ਨਵੀਂ ਦਿੱਲੀ, 7 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ 240 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਸਵੇਰੇ 11 ਵਜੇਂ ਦੇ ਕਰੀਬ ਐਨ.ਡੀ.ਏ ਦਲਾਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਨਰਿੰਦਰ ਮੋਦੀ ਨੂੰ ਮੁੜ ਸੰਸਦੀ ਦਲ ਦਾ ‘ਲੀਡਰ’ ਚੁਣਿਆ ਗਿਆ। ਜਿਸਤੋਂ ਬਾਅਦ ਉਨ੍ਹਾਂ ਆਪਣੇ ਹਿਮਾਇਤ ’ਚ ਸੰਸਦ ਮੈਂਬਰਾਂ ਦੀ ਚਿੱਠੀ ਰਾਸਟਰਪਤੀ ਨੂੰ ਸੌਂਪੀ ਅਤੇ ਰਾਸਟਰਪਤੀ ਵੱਲੋਂ ਉਨ੍ਹਾਂ ਨੂੰ ਮੁੜ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਲਈ 9 ਜੂਨ ਦਾ ਸੱਦਾ ਦਿੱਤਾ।
ਦਸ ਸਾਲਾਂ ਬਾਅਦ ਕਾਂਗਰਸ ਨੂੰ ਲੋਕ ਸਭਾ ’ਚ ਮਿਲੇਗਾ ਵਿਰੋਧੀ ਧਿਰ ਦੇ ਨੇਤਾ ਦਾ ਦਰਜ਼ਾ
ਸਿਆਸੀ ਹਲਕਿਆਂ ਵਿਚ ਚੱਲ ਰਹੀਆਂ ਚਰਚਾਵਾਂ ਮੁਤਾਬਕ ਸ਼੍ਰੀ ਮੋਦੀ ਦੇ ਨਾਲ ਭਾਜਪਾ ਅਤੇ ਗਠਜੋੜ ਦੇ ਕੁੱਝ ਆਗੂ ਮੰਤਰੀ ਦੀ ਵੀ ਸਹੁੰ ਚੁੱਕ ਸਕਦੇ ਹਨ। ਜਿਕਰਯੋਗ ਹੈ ਕਿ 543 ਮੈਂਬਰੀ ਲੋਕ ਸਭਾ ਵਿਚ ਭਾਜਪਾ ਅਪਣੇ ਤੌਰ ’ਤੇ ਕੇਂਦਰ ਵਿਚ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ। ਜਿਸਦੇ ਚੱਲਦੇ ਉਸਨੂੰ ਸਹਿਯੋਗੀ ਦਲਾਂ ’ਤੇ ਨਿਰਭਰ ਹੋਣਾ ਪੈ ਰਿਹਾ। ਭਾਜਪਾ ਤੋਂ ਬਾਅਦ ਐਨ.ਡੀ.ਏ ਗਠਜੋੜ ਵਿਚ ਚੰਦਰ ਬਾਬੂ ਨਾਈਡੂ ਦੀ ਅਗਵਾਈ ਵਾਲੀ ਤੇਲਗੂ ਦੇਸਮ ਪਾਰਟੀ 16 ਸੀਟਾਂ ਨਾਲ ਦੂਜੀ ਵੱਡੀ ਪਾਰਟੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ,ਜਿੱਤੇ ਉਮੀਦਵਾਰਾਂ ਨੂੰ ਦਿੱਤੀ ਵਧਾਈ
ਇਸੇ ਤਰ੍ਹਾਂ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਇਟਡ ਕੋਲ 12, ਸਿਵ ਸੈਨਾ ਸਿੰਦੇ ਧੜੇ ਕੋਲ 7 ਅਤੇ ਲੋਕ ਜਨਸਕਤੀ ਪਾਰਟੀ ਦੇ ਚਿਰਾਗ ਪਾਸਵਾਨ ਕੋਲ 5 ਸੰਸਦ ਮੈਂਬਰ ਹਨ।ਸਹਿਯੋਗੀ ਵੱਲੋਂ ਹੁਣ ਮੌਕੇ ਦਾ ਫ਼ਾਈਦਾ ਉਠਾਉਂਦਿਆਂ ਵੱਡੇ ਵਿਭਾਗਾਂ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰੰਤੂ ਸੁਣਨ ਵਿਚ ਆ ਰਿਹਾ ਕਿ ਵਿਦੇਸ਼, ਵਿਤ, ਰੱਖਿਆ ਤੇ ਗ੍ਰਹਿ ਵਿਭਾਗ ਸਹਿਤ ਰੇਲਵੇ ਅਤੇ ਹੋਰ ਵੱਡੇ ਵਿਭਾਗ ਭਾਜਪਾ ਕਿਸੇ ਵੀ ਕੀਮਤ ’ਤੇ ਸਾਥੀਆਂ ਨੂੰ ਛੱਡਣਾ ਨਹੀਂ ਚਾਹੁੰਦੀ। ਇਸੇ ਤਰ੍ਹਾਂ ਤੇਲਗੂ ਦੇਸਮ ਪਾਰਟੀ ਵੱਲੋਂ ਸਪੀਕਰ ਦੇ ਅਹੁੱਦੇ ਦੀ ਮੰਗ ਮੰਨਣ ਦੀ ਵੀ ਘੱਟ ਸੰਭਾਵਨਾ ਹੈ।
Share the post "Modi ਮੁੜ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, 9 ਨੂੰ ਚੁੱਕਣਗੇ ਤੀਜ਼ੀ ਵਾਰ ਸਹੁੰ"