ਮਕਾਨ ਵਿਚ ਪਿੰਡ ਦੇ ਬੱਚਿਆਂ ਲਈ ਸਥਾਪਿਤ ਹੋਵੇਗੀ ਈ-ਲਾਇਬ੍ਰੇਰੀ
ਚੰਡੀਗੜ੍ਹ, 29 ਜਨਵਰੀ: ਅਕਸਰ ਹੀ ਸਿਆਸੀ ਆਗੂਆਂ ਵਲੋਂ ਸਿਆਸਤ ਵਿਚ ਆਉਣ ਤੋਂ ਬਾਅਦ ਆਲੀਸਾਨ ਮਹਿਲ ਤੇ ਹੋਰ ਜਾਇਦਾਦ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਪ੍ਰੰਤੂ ਇਸ ਦੌਰਾਨ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਪਣੇ ਜੱਦੀ ਮਕਾਨ ਨੂੂੰ ਪਿੰਡ ਦੇ ਸਾਂਝੇ ਕੰਮ ਲਈ ਸੌਪਣ ਦੀ ਸੂਚਨਾ ਹੈ। ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਪਿੰਡ ਬਨਿਯਾਨੀ ਵਿਚ ਸਥਿਤ ਆਪਣੇ ਇਸ ਜੱਦੀ ਮਕਾਨ(ਜਿਸਦੇ ਵਿਚ ਮਨੋਹਰ ਲਾਲ ਖੱਟਰ ਦਾ ਬਚਪਨ ਬੀਤਿਆਂ) ਨੂੰ ਉਨ੍ਹਾਂ ਸਮਾਜਿਕ ਕੰਮ ਤਹਿਤ ਪਿੰਡ ਨੁੰ ਸੌਂਪ ਦਿੱਤਾ। ਮੁੱਖ ਮੰਤਰੀ ਇਸਦੇ ਲਈ ਅੱਜ ਰੋਹਤਕ ਤੋਂ ਭਿਵਾਨੀ ਜਾਂਦੇ ਸਮੇਂ ਵਿਸੇਸ ਤੌਰ ’ਤੇ ਆਪਣੇ ਪਿੰਡ ਬਨਿਯਾਨੀ ਪਹੁੰਚੇ ਅਤੇ ਆਪਣੇ ਜੱਦੀ ਘਰ ’ਤੇ ਪਹੁੰਚਣ ’ਤੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਸਾਹਮਣੇ ਸਮਾਜਿਕ ਕੰਮ ਦੇ ਲਈ ਆਪਣੇ ਮਕਾਨ ਨੁੰ ਪਿੰਡ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ।
ਜਤਿੰਦਰ ਔਲਖ ਨੇ ਚੇਅਰਮੈਨ ਪੀਪੀਐਸਸੀ ਅਤੇ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਚੁੱਕੀ ਸਹੁੰ
ਮੁੱਖ ਮੰਤਰੀ ਨੇ ਇਸ ਪ੍ਰਸਤਾਵ ਦਾ ਪਿੰਡਵਾਸੀਆਂ ਨੇ ਜੋਰਦਾਰ ਤਾਲੀਆਂ ਵਜਾ ਕੇ ਤੇ ਨਾਰੇ ਲਗਾ ਕੇ ਸਵਾਗਤ ਕੀਤਾ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਪਿੰਡ ਵਿਚ ਉਨ੍ਹਾਂ ਦਾ ਬਚਪਨ ਬੀਤਿਆ ਹੈ ਅਤੇ ਪੜ੍ਹਾਈ ਵੀ ਇੱਥੇ ਰਹਿ ਕੇ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਮਕਾਨ ਉਨ੍ਹਾਂ ਦੇ ਮਾਤਾ-ਪਿਤਾ ਦੀ ਨਿਸ਼ਾਨੀ ਹੈ, ਜੋ ਉਨ੍ਹਾਂ ਨੇ ਉਨ੍ਹਾਂ ਦੇ ਨਾਂਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਘਰ ਅੱਜ ਉਹ ਪਿੰਡ ਨੂੰ ਸੌਂਪ ਰਹੇ ਹਨ। ਉਨ੍ਹਾਂ ਨੇ ਆਪਣੇ ਮਕਾਨ ਦੇ ਨਾਲ ਲਗਦੇ ਚਾਚਾ ਦੇ ਬੇਟੇ ਦੇ ਮਕਾਨ ਨੂੰ ਵੀ ਪਿੰਡ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਘਰਾਂ ਨੂੰ ਮਿਲਾ ਕੇ ਇੱਥੇ ਲਗਭਗ 200 