ਬਠਿੰਡਾ, 13 ਜਨਵਰੀ:ਐਸ. ਐਸ. ਡੀ. ਗਲਰਜ਼ ਕਾਲਜ, ਬਠਿੰਡਾ ਵਿਖੇ ਯੁਵਕ ਸੇਵਾਵਾਂ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਹੇਠ ਐਨ. ਐਸ. ਐਸ. ਯੂਨਿਟਾਂ ,ਰੈੱਡ ਰਿਬਨ ਕਲੱਬਾਂ ਅਤੇ ਯੂਥ ਰੈੱਡ ਕਰਾਸ ਵੱਲੋਂ ਨੈਸ਼ਨਲ ਯੂਥ ਦਿਵਸ ਮਨਾਇਆ ਗਿਆ । ਜਿਸ ਵਿੱਚ 60 ਵਲੰਟੀਅਰ ਸ਼ਾਮਿਲ ਰਹੇ । ਇਸ ਸਮਾਗਮ ਦੀ ਸ਼ੁਰੂਆਤ ਯੂਥ ਰੈੱਡ ਕਰਾਸ ਦੇ ਕਾਊਂਸਲਰ ਮੋਨਿਕਾ ਕਪੂਰ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੇ ਚਾਨਣਾ ਪਾਇਆ ।
ਇਹ ਵੀ ਪੜ੍ਹੋ ਜਿਲ੍ਹਾ ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਹਸਪਤਾਲ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ
ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਮੈਡਮ ਪ੍ਰਿੰਸੀਪਲ ਨੇ ਸਵਾਮੀ ਵਿਵੇਕਾਨੰਦ ਵੱਲੋਂ ਦਿੱਤੇ ਗਏ ਸਲੋਗਨਾ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਡਾ. ਸਿਮਰਜੀਤ ਕੌਰ ਨੇ ਨੈਸ਼ਨਲ ਯੂਥ ਦਿਵਸ ਕਿਉਂ ਮਨਾਇਆ ਜਾਂਦਾ ਹੈ ਅਤੇ ਯੂਥ ਨੂੰ ਇਸ ਬਾਰੇ ਦੱਸਣਾ ਜਰੂਰੀ ਹੈ ਤਾਂਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੇ ਸੁਪਨੇ ਸਿਰਜਨ ਲਈ ਸਵਾਮੀ ਵਿਵੇਕਾਨੰਦ ਦੀ ਜੀਵਨੀ ਨੂੰ ਪੜ੍ਹਨਾ ਜਰੂਰੀ ਹੈ।ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਸਕੱਤਰ ਸ਼੍ਰੀ ਵਿਕਾਸ ਗਰਗ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਉਜਵਲ ਭਵਿੱਖ ਲਈ ਵਲੰਟੀਅਰਾਂ ਨੂੰ ਜੀਵਨ ਪ੍ਰਤੀ ਸੇਧ ਦੇਣ ਵਾਲੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਲਈ ਕਿਹਾ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite