ਬਠਿੰਡਾ, 6 ਅਗਸਤ : ਦੋ ਦਿਨ ਪਹਿਲਾਂ ਬਠਿੰਡਾ ਦੇ ਨਵੇਂ ਐਸਐਸਪੀ ਵਜੋਂ ਅਹੁੱਦਾ ਸੰਭਾਲਣ ਵਾਲੀ ਮਹਿਲਾ ਆਈਪੀਐਸ ਅਧਿਕਾਰੀ ਅਮਨੀਤ ਕੌਂਡਲ ਨੇ ਆਉਂਦਿਆਂ ਹੀ ਨਸ਼ਾ ਤਸਕਰਾਂ ਵਿਰੁਧ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮੁੱਖ ਅਫਸਰ ਥਾਣਾ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਇੱਕ ਵੱਡੀ ਕਾਰਵਾਈ ਵਿਚ 3 ਮੁਜਰਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 402 ਗਰਾਮ ਹੈਰੋਇਨ (ਕਮਰਸ਼ੀਅਲ ਮਾਤਰਾ) ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਮੰਗਲਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੋਂਡਲ ਨੇ ਆਪਣੀ ਪਲੇਠੀ ਕਾਨਫਰੰਸ ਵਿਚ ਦਸਿਆ ਕਿ ਲੰਘੀ ਰਾਤ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਸ਼ਪੈਸ਼ਲ ਨਾਕਾਬੰਦੀ ਦੌਰਾਨ ਬੱਸ ਸਟੈਂਡ ਪਿੰਡ ਨਥਾਣਾ ਵਿਖੇ ਇੱਕ ਕਾਰ ਵਰਨਾ ਨੂੰ ਰੋਕ ਕੇ ਤਲਾਸ਼ੀ ਲਈ ਗਈ।
ਰਾਜਸਥਾਨ ਵਿੱਚੋਂ ਅਫੀਮ ਲਿਆਉਂਦਾ ਨੌਜਵਾਨ ਪੁਲਿਸ ਵੱਲੋਂ ਕਾਬੂ
ਇਸ ਦੌਰਾਨ ਕਾਰ ਵਿੱਚੋਂ 402 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਕਾਰ ਵਿਚ ਸਵਾਰ 3 ਵਿਅਕਤੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ, ਜਿੰਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਜਗਮਾਲਵਾਲੀ ਹਰਿਆਣਾ, ਹਰਸ਼ਦੀਪ ਸਿੰਘ ਵਾਸੀ ਗੰਗਾਨਗਰ ਰਾਜਸਥਾਨ, ਮਨਪ੍ਰੀਤ ਸਿੰਘ ਵਾਸੀ ਰੱਘੂਆਣਾ ਜਿਲ੍ਹਾ ਸਿਰਸਾ ਹਰਿਆਣਾ ਵਜੋ ਹੋਈ।ਦੌਰਾਨੇ ਪੁੱਛ-ਗਿੱਛ ਇਹਨਾਂ ਨੇ ਮੰਨਿਆ ਕਿ ਇਹ ਹੈਰੋਇਨ ਤਰਨਤਾਰਨ ਤੋਂ ਲੈ ਕੇ ਆਏ ਸਨ ਅਤੇ ਅੱਗੇ ਵੱਖ-ਵੱਖ ਪਿੰਡਾਂ ਵਿੱਚ ਥੋੜੀ-ਥੋੜੀ ਮਾਤਰਾ ਵਿੱਚ ਸਪਲਾਈ ਕਰਨੀ ਸੀ। ਇਹਨਾਂ ਖਿਲਾਫ ਥਾਣਾ ਨਥਾਣਾ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸਐਸਪੀ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬਖ਼ਸਿਆਂ ਨਹੀਂ ਜਾਵੇਗਾ।
Share the post "ਬਠਿੰਡਾ ਦੀ ਨਵੀਂ ਐਸਐਸਪੀ ਨੇ ਆਉਂਦੇ ਹੀ ਚੁੱਕੇ ਨਸ਼ਾ ਤਸਕਰ,402 ਗਰਾਮ ਹੈਰੋਇਨ ਸਮੇਤ 3 ਕਾਬੂ"