ਗਜ ਦਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਕਾਨ ਵਿਚ ਈ-ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਈ-ਲਾਇਬ੍ਰੇਰੀ ਵਿਚ ਕੰਪਿਊਟਰ ਤੋਂ ਇਲਾਵਾ, ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ। ਬਜੁਰਗਾਂ ਦੀ ਦਿਲਚਸਪੀ ਦੇ ਮੁਤਾਬਕ ਵੀ ਇੱਥੇ ਕਿਤਾਬਾਂ ਆਦਿ ਸਮਾਨ ਵੀ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਕਾਨ ਦੀ ਸਹੀ ਵਰਤੋ ਹੋਵੇ, ਬੱਚੇ ਇੱਥੇ ਬੈਠ ਕੇ ਪੜਨ- ਲਿਖਣ ਅਤੇ ਆਪਣੇ ਉਜਵਲ ਭਵਿੱਖ ਦਾ ਨਿਰਮਾਣ ਕਰਨ।
ਮਨੋਹਰ ਲਾਲ ਨੇ ਪਾਣੀਪਤ ਨੂੰ ਦਿੱਤੀ ਸੌਗਾਤ, ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਕੀਤੀ ਸ਼ੁਰੂਆਤ
ਇਸ ਉਦੇਸ਼ ਨਾਲ ਪਿੰਡ ਦੀ ਸਮਿਤੀ ਦਾ ਗਠਨ ਕੀਤਾ ਜਾਵੇਗਾ, ਜੋ ਇਸ ਦੀ ਪੂਰੀ ਦੇਖਭਾਲ ਕਰੇਗੀ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਿਵਾਨੀ ਰੋਡ ਤੋਂ ਮੋਖਰਾ ਰੋਡ ਤਕ ਬਨਿਯਾਨੀ ਮਾਈਨਰ ਦੇ ਨਾਲ ਸੜਕ ਨਿਰਮਾਣ ਦੇ ਪ੍ਰਸਤਾਵ ਨੂੰ ਲੈ ਕੇ ਸਬੰਧਿਤ ਕਿਸਾਨਾਂ ਨਾਲ ਚਰਚਾ ਵੀ ਕੀਤੀ। ਮੁੱਖ ਮੰਤਰੀ ਪਿੰਡ ਵਿਚ ਹੀ ਰਾਜਕੁਮਾਰ ਦੇ ਮਕਾਨ ’ਤੇ ਵੀ ਗਏ। ਇੱਥੇ ਵੀ ਉਨ੍ਹਾਂ ਨੇ ਪਿੰਡਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਥਾਂ ਉਨ੍ਹਾਂ ਦੇ ਲਈ ਯਾਦਗਾਰ ਹਨ, ਕਿਉਂਕਿ ਇੱਥੇ ਉਨ੍ਹਾਂ ਦਾ ਬਚਪਨ ਬੀਤਿਆ ਹੈ। ਉਨ੍ਹਾਂ ਨੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਥਾਂ ’ਤੇ ਦੇਵੀ ਸਿੰਘ ਦੀ ਕਈ ਹੋਇਆ ਕਰਦੀ ਸੀ। ਪਿੰਡ ਬੁਨਿਯਾਨੀ ਵਿਚ ਪਹੁੰਚਣ ’ਤੇ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਮੋਰਚਾ ਦੇ ਜਿਲ੍ਹਾ ਚੇਅਰਮੈਨ ਬੱਸੀ ਵਿਜ ਤੇ ਸਾਬਕਾ ਵਿਧਾਇਕ ਸਰਿਤਾ ਨਾਰਾਇਣ ਸਮੇਤ ਹੋਰ ਮਾਣਯੋਗ ਲੋਕਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ’ਤੇ ਡਿਪਟੀ ਕਮਿਸ਼ਨ ਅਜੈ ਕੁਮਾਰ, ਜਿਲ੍ਹਾ ਪੁਲਿਸ ਸੁਪਰਡੈਂਟ ਹਿਮਾਂਸ਼ੂ ਗਰਗ ਸਮੇਤ ਹੋਰ ਨੇਤਾਗਣ ਤੇ ਮਾਣਯੋਗ ਵਿਅਕਤੀ ਮੌਜੂਦ ਸਨ।
Share the post "ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ"