NHM ਇੰਪਲਾਈਜ ਯੂਨੀਅਨ ਵੱਲੋਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕਲਮ ਛੋੜ ਜਾਰੀ

Date:

spot_img

Bathinda News: NHM ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 17-08-26 ਤੋਂ ਸ਼ੁਰੂ ਹੋਈ ਕਲਮ ਛੋੜ ਹੜਤਾਲ ਜਾਰੀ ਹੈ। ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਾ ਦਿਖਾਈ ਤਾਂ ਉਹ ਆਪਣੇ ਇਸ ਸੰਘਰਸ਼ ਨੂੰ ਹੋਰ ਅੱਗੇ ਅਣਮਿਥੇ ਸਮੇਂ ਲਈ ਵਧਾਉਣਗੇ। ਇਸ ਸੰਘਰਸ਼ ਦੌਰਾਨ ਐਨ.ਐਚ.ਐਮ ਪੰਜਾਬ ਦੇ ਸਾਰੇ ਕਰਮਚਾਰੀਆ ਵੱਲੋਂ ਉਹਨਾਂ ਨਾਲ ਸੰਬੰਧਿਤ ਕਲੈਰੀਕਲ /ਪੈਰਾਮੈਡੀਕਲ/ ਮੈਡੀਕਲ/ ਮੀਟਿੰਗਾਂ ਟਰੇਨਿੰਗ /ਹਰ ਤਰ੍ਹਾਂ ਦਾ ਕੰਮ ਰਿਪੋਰਟਿੰਗ ਬੰਦ ਕਰਕੇ ਕਲਮ ਛੋੜ ਹੜਤਾਲ/ ਕੰਪਿਊਟਰ ਬੰਦ ਹੜਤਾਲ ਕਰਦੇ ਹੋਏ ਸਿਵਿਲ ਸਰਜਨ ਐਸ.ਐਮ.ਓ ਦਫਤਰਾਂ ਦੇ ਬਾਹਰ ਧਰਨਾ /ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ 👉ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਦੇ ਕ*ਤ*ਲ ਕੇਸ ‘ਚ ਜੇਲ੍ਹ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਿਹਤ ਵਿਗੜੀ

ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 18 ਸਾਲਾਂ ਤੋਂ ਠੇਕਾ ਪ੍ਰਥਾ ਦਾ ਸੰਤਾਪ ਭੋਗ ਰਹੇ ਐਨ .ਐਚ ਐਮ ਦੇ ਕੱਚੇ ਕਾਮਿਆਂ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਰਿਟਾਇਰਮੈਂਟ ਉਮਰ ਹੱਦ ਦੇ ਵਿੱਚ ਵਾਧਾ ਕਰਨਾ ਸੰਬੰਧੀ ਲੋਇਲਟੀ ਬੋਨਸ ਲਾਗੂ ਕਰਨ, ਰਿਟਾਇਰਮੈਂਟ ਉੱਪਰ ਗ੍ਰੈਜਿਟੀ ਲਾਗੂ ਕਰਨ, ਪੂਰੇ ਪੰਜਾਬ ਐਨ.ਐਚ ਐਮ ਦੀਆਂ ਖਾਲੀ ਪੋਸਟਾਂ ਨੂੰ ਤੁਰੰਤ ਭਰਨ ਅਤੇ ਮਹੀਨਾਵਾਰ ਤਨਖਾਹ ਦੀ ਅਦਾਇਗੀ ਪੰਜ ਤਰੀਕ ਤੱਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਵਿਭਾਗ ਵੱਲੋਂ ਕਰਮਚਾਰੀਆਂ ਦੀ ਜਾਇਜ਼ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ 27 ਅਗੱਸਤ ਨੂੰ ਸਟੇਟ ਹੈਡ ਕੁਆਰਟਰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਓਮ ਪ੍ਰਕਾਸ਼, ਸੁਨੀਲ ਸਿੰਗਲਾ, ਕੇਸ਼ਵ ਗੁਰ,ਸਿਮਰਨ ਕੋਰ, ਸੰਤੋਸ ਰਾਣੀ, ਸੁਖਵਿੰਦਰ ਕੋਰ, ਅਮਨਦੀਪ ਸਿੰਗਲਾ,ਕੁਲਵਿੰਦਰ ਸਿੰਘ, ਮਨਫੂਲ ਸਿੰਘ, ਸੁਖਪਾਲ ਕੋਰ, ਮਮਤਾ ਰਾਣੀ, ਸੁਖਮੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ...

ਇਨ੍ਹਾਂ ਗਲਤੀਆਂ ਕਾਰਨ ਬੈਂਕ ਕਰ ਸਕਦਾ ਹੈ ਲੋਨ ਰੱਦ

ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ ਜਾਂ ਚੱਲਦੇ ਕਾਰੋਬਾਰ...