ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿਚ ਨਵੀਂ FIR ਦਰਜ਼, ਸਰਕਾਰ ਨੇ ਬਣਾਈ SIT

0
610
+4

👉ਪੁਲਿਸ ਮੁਲਾਜ਼ਮਾਂ ਨੂੰ ਪਟਿਆਲਾ ਤੋਂ ਬਾਹਰ ਤਬਦੀਲ ਕਰਨ ਦੇ ਨਿਰਦੇਸ਼
Patiala News: ਲੰਘੀ 13-14 ਮਾਰਚ ਦੀ ਅੱਧੀ ਰਾਤ ਨੂੰ ਪਟਿਆਲਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਭਾਰਤੀ ਫੌਜ ਦੇ ਇੱਕ ਕਰਨਲ ਦੀ ਕੁੱਟਮਾਰ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਜਿੱਥੇ ਤਿੰਨ ਦਿਨ ਪਹਿਲਾਂ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਵੱਲੋਂ ਦੁੱਖ ਜਤਾਉਂਦਿਆਂ ਮੁਆਫੀ ਮੰਗੀ ਗਈ ਸੀ, ਉੱਥੇ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਪ੍ਰੰਤੂ ਪੀੜਿਤ ਪਰਿਵਾਰ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਉੱਪਰ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਅਤੇ ਡੀਜੀਪੀ ਤੋਂ ਲੈ ਕੇ ਪੰਜਾਬ ਦੇ ਰਾਜਪਾਲ ਅੱਗੇ ਰੱਖੇ ਜਾ ਰਹੇ ਆਪਣੇ ਪੱਖ ਤੋਂ ਬਾਅਦ ਹੁਣ ਪਟਿਆਲਾ ਪੁਲਿਸ ਵੱਲੋਂ ਥਾਣਾ ਸਿਵਿਲ ਲਾਈਨ ਵਿੱਚ ਇੱਕ ਨਵੀਂ ਐਫ ਆਈਆਰ ਨੰਬਰ 69 ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ ‘ਆਪ’ ਸਰਕਾਰ ਦੀ ‘ਨਸ਼ਿਆਂ ਖਿਲਾਫ ਜੰਗ’ ਤੇਜ਼, ਹੁਣ ਮੁੜ ਵਸੇਬੇ ਦੇ ਨਾਲ ਹੁਨਰ ਵਿਕਾਸ ’ਤੇ ਵੀ ਕੇਂਦਰਿਤ: ਡਾ ਬਲਵੀਰ ਸਿੰਘ  

ਇਸ ਨਵੇਂ ਮੁਕੱਦਮੇ ਵਿੱਚ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ,ਜਿਨ੍ਹਾਂ ਨੇ ਉਨ੍ਹਾਂ ਉਪਰ ਹਮਲਾ ਕੀਤਾ ਸੀ ਅਤੇ ਕਰਨਲ ਬਾਠ ਵਲੋਂ ਆਪਣੇ ਬਿਆਨ ਵਿੱਚ ਉਕਤ ਹਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਗੰਭੀਰਤਾ ਦਿਖਾਉਂਦਿਆਂ ਏਡੀਜੀਪੀ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਇਕ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਕੀਤਾ ਹੈ, ਜਿਸ ਦੇ ਵਿੱਚ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਮਲਿਕ ਤੋਂ ਇਲਾਵਾ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਉਕਤ ਸਿੱਟ ਬਣਾਉਣ ਤੋਂ ਇਲਾਵਾ ਬੀਤੇ ਕੱਲ ਹੀ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮੀ ਦਿੱਤੇ ਗਏ ਸਨ, ਜਿਸ ਦੇ ਲਈ ਆਈਏਐਸ ਅਧਿਕਾਰੀ ਪਰਮਬੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਮਨੀਸ਼ ਸਿਸੋਦੀਆ ਬਣੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ

ਜਦੋਂ ਕਿ ਪਟਿਆਲਾ ਪੁਲਿਸ ਵੱਲੋਂ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਹੁਣ ਉਹਨਾਂ ਵਿਰੁੱਧ ਵਿਭਾਗੀ ਜਾਂਚ ਵੀ ਖੁੱਲੀ ਹੋਈ ਹੈ। ਇਸਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਇੰਨਾਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਪਟਿਆਲਾ ਤੋਂ ਬਾਹਰ ਤਬਦੀਲ ਕਰ ਦਿੱਤਾ ਹੈ। ਉਧਰ ਅੱਜ ਪੀੜਤ ਕਰਨਲ ਪੁਸ਼ਵਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਅਤੇ ਹੋਰਨਾਂ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਉਸ ਦੇ ਪਤੀ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵੱਲੋਂ ਵੀਡੀਓ ਕਾਲ ਕਰਕੇ ਮੰਗੀ ਜਾ ਰਹੀ ਮੁਆਫੀ ਦੀ ਬਣਾਈ ਵੀਡੀਓ ਨੂੰ ਵੀ ਜਨਤਕ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਪਟਿਆਲਾ ਪੁਲਿਸ ਨਾਲ ਸੰਬੰਧਿਤ ਕੁਝ ਇੰਸਪੈਕਟਰ ਕਰਨਲ ਬਾਠ ਦੀ ਪਤਨੀ ਤੋਂ ਇਸ ਘਟਨਾ ਲਈ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਜਾਰੀ ਹੋਣ ਨਾਲ ਪਟਿਆਲਾ ਪੁਲਿਸ ਹੋਰ ਕੜਿੱਕੀ ਵਿੱਚ ਫਸ ਗਈ ਹੈ।

ਇਹ ਵੀ ਪੜ੍ਹੋ ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ

ਜ਼ਿਕਰਯੋਗ ਹੈ ਕਿ ਦਿੱਲੀ ਆਰਮੀ ਹੈਡਕੁਆਰਟਰ ਵਿਖੇ ਤੈਨਾਤ ਕਰਨਲ ਬਾਠ ਘਟਨਾ ਸਮੇਂ ਆਪਣੇ ਪੁੱਤਰ ਦੇ ਨਾਲ ਵਾਪਸ ਪਟਿਆਲਾ ਸਥਿਤ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਰਜਿੰਦਰਾ ਮੈਡੀਕਲ ਕਾਲਜ ਦੇ ਸਾਹਮਣੇ ਇੱਕ ਢਾਬੇ ਉੱਪਰ ਉਹ ਕੁਝ ਖਾਣ ਲਈ ਰੁਕੇ ਅਤੇ ਇਸ ਦੌਰਾਨ ਹੀ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰ ਅਤੇ ਸੱਤ-ਅੱਠ ਹੋਰ ਮੁਲਾਜ਼ਮ ਤਿੰਨ ਗੱਡੀਆਂ ‘ਤੇ ਇੱਥੇ ਪੁੱਜੇ, ਜਿਨਾਂ ਦੇ ਨਾਲ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋ ਗਈ। ਜਿਸ ਤੋਂ ਬਾਅਦ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਕਰਨਲ ਅਤੇ ਉਸਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਦੀ ਘਟਨਾ ਢਾਬੇ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਆਰਮੀ ਦੇ ਉੱਚ ਅਧਿਕਾਰੀਆਂ ਨੇ ਵੀ ਰੋਸ ਜਤਾਉਂਦਿਆਂ ਪੰਜਾਬ ਪੁਲਿਸ ਨੂੰ ਸਪੱਸ਼ਟ ਤੌਰ ‘ਤੇ ਜਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+4

LEAVE A REPLY

Please enter your comment!
Please enter your name here