ਨਵੀਂ ਦਿੱਲੀ, 23 ਜੂਨ: ਪਿਛਲੇ ਕਈ ਦਿਨਾਂ ਤੋਂ ਨੀਟ-ਯੂਜੀ ਦੇ ਪੇਪਰ ’ਚ ਹੋਈਆਂ ਗੜਬੜੀਆਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਨੇ ਹੁਣ ਇੱਕ ਵੱਡਾ ਕਦਮ ਚੁੱਕਦਿਆਂ ਕੌਮੀ ਟੈਸਟਿੰਗ ੲੈਜੰਸੀ ਦੇ ਡਾਇਰੈਕਟਰ ਸੁਬੋਧ ਕੁਮਾਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾਂ ਪ੍ਰਦੀਪ ਸਿੰਘ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਸੀਬੀਆਈ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰ ਲਿਆ ਹੈ। ਉਂਝ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਨੇ 1563 ਬੱਚਿਆਂ ਨੂੰ ਦਿੱਤੀ ਗਰੇਸ ਮਾਰਕ ਵਾਪਸ ਲੈਣ ਅਤੇ ਉਨ੍ਹਾਂ ਨੂੰ ਮੁੜ ਪੇਪਰ ਲੈਣ ਦਾ ਆਪਸ਼ਨ ਦਿੱਤਾ ਸੀ। ਇਹ ਪ੍ਰੀਖ੍ਰਿਆ ਦੇਸ਼ ਦੇ ਵੱਖ ਵੱਖ ਥਾਵਾਂ ’ਤੇ ਅੱਜ ਹੋਈ ਹੈ।
ਸ਼੍ਰੀ ਹਰਮਿੰਦਰ ਸਾਹਿਬ ’ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਵਿਰੁਧ ਪਰਚਾ ਦਰਜ਼
ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ 21 ਜੂਨ ਨੂੰ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਐਂਟੀ ਪੇਪਰ ਲੀਕ ਬਿੱਲ 2024 ਵੀ ਲਾਗੂ ਕੀਤਾ ਸੀ। ਜਿਸਦੇ ਤਹਿਤ ਹੁਣ ਪੇਪਰ ਲੀਕ ਕਰਨ ਵਾਲੀ ਏਜੰਸੀ ਜੇਕਰ ਦੋਸ਼ੀ ਪਾਈ ਜਾਂਦੀ ਹੈ ਤਾਂ ਉਸਦੇ ਵਿਰੁਧ 10 ਸਾਲ ਤੱਕ ਦੀ ਕੈਦ, 1 ਕਰੋੜ ਦਾ ਜੁਰਮਾਨਾ ਅਤੇ ਜਾਇਦਾਦ ਜਬਤ ਕਰਨ ਦਾ ਪ੍ਰਵਾਧਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਉਤਰ ਕਾਪੀ ਵਿਚ ਗੜਬੜੀ ਲਈ 3 ਸਾਲ ਕੈਦ ਤੇ 10 ਲੱਖ ਜੁਰਮਾਨਾ ਰੱਖਿਆ ਗਿਆ ਹੈ। ਇਕੱਲੇ ਨੀਟ ਪੇਪਰ ਹੀ ਨਹੀਂ, ਬਲਕਿ 18 ਜੂਨ ਨੂੰ ਦੇਸ ਭਰ ਵਿਚ ਹੋਇਆ ਨੈਟ-ਯੂਜੀਸੀ ਦਾਪੇਪਰ ਵੀ ਲੀਕ ਹੋ ਗਿਆ ਸੀ। ਜਿਸ ਕਾਰਨ ਇਸ ਪੇਪਰ ਨੂੰ 19 ਜੂਨ ਨੂੰ ਰੱਦ ਕਰ ਦਿੱਤਾ ਗਿਆ ਸੀ। ਲਗਾਤਾਰ ਪੇਪਰ ਲੀਕ ਹੋਣ ਕਾਰਨ ਵਿਰੋਧੀ ਧਿਰ ਖ਼ਾਸਕਰ ਕਾਂਗਰਸ ਵੱਲੋਂ ਦੇਸ਼ ਭਰ ਵਿਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ।
Share the post "NEET-UG ਪੇਪਰ ਲੀਕ ਮਾਮਲਾ: NTA ਦਾ ਡਾਇਰੈਕਟਰ ਹਟਾਇਆ,CBI ਨੇ ਕੀਤਾ ਪਰਚਾ ਦਰਜ਼"