ਬਠਿੰਡਾ, 26 ਦਸੰਬਰ: ਸਥਾਨਕ ਆਰ.ਬੀ . ਡੀ .ਏ. ਵੀ.ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਡਾ.ਅਨੁਰਾਧਾ ਭਾਟੀਆ ਦੀ ਰਹਿਨੁਮਾਈ ਹੇਠ ਸਕੂਲ ਦਾ ਐਨ.ਸੀ.ਸੀ.ਵਿੰਗ ਏ.ਐਨ.ਓ. ਸੁਖਜਿੰਦਰ ਕੁਮਾਰ ਦੀ ਦੇਖ ਰੇਖ ਹੇਠ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਜਿਸ ਤਹਿਤ ਬੱਚੇ ਹਰ ਸਾਲ ਸਲਾਨਾ ਕੈਂਪ ਲਗਾਉਂਦੇ ਹਨ ਜਿਸ ਵਿੱਚ ਵਧੀਆ ਕੈਡਿਟ ਦੀ ਚੋਣ ਹੁੰਦੀ ਹੈ। ਕੈਂਪ ਦੌਰਾਨ ਬੱਚੇ ਫਿਜੀਕਲ ਫਿਟਨੈਸ ਐਨ.ਸੀ.ਸੀ.ਆਰਗਨਾਈਜੇਸ਼ਨ ਦੀ ਜਾਣਕਾਰੀ ਸ਼ੂਟਿੰਗ ਕੰਪਟੀਸ਼ਨ ਪਰਸਨੈਲਿਟੀ ਡਿਵੈਲਪਮੈਂਟ ਐਨ.ਡੀ. ਆਰ. ਐਫ.ਤੋ ਕੁਦਰਤੀ ਕਰੋਪੀਆਂ ਦੌਰਾਨ ਸਮੱਸਿਆਵਾਂ ਨਾਲ ਨਜਿੱਠਣ ਬਾਰੇ ਕੈਂਪ ਦੇ ਅੰਦਰ ਜਾਣਕਾਰੀ ਹਾਸਿਲ ਕਰਦੇ ਹੋਏ ਬੇਹਤਰੀਨ ਸਰਟੀਫਿਕੇਟਾਂ ਨਾਲ ਸਨਮਾਨੇ ਜਾਂਦੇ ਹਨ। ਇਸੇ ਲੜੀ ਤਹਿਤ ਜਨਵਰੀ ਮਹੀਨੇ ਵਿੱਚ ਬੱਚਿਆਂ ਨੇ ਏ ਗ੍ਰੇਡ ਸਰਟੀਫਿਕੇਟ ਲਈ ਇਮਤਿਹਾਨ ਦਿੱਤਾ ਅਤੇ ਸਾਰੇ ਬੱਚਿਆਂ ਨੇ ਇਹ ਇਮਤਿਹਾਨ ਏ ਗਰੇਟ ਪੁਜੀਸ਼ਨ ਨਾਲ ਪਾਸ ਕੀਤਾ। ਬੱਚਿਆਂ ਨੂੰ ਮਿਲੇ ਏ ਗਰੇਡ ਸਰਟੀਫਿਕੇਟਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਇਹ ਵੀ ਪੜ੍ਹੋ ਨਾਲ ਦੇ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗਣ ਵਾਲਾ ‘ਮਾਸਟਰ ਜੀ’ ਪੁਲਿਸ ਨੇ ਕੀਤਾ ਕਾਬੂ
ਰਿਵਾਸੀ,ਏਂਜਲ, ਰਾਧਿਕਾ ਬੱਟੜ, ਰਿਸ਼ੀਕਾ ,ਨਵਜੋਤ ਕੌਰ, ਨਿਮਰਤਾ, ਵਨੀਤਾ ਸ਼ਰਮਾ ,ਹਰਮਨਦੀਪ ਕੌਰ, ਪਲਕ ,ਗੁਰਮਨ ਕੌਰ ,ਵੰਸ਼ੀਕਾ, ਏਜਲ, ਰਿਤਿਕਾ ,ਜਾਨਵੀ ,ਹਰ ਸ਼ਗਨ ਪ੍ਰੀਤ ਕੌਰ ,ਹੁਸਨ ਪ੍ਰੀਤ ਕੌਰ, ਦੀਪ ਪ੍ਰਤਾਪ ਸਿੰਘ, ਅਦਿਤਿਆ ਅਰੋੜਾ ,ਸੁਮਿਤ ਸਿੰਘ,ਰਿਦਮ ਸ਼ਰਮਾ, ਵਰੁਣ ਵੰਸਲ ਤ੍ਰਿਸ਼ਨਾ ਗੋਇਲ ਰਣਵੀਰ ਸਿੰਘ ,ਆਯੂਸ਼ ਗਰਗ, ਉਦੇ ਪ੍ਰਤਾਪ ਸਿੰਘ, ਦਿਵਿਅਮ ਬਾਂਸਲ, ਪਰਨਵ ਸਿੰਗਲਾ ,ਅਕਸ਼ਿਤ ਅਰੋੜਾ ,ਰਾਹੁਲ ਜਿੰਦਲ ,ਰਣਵੀਰ ਸਿੰਘ ,ਅਭੀਜੀਤ ਸਿੰਘ ,ਮੋਕਸ਼ ਗਰਗ ਅਤੇ ਆਦਰਸ਼ । ਇਹਨਾਂ ਬੱਚਿਆਂ ਨੂੰ ਏ ਗ੍ਰੇਡ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤੇ ਜਾਣ ਤੇ ਪ੍ਰਿੰਸੀਪਲ ਮੈਡਮ ਡਾ.ਅਨੁਰਾਧਾ ਭਾਟੀਆ ਜੀ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਜ਼ਿੰਦਗੀ ਵਿੱਚ ਇਸੇ ਤਰਾਂ ਹਰ ਮੈਦਾਨ ਫਤਿਹ ਕਰਨ ਦਾ ਆਸ਼ੀਰਵਾਦ ਦਿੱਤਾ ਅਤੇ ਨਾਲ ਹੀ ਐਨਸੀਸੀ ਦੇ ਏਐਨਓ ਸ਼੍ਰੀ ਸੁਖਜਿੰਦਰ ਕੁਮਾਰ ਜੀ ਨੂੰ ਵੀ ਵਧਾਈ ਦਿੱਤੀ ਅਤੇ ਐਨਸੀਸੀ ਕੈਂਪ ਦੀਆਂ ਬੇਹਤਰੀਨ ਕਾਰਗੁਜ਼ਾਰੀਆਂ ਲਈ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ ਬਠਿੰਡਾ ’ਚ ਨਹਾਉਂਦੀ ਨਰਸ ਦੀ ਵੀਡੀਓ ਬਣਾਉਂਦਾ ਗੁਆਂਢੀ ਕਾਬੂ
ਇਸੇ ਲੜੀ ਤਹਿਤ ’ਤਰਨਪ੍ਰੀਤ ਸਿੰਘ’ ਨੌਵੀਂ ਜਮਾਤ ਦਾ ਵਿਦਿਆਰਥੀ ਉੱਤਰਾਖੰਡ ਸਟੇਟ ਵਿੱਚ ’ਦਵਆਰਥ’ ਵਿਖੇ ਹੋਇਆ ’ਆਲ ਇੰਡੀਆ ਟਰੈਕਿੰਗ ਵਨ ’ਦਾ ਦਸ ਰੋਜਾ ਕੈਂਪ ਲਗਾ ਕੇ ਆਇਆ।3. ਏ.ਟੀ.ਸੀ.ਕੈਂਪ ਜੋ ਜੂਨ 2024 ਵਿੱਚ ਬੁਢਲਾਡਾ ਵਿਖੇ ਲਗਾਇਆ ਗਿਆ ਉਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਵੇਰਵਾ ਇਸ ਪ੍ਰਕਾਰ ਹੈ :ਤਨਿਸ਼ਕਾ ,ਗਰੀਮਾ, ਦੀਕਸ਼ਾ ਬੈਰੀਵਾਲ ,ਏਕਮ ਵੀਰ ਕੌਰ ,ਰਾਧਿਕਾ, ਦੀਵਾਨਸ਼ੀ ਗੋਇਲ, ਲਕਸ਼ਿਤਾ ਗੋਇਲ ,ਜੁਗਰਾਜ, ਸਪਰਸ਼ ਬਾਂਸਲ, ਜਸਮੀਤ ਸਿੰਘ, ਵਰੁਣ ਬਾਂਸਲ, ਅਨੁਭਵ, ਅਭੀ, ਵਿਵੇਸ਼ ਕਾਟੀਆ ,ਯੁਵਰਾਜ ਸ਼ਰਮਾ, ਮਾਂਸੂ ਜਿੰਦਲ ,ਪ੍ਰਵੀਨ ਕੁਮਾਰ, ਯਸ਼ ਕੁਮਾਰ ,ਤੁਸ਼ਾਰ ਕਸ਼ਪ, ਦਾਨਸ਼ ਗੋਇਲ ,ਦੈਰਿਆ ਬਾਂਸਲ ਡਾਇਮੰਗ ਕੁਨਵਰ, ਰੂਸ਼ਲ ਵਰਮਾ, ਡਾਇਮੰਡ ਸੇਨ ,ਹਰਸ਼ਦੀਪ ਸਿੰਘ ਆਦੀ ਬੱਚਿਆਂ ਨੇ ਭਾਗ ਲਿਆ ਅਤੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਡਾ.ਅਨੁਰਾਧਾ ਭਾਟੀਆ ਨੇ ਐਨ.ਸੀ.ਸੀ. ਵਿਭਾਗ ਦੇ ਮੁਖੀ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਦਿੱਤੇ ਸਹਿਯੋਗ ਲਈ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਨੂੰ ਵੀ ਵਧਾਈ ਦੇ ਹੱਕਦਾਰ ਆਖਿਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK