WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਫ਼ਾਜ਼ਿਲਕਾ

ਨਵੇਂ ਸਾਲ ਮੌਕੇ ‘ਸਹੇਲੀ’ ਨੂੰ wish ਕਰਨ ਗਏ ‘ਆਸ਼ਿਕ’ ਦੀ ਚੋਰ ਸਮਝ ਕੇ ਹੋਈ ਛਿੱਤਰ ਪਰੇਡ

ਜਲਾਲਾਬਾਦ, 2 ਜਨਵਰੀ : ਜਲਾਲਾਬਾਦ ਇਲਾਕੇ ਵਿਚ ਪਿਛਲੇ ਦੋ ਦਿਨਾਂ ਤੋਂ ਇੱਕ ਘਟਨਾ ਦੀ ਕਾਫ਼ੀ ਚਰਚਾ ਬਣੀ ਹੋਈ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਘਟਨਾ ਕੁੱਛ ਇਸ ਤਰ੍ਹਾਂ ਦੀ ਹੈ ਕਿ ਇੱਕ ਨੌਜਵਾਨ 31 ਦੀ ਸ਼ਾਮ ਨੂੰ ਅਪਣੀ ਸਹੇਲੀ ਨੂੰ ਨਵੇਂ ਸਾਲ ਦੀ ਕਰਨ ਉਸਦੇ ਘਰ ਚਲਿਆ ਜਾਂਦਾ ਹੈ। ਉਸ ਸਮੇਂ ਲੜਕੀ ਵੀ ਘਰ ਵਿਚ ਇਕੱਲੀ ਹੁੰਦੀ ਹੈ ਪ੍ਰੰਤੂ ਲੜਕੇ ਦੀ ਮਾੜੀ ਕਿਸਮਤ ਨੂੰ ਇਸ ਸਮੇਂ ਦੌਰਾਨ ਹੀ ਲੜਕੀ ਦਾ ਪਿਤਾ ਘਰ ਆ ਜਾਂਦਾ ਹੈ, ਜਿਸ ਤੋਂ ਬਚਣ ਲਈ ਲੜਕਾ ਘਰ ਦੇ ਕੋਠੇ ਤੋਂ ਹੁੰਦਾ ਹੋਇਆ ਛਾਲ ਮਾਰ ਜਾਂਦਾ ਹੈ।

ਮੰਦਭਾਗੀ ਖ਼ਬਰ: ਕੈਨੈਡਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

ਅਪਣੇ ਘਰ ਤੋਂ ਕੋਈ ਨੌਜਵਾਨ ਭੱਜਦਾ ਦੇਖ ਲੜਕੀ ਦਾ ਪਿਤਾ ਵੀ ਡੰਡਾ ਲੈ ਕੇ ਉਸਦੇ ਮਗਰ ਭੱਜ ਲੈਦਾ ਹੈ ਪ੍ਰੰਤੂ ਜਦ ਲੜਕਾ ਛਾਲ ਮਾਰਦਾ ਹੈ ਤਾਂ ਉਸਦੇ ਸੱਟ ਲੱਗ ਜਾਂਦੀ ਹੈ ਤੇ ਉਹ ਭੱਜ ਨਹੀਂ ਪਾਉਂਦਾ। ਇਸ ਦੌਰਾਨ ਲੜਕੇ ਦਾ ਪਿਤਾ ਜੋ ਕਿ ਚੋਰ-ਚੋਰ ਦਾ ਰੋਲਾ ਪਾ ਕੇ ਉਸਦੇ ਪਿੱਛੇ ਲੱਗਿਆ ਹੁੰਦਾ ਹੈ, ਮੌਕੇ ’ਤੇ ਪਹੁੰਚ ਜਾਂਦਾ ਹੈ ਤੇ ਇਸ ਮੌਕੇ ਹੋਰ ਵੀ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਜਾਂਦੇ ਹਨ। ਲੜਕੇ ਨੂੰ ਫ਼ੜ ਕੇ ਪਿਊ ਤੇ ਹੋਰਨਾਂ ਵਲੋਂ ਉਸਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ।

ਦੇਸ਼ ਭਰ ‘ਚ ਟਰਾਂਸਪੋਰਟਰਾਂ ਤੇ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ

ਗਿੱਦੜ ਕੁੱਟ ਤੋਂ ਬਾਅਦ ਲੜਕਾ ਬਿਆਨ ਕਰ ਦਿੰਦਾ ਹੈ ਕਿ ਉਹ ਚੋਰੀ ਕਰਨ ਨਹੀਂ, ਬਲਕਿ ਉਸਦੀ ਲੜਕੀ ਨੂੰ ਮਿਲਣ ਲਈ ਆਇਆ ਸੀ ਤੇ ਲੜਕੀ ਨੇ ਹੀ ਉਸਨੂੰ ਦਸਿਆ ਸੀ ਕਿ ਇਸ ਸਮੇਂ ਘਰ ਵਿਚੋਂ ਕੋਈ ਨਹੀਂ ਹੈ। ਕਿਸੇ ਵਲੋਂ ਸੂਚਿਤ ਕਰਨ ’ਤੇ ਪੁਲਿਸ ਮੌਕੇ ’ਤੇ ਪੁੱਜਦੀ ਹੈ ਤੇ ਲੜਕੇ ਨੂੰ ਹਿਰਾਸਤ ਵਿਚ ਲੈ ਲੈਂਦੀ ਹੈ। ਪਤਾ ਲੱਗਿਆ ਹੈ ਕਿ ਲੜਕਾ ਜਿਆਦਾ ਸੱਟਾਂ ਲੱਗਣ ਕਾਰਨ ਜਲਾਲਾਬਾਦ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

 

Related posts

ਕੜਾਕੇ ਦੀ ਠੰਡ ਤੇ ਸੰਘਣੀ ਧੂੰਦ ਵਿਚ ਮੋਹਰਲੀਆਂ ਚੌਕੀਆਂ ਤੇ ਬੀਐਸਐਫ ਤੇ ਪੁਲਿਸ ਨਾਕਿਆਂ ਤੇ ਜਵਾਨਾਂ ਦਾ ਹੌਂਸਲਾਂ ਵਧਾਉਣ ਪਹੁੰਚੇ ਡਿਪਟੀ ਕਮਿਸ਼ਨਰ ਤੇ ਐਸਐਸਪੀ

punjabusernewssite

ਕੌਮੀ ਸੁਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰਨਗੀਆਂ: ਭਗਵੰਤ ਮਾਨ

punjabusernewssite

ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਜਲਾਲਾਬਾਦ ਦੇ ਕਈ ਕਾਂਗਰਸੀ ਕੌਂਸਲਰ ’ਆਪ’ ’ਚ ਸ਼ਾਮਲ

punjabusernewssite