PM Modi ਦੀ ਹਾਜ਼ਰੀ ‘ਚ ਸੈਣੀ ਸਣੇ ਕਈ ਮੰਤਰੀਆਂ ਨੇ ਚੁੱਕੀ ਸਹੁੰ
ਚੰਡੀਗੜ੍ਹ, 17 ਅਕਤੂਬਰ: ਹਰਿਆਣਾ ਦੇ ਵਿੱਚ ਤੀਜੀ ਵਾਰ ਚੋਣ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਵਜੋਂ ਅੱਜ ਲਗਾਤਾਰ ਦੂਜੀ ਵਾਰ ਨਾਇਬ ਸਿੰਘ ਸੈਣੀ ਨੇ ਸਹੁੰ ਚੁੱਕ ਲਈ ਹੈ। ਪੰਚਕੂਲਾ ਦੇ ਦੁਸਹਿਰਾ ਗਰਾਉਂਡ ਦੇ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਨਾਇਬ ਸਿੰਘ ਸੈਣੀ ਅਤੇ ਉਸਦੇ ਸਾਥੀਆਂ ਨੇ ਸੰਵਿਧਾਨ ਤੇ ਦੇਸ਼ ਪ੍ਰਤੀ ਵਫਾਦਾਰ ਰਹਿਣ ਦੀ ਸੋਹ ਚੁੱਕੀ।
ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ
ਇਸ ਦੌਰਾਨ ਉਹਨਾਂ ਦੇ ਨਾਲ ਕਈ ਵਿਧਾਇਕਾਂ ਨੇ ਵੀ ਕੈਬਨਟ ਮੰਤਰੀ ਵਜੋਂ ਹਲਫ ਲਿਆ ਜਿਨਾਂ ਦੇ ਵਿੱਚ ਅਨਿਲ ਵਿੱਜ ਦਾ ਨਾਮ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੈ ਜੋ ਕਿ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਇਸਤੋਂ ਇਲਾਵਾ ਕ੍ਰਿਸ਼ਨ ਪਵਾਰ ਵਿਪਨ ਗੋਇਲ, ਰਾਵ ਨਰਿੰਦਰ ਸਿੰਘ ਆਦਿ ਸ਼ਾਮਲ ਹਨ। ਸ੍ਰੀ ਸੈਣੀ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਇੰਡੀਆ ਗਠਜੋੜ ਤੇ ਖਾਸ ਕਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਿਹਤ ਭਾਜਪਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਪੁੱਜੀ ਹੋਈ ਸੀ।