ਵਿਦੇਸ਼ ਭੇਜਣ ਦੇ ਨਾਂ ਹੇਠ ਦੋ ਨੌਜਵਾਨਾਂ ਨਾਲ ਮਾਰੀ ਸੀ ਲੱਖਾਂ ਦੀ ਠੱਗੀ
ਬਠਿੰਡਾ, 29 ਅਕਤੂਬਰ: ਬਠਿੰਡਾ ਪੁਲਿਸ ਨੇ ਸਥਾਨਕ ਸ਼ਹਿਰ ਦੀ ਇੱਕ ਨਾਮੀ ਇਮੀਗ੍ਰੇਸ਼ਨ ਕੰਪਨੀ ਦੀ ਐਮਡੀ ਅਤੇ ਉਸਦੇ ਇੱਕ ਮੁਲਾਜ਼ਮ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ, ਜਿੰਨਾਂ ਉੱਪਰ ਇਲਜ਼ਾਮ ਹਨ ਕਿ ਇੰਨਾਂ ਨੇ ਦੋ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਉੱਪਰ ਉਹਨਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਇਸ ਸਬੰਧ ਵਿੱਚ ਪੁਲਿਸ ਕੋਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਲੰਬਵਾਲੀ ਦੇ ਵਸਨੀਕ ਦਲਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ:ਹੁਣ ਜਥੇਦਾਰਾਂ ਦੇ ਫੈਸਲਿਆਂ ਉਪਰ ਵੀ ਲੱਗੇਗੀ ਬੰਦਿਸ਼!, ਸ਼੍ਰੋਮਣੀ ਕਮੇਟੀ ਵੱਲੋਂ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫੈਸਲਾ
ਜਿਸ ਦੇ ਵਿੱਚ ਉਸਨੇ ਦੋਸ਼ ਲਾਇਆ ਸੀ ਕਿ ਅਜੀਤ ਰੋਡ ਸਥਿਤ ‘ਮੂਵ ਟੂ ਅਬਰੋਡ’ ਨਾਂ ਦੀ ਇਮੀਗ੍ਰੇਸ਼ਨ ਸੰਸਥਾ ਨੇ ਉਸਨੂੰ ਅਤੇ ਉਸਦੇ ਇੱਕ ਦੋਸਤ ਅਮਰਵੀਰ ਸਿੰਘ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਵਾਇਆ ਸੀ ਜਿਸ ਦੇ ਬਦਲੇ ਉਹਨਾਂ ਤੋਂ 12 ਲੱਖ ਰੁਪਏ ਹਾਸਿਲ ਕੀਤੇ ਸਨ। ਪਰੰਤੂ ਬਾਅਦ ਦੇ ਵਿੱਚ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਵੱਲੋਂ ਇਸ ਸ਼ਿਕਾਇਤ ਦੀ ਕੀਤੀ ਗਈ ਉੱਚ ਪੱਧਰੀ ਪੜਤਾਲ ਤੋਂ ਬਾਅਦ ਕੰਪਨੀ ਦੀ ਐਮਡੀ ਕੁਲਵੀਰ ਕੌਰ ਅਤੇ ਇੱਕ ਮੁਲਾਜ਼ਮ ਰੀਤ ਅਰੋੜਾ ਵਿਰੁੱਧ ਧਾਰਾ 420 ਦਾ ਪਰਚਾ ਦਰਜ ਕੀਤਾ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ।