ਬਠਿੰਡਾ, 29 ਅਕਤੂਬਰ : ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਅਤੇ ਐਨ.ਸੀ.ਸੀ. ਦੇ ਪ੍ਰੋਗਰਾਮ ਅਫਸਰ ਡਾ. ਪੂਜਾ ਗੋਸਵਾਮੀ ਦੀ ਸਰਪ੍ਰਸਤੀ ਅਧੀਨ ਐਨ.ਐਸ.ਐਸ. ਯੂਨਿਟਾਂ ਵਲੋਂ ਭਾਰਤ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਨੌਵਾਂ ਆਯੂਰਵੈਦਿਕ ਦਿਵਸ ਮਨਾਇਆ ਗਿਆ।
ਇਹ ਵੀ ਪੜ੍ਹੋ:ਬਠਿੰਡਾ ਦੀ ਨਾਮੀ ਇਮੀਗ੍ਰੇਸ਼ਨ ਕੰਪਨੀ ਦੀ ਐਮਡੀ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ
ਇਸ ਸਮੇਂ ਆਈ. ਕੇ. ਐਸ. ਕਲੱਬ ਦੇ ਨੋਡਲ ਅਫਸਰ ਡਾ. ਅੰਜੂ ਗਰਗ ਵਲੋਂ ਐਨ.ਐਸ.ਐਸ. ਵਲੰਟੀਅਰਾਂ ਨੂੰ ਬਿਮਾਰੀ ਦੀ ਰੋਕਥਾਮ ਅਤੇ ਤੰਦਰੁਸਤ ਸਿਹਤ ਲਈ ਜਾਗਰੂਕ ਕਰਦੇ ਹੋਏ ਸਾਰਿਆਂ ਨੂੰ ਆਯੂਰਵੇਦ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ 120 ਵਲੰਟੀਅਰਾਂ ਅਤੇ ਐਨ.ਈ.ਪੀ. ਸਾਰਥੀਆਂ ਨੇ ਸ਼ਮੂਲੀਅਤ ਕੀਤੀ। ਸਮੁੱਚੀ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ ਵਲੋਂ ਐਨ.ਐਸ.ਐਸ. ਵਲੰਟੀਅਰਾਂ ਅਤੇ ਐਨ.ਈ.ਪੀ. ਸਾਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਣ ਲਈ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਦੀ ਪ੍ਰਸ਼ੰਸਾ ਕੀਤੀ।