ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਚਾਰ ਮੁੱਖ ਖੇਤਰਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਕਾਲਜ ਪੜ੍ਹਦੇ ਹਰੇਕ ਵਿਦਿਆਰਥੀ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਖੂਨਦਾਨ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਸਰਗਰਮ ਖੂਨਦਾਨੀਆਂ ਨੂੰ ਇਸ ਨੇਕ ਕਾਰਜ ਲਈ ’ਚੈਂਪੀਅਨ’ ਵਜੋਂ ਅੱਗੇ ਆਉਣ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ, ‘‘ਤੁਸੀਂ ਆਪਣੇ ਨਿਰਸਵਾਰਥ ਕਾਰਜਾਂ ਰਾਹੀਂ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ।
ਇਹ ਵੀ ਪੜ੍ਹੋ 👉ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ‘ਸਟਾਰ ਡੋਨਰਜ਼’ ਤੋਂ ’ਸਟਾਰ ਮੋਟੀਵੇਟਰਜ਼’ ਬਣੋ ਤਾਂ ਜੋ ਹੋਰ ਲੋਕਾਂ,ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਜਾਨਾਂ ਬਚਾਉਣ ਲਈ ਪ੍ਰੇਰਿਆ ਜਾ ਸਕੇ।’’ਇਲਾਕੇ ਵਿੱਚ ਹੈਪੇਟਾਈਟਸ- ਸੀ ਦੇ ਫੈਲਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਸਿਹਤ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਢੁਕਵੀਂ ਸਕ੍ਰੀਨਿੰਗ, ਵਿਆਪਕ ਟਰੈਕਿੰਗ, ਸਮੇਂ ਸਿਰ ਇਲਾਜ ਅਤੇ ਖੂਨ ਸਬੰਧੀ ਸੁਰੱਖਿਆ ਦੇ ਸਖ਼ਤ ਨਿਯਮਾਂ ਰਾਹੀਂ ਪੰਜਾਬ ਵਿੱਚ ਹੈਪੇਟਾਈਟਸ -ਸੀ ਦੀ ਪਾਜ਼ੇਟਿਵਿਟੀ ਦਰ ਨੂੰ ਰਾਸ਼ਟਰੀ ਔਸਤ ਤੋਂ ਹੇਠਾਂ ਲਿਆਉਣ ਲਈ ’ਮਿਸ਼ਨ ਮੋਡ’ ਵਿੱਚ ਕੰਮ ਕਰਨ।ਉਨ੍ਹਾਂ ਦੁਹਰਾਇਆ ਕਿ ਸਰਕਾਰ, ਖੂਨ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਬਣਾਉਣ ਲਈ ਉੱਨਤ ‘ਨਿਊਕਲੀਕ ਐਸਿਡ ਟੈਸਟਿੰਗ’ (ਐਨਏਟੀ) ਅਤੇ ’ਕੈਮੀਲਿਊਮਿਨੇਸੈਂਸ ਇਮਯੂਨੋਐਸੇ’ (ਸੀਐਲਆਈਏ) ਤਕਨੀਕਾਂ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਜਾਂਚ ਨਾਲ ਸਬੰਧਤ ‘ਵਿੰਡੋ ਪੀਰੀਅਡ’ ਨੂੰ ਘਟਾਇਆ ਜਾ ਸਕੇ ਅਤੇ ਐੱਚ.ਆਈ.ਵੀ.,ਹੈਪੇਟਾਈਟਸ ਬੀ ਅਤੇ ਹੈਪੇਟਾਈਟਸ -ਸੀ ਵਰਗੀਆਂ ਲਾਗਾਂ ਦੇ ਫੈਲਾਅ ਨੂੰ ਖ਼ਤਮ ਕੀਤਾ ਜਾ ਸਕੇ।ਸੂਬੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਖੂਨ ਚੜ੍ਹਾਉਣ ਲਈ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ, ਜਿਸ ਵਿੱਚ 198 ਲਾਇਸੰਸਸ਼ੁਦਾ ਬਲੱਡ ਸੈਂਟਰ (49 ਸਰਕਾਰੀ, 7 ਫੌਜੀ ਅਤੇ 142 ਨਿੱਜੀ/ਟਰੱਸਟ ਵਲੋਂ ਸੰਚਾਲਿਤ) ਸ਼ਾਮਲ ਹਨ। ਸਾਲ 2025-26 ਦੌਰਾਨ, ਸੂਬੇ ਭਰ ਵਿੱਚ 6583 ਖੂਨਦਾਨ ਕੈਂਪਾਂ ਰਾਹੀਂ ਕੁੱਲ 5,44,167 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸਰਕਾਰੀ ਬਲੱਡ ਸੈਂਟਰਾਂ ਵਿੱਚ ਇਕੱਠੇ ਕੀਤੇ ਗਏ 1,78,382 ਯੂਨਿਟਾਂ ਵਿੱਚੋਂ, 1,77,583 ਯੂਨਿਟ—ਲਗਭਗ 99.6 ਫੀਸਦੀ—ਸਵੈ-ਇੱਛਤ ਖੂਨਦਾਨੀਆਂ ਵੱਲੋਂ ਦਾਨ ਕੀਤੇ ਗਏ ਸਨ।ਖੂਨਦਾਨ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਰੱਦ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ, ‘‘ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਜਾਂ ਘਾਟ ਨਹੀਂ ਆਉਂਦੀ। ਚੰਗੀ ਸਿਹਤ ਜੀਵਨ ਦਾ ਅਸਲ ਖਜ਼ਾਨਾ ਹੈ ਅਤੇ ਨਿਯਮਤ ਖੂਨਦਾਨ ਨਾ ਸਿਰਫ਼ ਸਾਨੂੰ ਤੰਦਰੁਸਤ ਅਤੇ ਚੁਸਤ-ਦਰੁਸਤ ਰੱਖਦਾ ਹੈ ਸਗੋਂ ਕੀਮਤੀ ਜਾਨਾਂ ਵੀ ਬਚਾਉਂਦਾ ਹੈ। ਆਓ, ਅਸੀਂ ਪੰਜਾਬ ਵਿੱਚ ਨਿਯਮਤ ਸਵੈ-ਇੱਛਤ ਖੂਨਦਾਨ ਨੂੰ ਲੋਕ ਲਹਿਰ ਬਣਾਈਏ।’’ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ, ਕੋਟਕਪੂਰਾ ਦੇ ‘ਪੀ.ਬੀ.ਜੀ. ਵੈਲਫੇਅਰ ਕਲੱਬ’ ਨੇ ਸਰਕਾਰੀ ਕੇਂਦਰਾਂ ਨੂੰ ਖੂਨ ਦੇ 8,933 ਯੂਨਿਟ ਸਪਲਾਈ ਕਰਨ ਲਈ ਸਵੈ-ਇੱਛਤ ਖੂਨਦਾਨ ਸੰਸਥਾਵਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।ਪੁਰਸ਼ ਦਾਨੀਆਂ ਵਿੱਚ, ਬਠਿੰਡਾ ਦੇ ਸੁਰਿੰਦਰ ਪਾਲ ਨੂੰ 149 ਵਾਰ ਖੂਨਦਾਨ ਕਰਕੇ ਪੰਜਾਬ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਨ ਜਦੋਂ ਕਿ ਮਹਿਲਾਵਾਂ ਵਿੱਚ 69 ਵਾਰ ਖੂਨ ਦਾਨ ਕਰ ਕੇ ਜਲੰਧਰ ਦੀ ਹਰਵਿੰਦਰ ਕੌਰ ਮੋਹਰੀ ਰਹੀ, ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ 👉ਵਿਕਾਸ ਤੇ ਤਰੱਕੀ ਦਾ ਨਵਾਂ ਅਧਿਆਏ ਲਿਖ ਰਿਹਾ ਪੰਜਾਬ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕੁੱਲ ਮਿਲਾ ਕੇ, 17 ਸੈਂਚੁਰੀਅਨ ਪੁਰਸ਼ ਦਾਨੀਆਂ (100 ਤੋਂ ਵਧ ਵਾਰ ਖੂਨ ਦਾਨ ਕਰਨ ਵਾਲੇ), 18 ਮਹਿਲਾ ਦਾਨੀਆਂ (25 ਤੋਂ ਵਧ ਵਾਰ ਖੂਨ ਦਾਨ ਕਰਨ), ਚਾਰ ਵਿਸ਼ੇਸ਼ ਤੌਰ ’ਤੇ ਦਿਵਿਆਂਗ ਦਾਨੀਆਂ, 12 ਸਿੰਗਲ-ਡੋਨਰ ਪਲੇਟਲੇਟ (ਐਸਡੀਪੀ) ਐਪੀਰੇਸਿਸ ਦਾਨੀਆਂ ਅਤੇ ਛੇ ਸਵੈ-ਇੱਛੁਕ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ। ਸੇਵਾਮੁਕਤ ਸਿਵਲ ਸਰਜਨ ਡਾ. ਅਜੇ ਬੱਗਾ ਨੂੰ ਸਵੈ-ਇੱਛਤ ਬਲੱਡ ਟ੍ਰਾਂਸਫਿਊਜ਼ਨ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਪਟਿਆਲਾ ਅਤੇ ਸੰਗਰੂਰ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹੇ ਘੋਸ਼ਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਘੱਟੋ-ਘੱਟ ਡਿਸਕਾਰਡ ਦਰਾਂ, ਸਭ ਤੋਂ ਵੱਧ ਕੰਪੋਨੈਂਟ ਸੈਪਰੇਸ਼ਨ ਅਤੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਸਮਰਪਿਤ ਸਪਲਾਈ ਪ੍ਰਦਰਸ਼ਿਤ ਕਰਨ ਵਾਲੇ ਖੂਨ ਕੇਂਦਰਾਂ ਨੂੰ ਵੀ ਸਨਮਾਨ ਦਿੱਤੇ ਗਏ। ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਪੀਜੀਆਈਐਮਆਰ ਚੰਡੀਗੜ੍ਹ ਅਤੇ ਸਰਕਾਰੀ ਮੈਡੀਕਲ ਕਾਲਜ, ਸੈਕਟਰ-32, ਚੰਡੀਗੜ੍ਹ ਨੂੰ ਵੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਅਕਾਦਮਿਕ ਸਿਖਲਾਈ ਸਹਾਇਤਾ ਲਈ ਸਨਮਾਨਿਤ ਕੀਤਾ ਗਿਆ।ਐਚਆਈਵੀ ਕੰਟਰੋਲ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਹਵਾਲਾ ਦਿੰਦਿਆਂ ਮੰਤਰੀ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਐਚਆਈਵੀ 95- 95-95 ਕੈਸਕੇਡ ਟੀਚਿਆਂ ਤਹਿਤ ਸ਼ਲਾਘਾਯੋਗ ਕਾਰਗੁਜ਼ਾਰੀ ਕਰਨ ਵਾਲੇ ਜ਼ਿਲਿ੍ਹਆਂ ਦਾ ਵੀ ਸਨਮਾਨ ਕੀਤਾ। ਪਠਾਨਕੋਟ ਨੂੰ ’ਸਕਸ਼ਮ ਜ਼ਿਲ੍ਹੇ’ ਵਜੋਂ ਸਨਮਾਨਿਤ ਕੀਤਾ ਗਿਆ, ਜਦੋਂ ਕਿ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਕਪੂਰਥਲਾ, ਐਸਏਐਸ ਨਗਰ (ਮੋਹਾਲੀ) ਅਤੇ ਬਠਿੰਡਾ ਨੂੰ ’ਸੁਰੱਖਿਅਤ ਜ਼ਿਲ੍ਹੇ’ ਦਾ ਖਿਤਾਬ ਦਿੱਤਾ ਗਿਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਲਦੀ ਨਿਦਾਨ, ਤੇਜ਼ ਏਆਰਟੀ ਲਿੰਕੇਜ, ਹਾਈ ਪੇਸ਼ੈਂਟ ਰਿਟੈਂਸ਼ਨ ਅਤੇ ਵਾਇਰਲ ਲੋਡ ਦੇ ਖਾਤਮੇ ਵਿੱਚ ਨਿਰੰਤਰਤਾ ਨੇ ਪੰਜਾਬ ਵਿੱਚ ਏਡਜ਼ ’ਤੇ ਕਾਬੂ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਪ੍ਰੋਜੈਕਟ ਡਾਇਰੈਕਟਰ (ਪੀਐਸਏਸੀਐਸ) ਅਤੇ ਡਾਇਰੈਕਟਰ (ਪੀਐਸਬੀਟੀਸੀ) ਸਾਕਸ਼ੀ ਸਾਹਨੀ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਵਧੀਕ ਪ੍ਰੋਜੈਕਟ ਡਾਇਰੈਕਟਰ (ਪੀਐਸਏਸੀਐਸ) ਡਾ. ਵਿਸ਼ਾਲ ਗਰਗ, ਸੰਯੁਕਤ ਡਾਇਰੈਕਟਰ (ਬੀਟੀਐਸ) ਡਾ. ਸੁਨੀਤਾ ਦੇਵੀ, ਸੰਯੁਕਤ ਡਾਇਰੈਕਟਰ (ਬੀਐਸਡੀ ਡਾ. ਸੁਖਵਿੰਦਰ ਕੌਰ, ਸੰਯੁਕਤ ਡਾਇਰੈਕਟਰ (ਸੀਐਸਟੀ) ਡਾ. ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ (ਪ੍ਰੀਵੈਂਸ਼ਨ) ਡਾ. ਮੀਨੂ ਅਤੇ ਸੰਯੁਕਤ ਡਾਇਰੈਕਟਰ (ਆਈਈਸੀ) ਪਵਨ ਰੇਖਾ ਬੇਰੀ ਸ਼ਾਮਲ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



