👉ਜਾਦੂ ਸ਼ੋਅ ਰਾਹੀਂ ਸਕੂਲੀ ਬੱਚਿਆਂ ਨੂੰ ਦਿੱਤੀ ਲੈਪਰੋਸੀ ਸਬੰਧੀ ਜਾਣਕਾਰੀ
Goniana News: ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਦੇ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ: ਗੁਰਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਨਾਏ ਜਾ ਰਹੇ ਲੈਪਰੋਸੀ ਪੰਦਰਵਾੜੇ ਤਹਿਤ ਸਿਹਤ ਵਿਭਾਗ ਵੱਲੋਂ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਪਿੰਡ ਹਰਰਾਇਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ: ਸੀਮਾ ਗੁਪਤਾ ਵੱਲੋਂ ਉਲੀਕੇ ਇਸ ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਜਿੱਥੇ ਬੱਚਿਆਂ ਨੂੰ ਲੈਪਰੋਸੀ (ਕੁਸ਼ਟ ਰੋਗ) ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਇੱਕ ਜਾਦੂ ਦੇ ਸ਼ੋਅ ਦੌਰਾਨ ਬੱਚਿਆਂ ਦਾ ਮਨੋਰੰਜਨ ਕਰਵਾਉਂਦੇ ਕਰਤੱਬਾਂ ਰਾਹੀਂ ਇਸ ਰੋਗ ਤੋਂ ਬਚਾਅ ਸਬੰਧੀ ਸਮਝਾਇਆ ਗਿਆ।
ਇਹ ਵੀ ਪੜ੍ਹੋ ਅਨੌਖੀ ਲੁੱਟ-ਖੋਹ; ਗੰਡਾਸੇ ਦੀ ਨੌਕ ‘ਤੇ ਕਾਰ ਖੋਹੀ, ਦੇਖੋ ਵੀਡਿਓ
ਇਸ ਮੌਕੇ ਬੋਲਦਿਆਂ ਐਸ.ਐਮ.ਓ. ਡਾ: ਧੀਰਾ ਗੁਪਤਾ ਨੇ ਕਿਹਾ ਕਿ ਲੈਪਰੋਸੀ ਦਾ ਰੋਗ ਪੂਰੀ ਤਰ੍ਹਾਂ ਇਲਾਜ਼ ਯੋਗ ਹੈ ਅਤੇ ਇਸ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ਼ ਕਰਵਾਉਣ ਨਾਲ ਇਹ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਆਏ ਜਗਦੇਵ ਜਾਦੂਗਰ ਅਲਾਰਮ ਨੇ ਦੱਸਿਆ ਕਿ ਉਹ ਦੇਸ਼ ਦੇ ਕੋਨੇ—ਕੋਨੇ ਵਿੱਚ ਜਾ ਕੇ ਲੈਪਰੋਸੀ ਸਬੰਧੀ ਜਾਗਰੂਕਤਾ ਫੈਲਾ ਰਹੇ ਹਨ। ਇਸ ਮੌਕੇ ਉਨ੍ਹਾਂ ਇੱਕ ਅਖਬਾਰ ਦੀ ਬਣਾਈ ਕੋਨ ਵਿੱਚੋਂ ਤਕਰੀਬਨ ਦਰਜਨ ਸਟੀਲ ਦੇ ਗਿਲਾਸ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ MP ਰਾਘਵ ਚੱਢਾ ਦੀ ਪਹਿਲਕਦਮੀ ਦਾ ਪ੍ਰਭਾਵ-ਕੋਲਕਾਤਾ ਤੋਂ ਬਾਅਦ ਹੁਣ ਚੇਨਈ ਹਵਾਈ ਅੱਡੇ’ਤੇ ਵੀ ਖੁੱਲ੍ਹੀ ਸਸਤੀ ਕੰਟੀਨ
ਇਸ ਤੋਂ ਇਲਾਵਾ ਤਿੰਨ ਅੱਡ—ਅੱਡ ਰੁਮਾਲਾਂ ਨੂੰ ਇੱਕ ਹੀ ਕੱਪੜੇ ਵਿੱਚ ਤਬਦੀਲ ਕਰਨਾ, ਇੱਕ ਸੀ.ਐਚ.ਓ. ਦੇ ਹੱਥ ਵਿੱਚ ਫੜੀ ਮੁੰਦਰੀ ਨੂੰ ਕਈ ਡੱਬੀਆਂ ਵਿੱਚ ਪਈ ਇੱਕ ਛੋਟੀ ਡੱਬੀ ਵਿੱਚੋਂ ਕੱਢਣ ਵਰਗੇ ਕਰਤੱਬਾਂ ਨੇ ਸਭ ਦਾ ਮਨੋਰੰਜਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਐਸ.ਏ. ਬਲਜਿੰਦਰਜੀਤ ਸਿੰਘ, ਸਕੂਲ ਦੇ ਸੈਂਟਰ ਹੈਡ ਟੀਚਰ ਗੁਰਜੀਤ ਕੌਰ, ਅਧਿਆਪਕਾ ਪ੍ਰਵੀਨ ਰਾਣੀ, ਦਲਜਿੰਦਰ ਕੌਰ, ਪਰਮਜੀਤ ਕੌਰ, ਸੀ.ਐਚ.ੳ. ਗੁਰਪ੍ਰੀਤ ਕੌਰ ਹਰਰਾਇਪੁਰ, ਮਪਹਵ ਰਾਜਵਿੰਦਰ ਕੌਰ, ਲੈਪਰੋਸੀ ਵਿੰਗ ਦੇ ਨਾਨ ਮੈਡੀਕਲ ਸੁਪਰਵਾਇਜ਼ਰ ਅਜੈਬ ਸਿੰਘ ਅਤੇ ਪਿੰਡ ਦੀਆਂ ਸਮੂਹ ਆਸ਼ਾ ਵਰਕਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।