ਬਠਿੰਡਾ, 3 ਜੁਲਾਈ : ਵੱਧ ਰਹੇ ਸਾਈਬਰ ਕਰਾਈਮ ਦੇ ਕੇਸਾਂ ਲਈ ਡਿਜੀਟਲ ਸੁਰੱਖਿਆ ਨੂੰ ਵਧਾਉਣ ਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਵਿਚ ਖੋਲੇ ਜਾ ਰਹੇ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਦੀਆਂ ਲੜੀ ਤਹਿਤ ਬਠਿੰਡਾ ਦੇ ਥਾਣਾ ਸਦਰ ਵਿਖੇ ਵੀ ਇੱਕ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਥਾਣੇ ਦਾ ਉਦਘਾਟਨ ਅੱਜ ਏਡੀਜੀਪੀ ਐਸ.ਪੀ.ਐਸ. ਪਰਮਾਰ ਅਤੇ ਐਸਐਸਪੀ ਦੀਪਕ ਪਾਰੀਕ ਵੱਲੋਂ ਕੀਤਾ ਗਿਆ। ਇਸ ਮੌਕੇ ਸਾਈਬਰ ਪੁਲਿਸ ਦੀ ਇਮਾਰਤ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਇਆ ਗਿਆ।
ਮੁੱਖ ਮੰਤਰੀ ਨਾਇਬ ਸਿੰਘ ਨੇ ਸਿਰਸਾ ’ਚ 78 ਕਰੋੜ ਰੁਪਏ ਦੀ ਲਾਗਤ ਨਾਲ 13 ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ
ਇਸ ਦੌਰਾਨ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਦੇ ਸਮੇਂ ਵਿੱਚ ਵੱਧ ਰਹੇ ਸਾਈਬਰ ਕਰਾਈਮ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਈਬਰ ਕਰਾਈਮ ਅਤੇ ਆਨਲਾਈਨ ਧੋਖਾਧੜੀ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਨਵੇਂ ਸਾਈਬਰ ਕਾਰਈਮ ਬਾਣਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸਾਈਬਰ ਪੁਲਿਸ ਸਟੇਸ਼ਨ ਸਾਈਬਰ ਕਰਾਈਮ ਨਾਲ ਸਬੰਧਿਤ ਮਾਮਲਿਆ ਦੀ ਤਫਤੀਸ਼ ਕਰੇਗਾ ਅਤੇ ਜਿਵੇ ਕਿ ਅੱਜ ਕੱਲ ਸਾਈਬਰ ਠੱਗਾਂ ਵੱਲੋਂ ਆਮ ਪਬਲਿਕ ਨਾਲ ਸਾਈਬਰ ਧੋਖਾਧੜੀ ਕੀਤੀ ਜਾ ਰਹੀ ਹੈਇਹਨਾਂ ਮਾਮਲਿਆ ਨੂੰ ਨਜਿੱਠੇਗਾ। ਇਸ ਮੌਕੇ ਐਸਪੀ ਅਜੇ ਗਾਂਧੀ ਅਤੇ ਡੀ.ਐੱਸ.ਪੀ ਸਾਈਬਰ ਕਰਾਈਮ ਮਨਮੋਹਨ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਸਾਈਬਰ ਪੁਲਿਸ ਸਟੇਸ਼ਨ ਅਤੇ ਥਾਣਾ ਸਦਰ ਬਠਿੰਡਾ ਹਾਜਰ ਸਨ।